ਪਿਛਲੇ ਸਾਲ ਦੇ ਮੁਕਾਬਲੇ ਪੰਜਾਬ ’ਚ ਬਿਜਲੀ ਦੀ ਮੰਗ ਵਿਚ ਲਗਾਤਾਰ ਹੋ ਰਿਹੈ ਵਾਧਾ : PSPCL ਬੁਲਾਰਾ

05/13/2022 8:00:58 PM

ਪਟਿਆਲਾ (ਬਿਊਰੋ) : ਪੰਜਾਬ ਸਟੇਟ ਪਾਵਰ ਕਾਰਪੋਰਸ਼ਨ ਲਿਮਟਿਡ (ਪੀ. ਐੱਸ. ਪੀ. ਸੀ. ਐੱਲ.) ਦੇ ਬੁਲਾਰੇ ਨੇ ਦੱਸਿਆ ਕਿ ਗਰਮੀ ਵਧਣ ਕਾਰਨ ਪੰਜਾਬ ’ਚ ਬਿਜਲੀ ਦੀ ਮੰਗ ਵਿਚ ਪਿਛਲੇ ਸਾਲ ਦੇ ਮੁਕਾਬਲੇ ਵਾਧਾ ਹੋਇਆ ਹੈ। ਬੁਲਾਰੇ ਨੇ ਦੱਸਿਆ ਕਿ ਪਿਛਲੇ ਸਾਲ 10 ਮਈ 2021 ਨੂੰ 6640 ਮੈਗਾਵਾਟ ਬਿਜਲੀ ਦੀ ਸਿਖ਼ਰ ਮੰਗ ਸੀ, ਜਿਹੜੀ ਕਿ 10 ਮਈ 2022 ਨੂੰ ਬਿਜਲੀ ਦੀ ਮੰਗ 10401 ਮੈਗਾਵਾਟ ਸੀ, ਜੋ 57 ਫੀਸਦੀ ਵੱਧ ਸੀ। ਇਸ ਤਰ੍ਹਾਂ 11 ਮਈ 2021 ਨੂੰ ਬਿਜਲੀ ਦੀ ਸਿਖ਼ਰ ਮੰਗ 6545 ਮੈਗਾਵਾਟ ਦੇ ਮੁਕਾਬਲੇ 12 ਮਈ 2022 ਨੂੰ 10063 ਮੈਗਾਵਾਟ ਸੀ, ਜੋ 54 ਫੀਸਦੀ ਵੱਧ ਸੀ ਅਤੇ ਇਸ ਤੋਂ ਇਲਾਵਾ   12 ਮਈ 2021 ਨੂੰ ਬਿਜਲੀ ਦੀ ਸਿਖ਼ਰ ਮੰਗ 6374 ਮੈਗਾਵਾਟ ਦੇ ਮੁਕਾਬਲੇ 12 ਮਈ, 2022 ਨੂੰ 10495 ਮੈਗਾਵਾਟ ਸੀ, ਜੋ 65 ਫੀਸਦੀ ਵੱਧ ਹੈ।

ਇਹ ਵੀ ਪੜ੍ਹੋ : ਤਰਨਤਾਰਨ ’ਚ ਵਾਪਰੀ ਵੱਡੀ ਵਾਰਦਾਤ, ਨੂੰਹ ਨੇ ਕੁੱਟ-ਕੁੱਟ ਕੀਤਾ ਸੱਸ ਦਾ ਕਤਲ

ਇਸ ਤੋਂ ਇਲਾਵਾ ਬੁਲਾਰੇ ਨੇ ਦੱਸਿਆ ਕਿ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ 1 ਤੋਂ 12 ਮਈ, 2021 ਦਰਮਿਆਨ 1762 ਲੱਖ ਮਿਲੀਅਨ ਯੂਨਿਟ ਬਿਜਲੀ ਸਪਲਾਈ ਕੀਤੀ ਗਈ, ਜਦਕਿ 1 ਤੋਂ 12 ਮਈ 2022 ਦਰਮਿਆਨ 2483 ਲੱਖ ਮਿਲੀਅਨ ਯੂਨਿਟ ਬਿਜਲੀ ਸਪਲਾਈ ਕੀਤੀ ਗਈ। ਬੁਲਾਰੇ ਨੇ ਦੱਸਿਆ ਕਿ ਪਿਛਲੇ ਸਾਲ 2021 ਦੇ  ਮਈ 2022 ਵਿਚ ਘਰੇਲੂ ਸਪਲਾਈ ’ਚ 60—70 ਫੀਸਦੀ ਦਾ ਵਾਧਾ, ਵਪਾਰਕ ਸਪਲਾਈ ’ਚ 55—65 ਫੀਸਦੀ ਦਾ ਵਾਧਾ ਅਤੇ ਦਿਹਾਤੀ ਖੇਤਰ ’ਚ 30 ਤੋ 35# ਦਾ ਵਾਧਾ ਅਤੇ ਖੇਤੀਬਾੜੀ 25 ਤੋਂ 35 ਫੀਸਦੀ ਦਾ ਵਾਧਾ ਅਤੇ ਸਨਅਤੀ ਖੇਤਰ ’ਚ 5 ਤੋਂ 11 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਝੋਨੇ ਦੀ ਸਿੱਧੀ ਬੀਜਾਈ ਨੂੰ ਲੈ ਕੇ ਕਿਸਾਨਾਂ ਦੀ ਸਰਕਾਰ ਅੱਗੇ ਵੱਡੀ ਸ਼ਰਤ

