ਬਿਜਲੀ ਵਿਭਾਗ ਦੀ ਵੱਡੀ ਕਾਰਵਾਈ, ਅਕਾਲੀ ਨੇਤਾ ਦੀ ਰਿਹਾਇਸ਼ ਦਾ ਕੱਟਿਆ ਕੁਨੈਕਸ਼ਨ

Thursday, Oct 29, 2020 - 04:53 PM (IST)

ਬਿਜਲੀ ਵਿਭਾਗ ਦੀ ਵੱਡੀ ਕਾਰਵਾਈ, ਅਕਾਲੀ ਨੇਤਾ ਦੀ ਰਿਹਾਇਸ਼ ਦਾ ਕੱਟਿਆ ਕੁਨੈਕਸ਼ਨ

ਜੈਤੋ (ਸਤਵਿੰਦਰ) : ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ ਆਪਣੀ ਵਿਗੜ ਰਹੀ ਆਰਥਿਕ ਸਥਿਤੀ ਨੂੰ ਸੁਧਾਰਨ ਲਈ ਖਪਤਕਾਰ ਵੱਲ ਬਕਾਇਆ ਰਾਸ਼ੀ ਨੂੰ ਵਸੂਲਨ ਦੀ ਕਾਰਵਾਈ ਤੇਜ਼ ਕਰ ਦਿੱਤੀ ਹੈ। ਇਸ ਕਾਰਵਾਈ ਤਹਿਤ ਅਕਾਲੀ ਲੀਡਰ ਮਨਜੀਤ ਸਿੰਘ ਸਪੁੱਤਰ ਸਵਰਗਵਾਸੀ ਜਥੇਦਾਰ ਗੁਰਦੇਵ ਸਿੰਘ ਬਾਦਲ (ਸਾਬਕਾ ਮੰਤਰੀ ਪੰਜਾਬ) ਦੀ ਜੈਤੋ ਸਥਿਤ ਦਫਤਰ ਕਮ ਰਿਹਾਇਸ਼ ਦਾ ਬਿਜਲੀ ਦਾ ਬਿੱਲ ਨਾ ਭਰਨ ਕਾਰਣ ਕੂਨੈਕਸ਼ਨ ਕੱਟ ਦਿੱਤਾ ਗਿਆ।

ਇਹ ਵੀ ਪੜ੍ਹੋ :  ਪੰਜਾਬ ਸਰਕਾਰ ਦਾ ਐਲਾਨ, ਈ. ਟੀ. ਟੀ. ਅਧਿਆਪਕਾਂ ਦੀ ਭਰਤੀ ਲਈ ਇਸ ਦਿਨ ਹੋਵੇਗਾ ਇਮਤਿਹਾਨ

ਜੂਨੀਅਰ ਇੰਜੀਨੀਅਰ ਅਮਨਦੀਪ ਸਿੰਘ ਨੇ ਆਪਣੀ ਟੀਮ ਸਮੇਤ ਇਸ ਕਾਰਵਾਈ ਨੂੰ ਅਮਲ ਵਿਚ ਲਿਆਂਦਾ। ਇਸ ਸਬੰਧੀ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਸਬ ਡਵੀਜ਼ਨ ਇੰਜੀਨੀਅਰ ਨੇ 'ਜਗ ਬਾਣੀ' ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਕਤ ਖਪਤਕਾਰ ਵੱਲ ਲਗਭਗ ਦੋ ਲੱਖ ਪੰਜਾਹ ਹਜ਼ਾਰ ਰੁਪਏ ਬਕਾਇਆ ਖੜ੍ਹਾ ਹੋਣ ਕਰਕੇ ਬਿਜਲੀ ਦਾ ਕੁਨੈਕਸ਼ਨ ਕੱਟ ਦਿੱਤਾ ਗਿਆ ਹੈ। ਬਿਜਲੀ ਮਹਿਕਮੇ ਵੱਲੋਂ ਕੀਤੀ ਗਈ ਇਸ ਕਾਰਵਾਈ ਨੇ ਸਿਆਸੀ ਸਫਾਂ ਵਿਚ ਚਰਚਾ ਛੇੜ ਦਿੱਤੀ ਹੈ ਕਿ ਸਰਕਾਰ ਆਪਣੇ ਬਕਾਇਆ ਰਾਸ਼ੀ ਵਸੂਲਣ ਲਈ ਪੂਰੀ ਸਖ਼ਤ ਹੈ ਅਤੇ ਪੁਰਾਣੇ ਅਹੁਦੇ ਅਤੇ ਅਹੁਦਿਆਂ ਦਾ ਵੀ ਲਿਹਾਜ਼ ਨਹੀਂ ਕਰ ਰਹੀ।

ਇਹ ਵੀ ਪੜ੍ਹੋ :  ਸ਼ਾਹੀ ਸ਼ਹਿਰ 'ਚ ਅੱਧੀ ਰਾਤ ਨੂੰ ਕੁੜੀ ਨੇ ਟੱਪੀਆਂ ਸ਼ਰਮ ਦੀਆਂ ਸਾਰੀਆਂ ਹੱਦਾਂ, ਵੀਡੀਓ ਹੋ ਰਹੀ ਵਾਇਰਲ


author

Gurminder Singh

Content Editor

Related News