ਪਾਵਰਕਾਮ ਦੀ ਅਣਗਹਿਲੀ : ਕਰੋੜਪਤੀ ਵੀ ਲੈ ਸਕਣਗੇ 2 ਕਿਲੋਵਾਟ ਤੱਕ ਬਿਜਲੀ ਬਕਾਏ ਦੀ ਛੋਟ ਦਾ ਲਾਭ!

Friday, Oct 22, 2021 - 08:47 AM (IST)

ਪਾਵਰਕਾਮ ਦੀ ਅਣਗਹਿਲੀ : ਕਰੋੜਪਤੀ ਵੀ ਲੈ ਸਕਣਗੇ 2 ਕਿਲੋਵਾਟ ਤੱਕ ਬਿਜਲੀ ਬਕਾਏ ਦੀ ਛੋਟ ਦਾ ਲਾਭ!

ਖੰਨਾ (ਸ਼ਾਹੀ, ਸੁਖਵਿੰਦਰ ਕੌਰ) - ਪੰਜਾਬ ਦੇ ਮੁੱਖ ਮੰਤਰੀ ਦੇ ਐਲਾਨ ਕਿ ਜੋ ਵੀ 2 ਕਿਲੋਵਾਟ ਤੱਕ ਦੇ ਕੁਨੈਕਸ਼ਨਾਂ ’ਤੇ ਬਿਜਲੀ ਬਿੱਲਾਂ ਦਾ ਬਕਾਇਆ ਲੋਕਾਂ ਤੋਂ ਲੈਣਾ ਹੈ, ਉਹ ਮੁਆਫ਼ ਕੀਤਾ ਜਾਵੇਗਾ। ਇਹ ਪੈਸਾ ਪੰਜਾਬ ਸਰਕਾਰ ਪਾਵਰਕਾਮ ਨੂੰ ਅਦਾ ਕਰੇਗੀ, ’ਤੇ ਅਮਲ ਕਰਦਿਆਂ ਪਾਵਰਕਾਮ ਨੇ ਇਕ ਹੁਕਮ 13 ਅਕਤੂਬਰ ਨੂੰ ਜਾਰੀ ਕਰ ਦਿੱਤਾ ਸੀ, ਜਿਸ ’ਚ 20 ਸਤੰਬਰ ਤੱਕ ਜਾਰੀ ਕੀਤੇ ਗਏ ਬਿਜਲੀ ਦੇ ਬਿਲਾਂ ਦਾ ਬਕਾਇਆ ਮੁਆਫ਼ ਕਰ ਦਿੱਤਾ ਗਿਆ ਸੀ। ਇਨ੍ਹਾਂ ਹੁਕਮਾਂ ਵਿਚ ਪਾਵਰਕਾਮ ਦੀ ਵੱਡੀ ਅਣਗਹਿਲੀ ਸਾਹਮਣੇ ਆਈ ਹੈ। ਇਸ ਵੱਡੀ ਗਲਤੀ ’ਚ ਹਰ ਇਕ ਖ਼ਪਤਕਾਰ ਚਾਹੇ ਉਹ ਕਰੋੜਪਤੀ ਹੋਵੇ ਜਾਂ ਇਕ ਗਰੀਬ ਸਾਰਿਆਂ ਦਾ ਬਕਾਇਆ ਮੁਆਫ਼ ਹੋ ਗਿਆ ਹੈ, ਕਿਉਂਕਿ ਹੁਕਮਾਂ ਵਿਚ ਖਪਤਕਾਰ ਦੀ ਜ਼ਿਆਦਾ ਤੋਂ ਜ਼ਿਆਦਾ ਕਮਾਈ ਦੀ ਸ਼ਰਤ ਨਹੀਂ ਲਗਾਈ ਗਈ ਹੈ।

ਪੜ੍ਹੋ ਇਹ ਵੀ ਖ਼ਬਰ - ਕਾਂਗਰਸੀ ਵਿਧਾਇਕ ਨੇ ਜਗਰਾਤੇ ’ਚ ਨੌਜਵਾਨ ਨੂੰ ਸ਼ਰੇਆਮ ਜੜ੍ਹੇ ਥੱਪੜ, ਵੀਡੀਓ ਵਾਇਰਲ