ਬੁਲਾਰੇ ਨੇ ਦੱਸਿਆ ਕਿ ਹੁਣ ਤੱਕ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ ਬਿਜਲੀ ਸਪਲਾਈ ਦੀ ਮੰਗ ਪੂਰੀ ਕੀਤੀ ਹੈ, ਜਦਕਿ ਥਰਮਲ ਪਲਾਂਟਾਂ ’ਚ ਕੋਲੇ ਦਾ ਸਟਾਕ ਘੱਟ ਸੀ। ਕਾਰਪੋਰੇਸ਼ਨ ਇਹ ਵੀ ਯਤਨ ਕਰ ਰਿਹਾ ਹੈ ਕਿ ਕਿਸੇ ਵੀ ਹਾਲਤ ’ਚ ਥਰਮਲ ਪਲਾਂਟਾਂ ’ਚ ਕੋਲੇ ਦੀ ਸਪਲਾਈ ਘੱਟ ਨਾ ਹੋਵੇ। ਸਾਰੇ ਦੇਸ਼ ’ਚ ਕੋਲੇ ਦੀ ਕਮੀ ਹੋਣ ਕਾਰਨ ਅਤੇ ਬਿਜਲੀ ਦੀ ਮੰਗ ਬਹੁਤ ਜ਼ਿਆਦਾ ਵਧਣ ਕਾਰਨ ਕਾਰਪੋਰੇਸ਼ਨ ਆਪਣੇ ਵੱਡਮੁੱਲੇ ਖਪਤਕਾਰਾਂ ਨੂੰ ਅਪੀਲ ਕਰਦਾ ਹੈ ਕਿ ਬਿਜਲੀ ਦੀ ਵਰਤੋਂ ਸੰਜਮ ਨਾਲ ਕੀਤੀ ਜਾਵੇ। ਬੁਲਾਰੇ ਨੇ ਕਿਹਾ ਕਿ ਬਿਨਾਂ ਲੋੜ ਤੋਂ ਬਿਜਲੀ ਦੇ ਯੰਤਰ ਬੰਦ ਰੱਖੇ ਜਾਣ। ਕਾਰਪੋਰੇਸ਼ਨ ਨੇ ਅਪੀਲ ਕੀਤੀ ਕਿ ਏ. ਸੀ. ਦਾ ਤਾਪਮਾਨ 26 ਡਿਗਰੀ ’ਤੇ ਰੱਖਿਆ ਜਾਵੇ। ਬੁਲਾਰੇ ਨੇ ਅਪੀਲ ਕੀਤੀ ਕਿ ਮੋਟਰਾਂ ਅਤੇ ਉਦਯੋਗਿਕ ਇਕਾਈਆਂ ’ਤੇ ਸੰਟ ਕੰਪੈਸ਼ਟਰ ਪੂਰੀ ਸਮਰੱਥਾ ਦੇ ਲਾਏ ਜਾਣ। 

