ਕਾਂਗਰਸ ਦੀ ਰੈਲੀ ''ਚ ''ਕੁੰਡੀ'' ਪਾ ਕੀਤੀ ਗਈ ਬਿਜਲੀ ਦੀ ਚੋਰੀ

Thursday, May 16, 2019 - 09:45 AM (IST)

ਕਾਂਗਰਸ ਦੀ ਰੈਲੀ ''ਚ ''ਕੁੰਡੀ'' ਪਾ ਕੀਤੀ ਗਈ ਬਿਜਲੀ ਦੀ ਚੋਰੀ

ਜਲੰਧਰ : ਪੰਜਾਬ 'ਚ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ 19 ਮਈ ਨੂੰ ਪੈਣ ਵਾਲੀਆਂ ਵੋਟਾਂ ਕਾਰਨ ਚੋਣ ਪ੍ਰਚਾਰ ਇਸ ਸਮੇਂ ਪੂਰੀ ਤਰ੍ਹਾਂ ਭਖਿਆ ਹੋਇਆ ਹੈ। ਇਸੇ ਦੌਰਾਨ ਹੀ ਰੈਲੀਆਂ 'ਚ ਬਿਜਲੀ ਦੀ ਚੋਰੀ ਵੀ ਲਗਾਤਾਰ ਜਾਰੀ ਹੈ। ਅਜਿਹਾ ਹੀ ਮਾਮਲਾ ਜਲੰਧਰ 'ਚ ਕਾਂਗਰਸ ਦੀ ਰੈਲੀ ਦੌਰਾਨ ਸਾਹਮਣੇ ਆਇਆ ਹੈ, ਜਿੱਥੇ ਬਿਜਲੀ ਦੀ ਵਰਤੋਂ ਲਈ ਕੁੰਡੀ ਪਾਈ ਗਈ। ਇਸ ਬਾਰੇ ਜਦੋਂ ਕਾਂਗਰਸੀ ਨੇਤਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਹਾਸੇ 'ਚ ਗੱਲ ਨੂੰ ਟਾਲਦਿਆਂ ਕਿਹਾ ਕਿ ਅਸੀਂ ਕਿਹੜਾ ਇਸ ਨਾਲ ਫੈਕਟਰੀ ਚਲਾ ਲਈ ਹੈ। ਅਜਿਹਾ ਕੋਈ ਪਹਿਲੀ ਵਾਰ ਨਹੀਂ ਹੋਇਆ ਹੈ ਕਿ ਰੈਲੀਆਂ 'ਚ ਕੁੰਡੀ ਪਾ ਕੇ ਬਿਜਲੀ ਦੀ ਚੋਰੀ ਕੀਤੀ ਗਈ ਹੋਵੇ ਪਰ ਸਿਆਣੀਆਂ ਗੱਲਾਂ ਕਰਨ ਵਾਲੇ ਸਿਆਸੀ ਆਗੂਆਂ ਨੂੰ ਇਸ ਵੇਲੇ ਵੀ ਸਿਆਣਪ ਵਰਤਣੀ ਚਾਹੀਦੀ ਹੈ।


author

Babita

Content Editor

Related News