ਦੱਸ ਦੇਈਏ ਕਿ ਹੋ ਸਕਦਾ ਹੈ ਕਿ ਪਾਵਰਕਾਮ ਨੇ ਸੋਚਿਆ ਹੋਵੇਗਾ ਕਿ ਅਮੀਰ ਲੋਕਾਂ ਦਾ ਬਿਜਲੀ ਦਾ ਲੋਡ 2 ਕਿਲੋਵਾਟ ਤੋਂ ਜ਼ਿਆਦਾ ਹੀ ਹੋਵੇਗਾ, ਇਸ ਲਈ ਇਸ ’ਚ ਜ਼ਿਆਦਾ ਤੋਂ ਜ਼ਿਆਦਾ ਆਮਦਨ ਦੀ ਸ਼ਰਤ ਲਗਾਉਣਾ ਵਾਜਬ ਨਹੀਂ ਸਮਝਿਆ ਹੋਵੇਗਾ ਪਰ ਸੱਚਾਈ ਸਾਹਮਣੇ ਆਈ ਹੈ ਕਿ ਕੁੱਝ ਉਦਯੋਗਪਤੀਆਂ ਨੇ ਆਪਣੇ-ਆਪਣੇ ਉਦਯੋਗਾਂ ਦੇ ਕੋਲ ਸਟਾਫ਼ ਦੀ ਰਿਹਾਇਸ਼ ਦੇ ਲਈ 2 ਕਿਲੋਵਾਟ ਤੋਂ ਘੱਟ ਲੋਡ ਦੇ ਵੱਖਰੇ ਤੌਰ ’ਤੇ ਬਿਜਲੀ ਕੁਨੈਕਸ਼ਨ ਲਏ ਹੋਏ ਹਨ। ਜੇਕਰ ਇਕੱਲੇ ਭੱਠਾ ਉਦਯੋਗ ਦੀ ਹੀ ਗੱਲ ਕਰੀਏ ਤਾਂ ਇੱਟਾਂ ਬਣਾਉਣ ਲਈ ਬਿਜਲੀ ਪ੍ਰਯੋਗ ਨਹੀਂ ਹੁੰਦੀ ਪਰ ਭੱਠੇ ਦੀ ਲੇਬਰ ਦੇ ਰਹਿਣ ਲਈ ਰਿਹਾਇਸ਼ੀ ਮਕਾਨ ਬਣਾ ਕੇ ਇੱਟ ਭੱਠੇ ਵਾਲਿਆਂ ਨੇ ਡੋਮੈਸਟਿਕ ਕੁਨੈਕਸ਼ਨ ਲਏ ਹੋਏ ਹਨ। ਹੁਣ ਸਾਰੇ ਭੱਠਾ ਮਾਲਕ ਗਰੀਬਾਂ ਦੇ ਨਾਲ 2 ਕਿਲੋਵਾਟ ਤੱਕ ਦੇ ਕੁਨੈਕਸ਼ਨਾਂ ਵਿਚ ਬਿਜਲੀ ਦਾ ਬਕਾਇਆ ਮੁਆਫ਼ ਕਰਵਾ ਸਕਣਗੇ ਅਤੇ ਜੇਕਰ ਉਨ੍ਹਾਂ ਦੇ ਕੁਨੈਕਸ਼ਨ ਕੱਟ ਗਏ ਹਨ ਤਾਂ ਬਿਨਾਂ ਕਿਸੇ ਖਰਚੇ ਦੇ ਫਿਰ ਤੋਂ ਲਗਵਾ ਸਕਣਗੇ।

ਪੜ੍ਹੋ ਇਹ ਵੀ ਖ਼ਬਰ - ਸਰਹੱਦ ਪਾਰ : ਪਾਕਿਸਤਾਨ ’ਚ ਹਿੰਦੂ ਨੌਜਵਾਨ ਦਾ ਕਤਲ ਕਰ ਦਰੱਖ਼ਤ ਨਾਲ ਲਟਕਾਈ ਲਾਸ਼, ਫੈਲੀ ਸਨਸਨੀ

ਕੀ ਕਹਿਣਾ ਹੈ ਸੀ. ਐੱਮ. ਡੀ. ਦਾ
ਇਸ ਸਬੰਧੀ ਜਦੋਂ ਚੇਅਰਮੈਨ-ਕਮ-ਮੈਨੇਜਿੰਗ ਡਾਇਰੈਕਟਰ ਏ. ਵੇਣੂ ਪ੍ਰਸ਼ਾਦ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਨੇ ਹੈਰਾਨੀ ਪ੍ਰਗਟ ਕੀਤੀ ਅਤੇ ਕਿਹਾ ਕਿ ਉਹ ਇਸ ਵੱਲ ਧਿਆਨ ਦੇਣਗੇ। ਡਾਇਰੈਕਟਰ ਕਮਰਸ਼ੀਅਲ ਗੋਪਾਲ ਸ਼ਰਮਾ ਨੇ ਕਿਹਾ ਕਿ ਪਾਵਰਕਾਮ ਦੇ ਧਿਆਨ ਵਿਚ ਇਹ ਗਲਤੀ ਆ ਗਈ ਹੈ ਅਤੇ ਜਲਦ ਇਸ ਸਬੰਧੀ ਕੋਈ ਫੈਸਲਾ ਲਿਆ ਜਾ ਰਿਹਾ ਹੈ। -ਗੋਪਾਲ ਸ਼ਰਮਾ, ਡਾਇਰੈਕਟਰ ਕਮਰਸ਼ੀਅਲ।

ਪੜ੍ਹੋ ਇਹ ਵੀ ਖ਼ਬਰ - ਨਵੀਂ ਪਾਰਟੀ ਬਣਾਉਣ ਦੇ ਫ਼ੈਸਲੇ 'ਤੇ ਗੁਰਜੀਤ ਔਜਲਾ ਨੇ ਕੈਪਟਨ ਨੂੰ ਦਿੱਤੀ ਇਹ ਨਸੀਹਤ


author

rajwinder kaur

Content Editor

Related News