ਬਿਜਲੀ ਚੋਰੀ ਨਾਲ ਵੰਡ ਘਾਟਿਆਂ ਦੇ ਨੁਕਸਾਨ ਨਾਲ ਬਿਜਲੀ ਰੈਂਟਸ ਵਿਚ ਵਾਧਾ ਅਤੇ ਇਸ ਦਾ ਸਿੱਧਾ ਪ੍ਰਭਾਵ ਈਮਾਨਦਾਰ ਖਪਤਕਾਰਾਂ ’ਤੇ ਪੈਂਦਾ ਹੈ। ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਆਪਣੇ ਵੱਡਮੁੱਲੇ ਖਪਤਕਾਰਾਂ/ਐੱਨ. ਜੀ. ਓਜੀਸ਼/ਸੂਚਨਾਕਾਰ ਨੂੰ ਅਪੀਲ ਕਰਦਾ ਹੈ ਕਿ ਪੰਜਾਬ ’ਚ ਬਿਜਲੀ ਚੋਰੀ ਦੀ ਲਾਹਨਤ ਨੂੰ ਰੋਕਣ ’ਚ ਬਿਜਲੀ ਚੋਰੀ ਸਬੰਧੀ ਸੂਚਨਾ ਕਾਰਪੋਰੇਸ਼ਨ ਨੂੰ ਦੇਣ ਵੱਡਮੁੱਲੇ ਖਪਤਕਾਰਾਂ/ਐੱਨ. ਜੀ. ਓਜੀਸ਼/ਸੂਚਨਾਕਾਰ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਹੇਠ ਲਿਖੇ ਟੈਲੀਫੋਨ ਨੰਬਰਾਂ ’ਤੇ ਲੋਕੇਸ਼ਨ ਅਤੇ ਲੈਂਡ ਮਾਰਕ ਸਬੰਧੀ ਸੂਚਨਾ ਦਿੱਤੀ ਜਾਵੇ : 

ਕੰਟਰੋਲ ਰੂਮ ਪਟਿਆਲਾ 96461-75770 ਸਿਰਫ਼ ਵ੍ਹਟਸਐਪ ਸੰਦੇਸ਼
ਐੱਸ. ਈ. ਇਨਫੋਰਸਮੈਂਟ ਪਟਿਆਲਾ    96461-22205    ਵ੍ਹਟਸਐਪ ਸੰਦੇਸ਼ ਤੇ ਕਾਲ
ਐੱਸ. ਈ. ਇਨਫੋਰਸਮੈਂਟ ਜਲੰਧਰ    96461-18105    ਵ੍ਹਟਸਐਪ ਸੰਦੇਸ਼ ਅਤੇ ਕਾਲ
ਐੱਸ. ਈ. ਇਨਫੋਰਸਮੈਂਟ ਬਠਿੰਡਾ    96461-08133    ਵ੍ਹਟਸਐਪ ਸੰਦੇਸ਼ ਅਤੇ ਕਾਲ
ਐੱਸ. ਈ. ਇਨਫੋਰਸਮੈਂਟ ਅੰਮ੍ਰਿਤਸਰ    96461-08134    ਵ੍ਹਟਸਐਪ ਸੰਦੇਸ਼ ਅਤੇ ਕਾਲ
ਮੁੱਖ ਇੰਜੀ. ਇਨਫੋਰਸਮੈਂਟ ਪਟਿਆਲਾ    96461-18102    ਵ੍ਹਟਸਐਪ ਸੰਦੇਸ਼ ਅਤੇ ਕਾਲ
ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵਿਸ਼ਵਾਸ ਦਿਵਾਉਂਦਾ ਹੈ ਕਿ ਬਿਜਲੀ ਚੋਰੀ ਸਬੰਧੀ ਸੂਚਨਾ ਦੇਣ ਵਾਲੇ ਦਾ ਨਾਂ ਗੁਪਤ ਰੱਖਿਆ ਜਾਵੇਗਾ। ਕਾਰਪੋਰੇਸ਼ਨ ਪੰਜਾਬ ਦੇ ਕਿਸਾਨਾਂ ਨੂੰ ਅਪੀਲ ਕਰਦਾ ਹੈ ਕਿ ਉਹ ਪੰਜਾਬ ਸਰਕਾਰ ਵੱਲੋਂ ਝੋਨੇ ਦੀ ਲਵਾਈ ਲਈ ਜਾਰੀ ਕੀਤੀਆਂ ਹਦਾਇਤਾਂ ਅਨੁਸਾਰ ਝੋਨੇ ਦੀ ਬੀਜਾਈ ਕਰਨ ਤਾਂ ਜੋ ਆਉਣ ਵਾਲੇ ਝੋਨੇ ਦੇ ਸੀਜ਼ਨ ਦੌਰਾਨ ਖੇਤੀਬਾੜੀ ਪੰਪ ਸੈੱਟਾਂ ਨੂੰ ਸਮਾਂਬੱਧ ਸਪਲਾਈ ਦਿੱਤੀ ਜਾ ਸਕੇ।
 


Manoj

Content Editor

Related News