''ਰਾਜਾ'' ਦੇ ਰਾਜ ''ਚ ਟੋਇਆਂ ਦਾ ਸਾਮਰਾਜ
Saturday, Aug 03, 2019 - 04:52 PM (IST)
ਜਲੰਧਰ (ਜਸਪ੍ਰੀਤ) : ਸ਼ਹਿਰ ਵਾਸੀਆਂ ਨੂੰ ਬੜੀ ਉਮੀਦ ਸੀ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ 'ਚ ਕੇਂਦਰ ਸਰਕਾਰ ਦੇ ਸੱਤਾ 'ਤੇ ਕਾਬਜ਼ ਹੋਣ ਉਪਰੰਤ ਸੜਕਾਂ ਦੀ ਦੁਰਦਸ਼ਾ ਠੀਕ ਹੋਵੇਗੀ ਪਰ ਪਿਛਲੇ ਢਾਈ ਸਾਲਾਂ 'ਚ ਹੁਣ ਕੋਈ ਅਜਿਹੀ ਸੜਕ ਨਹੀਂ ਬਚੀ, ਜਿਸ ਦੇ ਹਾਲਾਤ ਬਦ ਤੋਂ ਬਦਤਰ ਨਾ ਹੋ ਚੁੱਕੇ ਹੋਣ। ਟੋਇਆਂ ਨਾਲ ਭਰੀਆਂ ਸੜਕਾਂ ਪਹਿਲਾਂ ਹੀ ਜਨਤਾ ਲਈ ਦਿੱਕਤਾਂ ਦਾ ਕਾਰਣ ਬਣੀਆਂ ਹੋਈਆਂ ਸਨ ਪਰ ਰਹੀ-ਸਕੀ ਮਾਨਸੂਨ ਨੇ ਕੱਢ ਕੇ ਮੰਨੋ ਸੜਕਾਂ ਨੂੰ ਪੂਰੀ ਤਰ੍ਹਾਂ ਉਖਾੜ ਸੁੱਟਿਆ। ਨਗਰ ਨਿਗਮ ਦੇ ਮੇਅਰ ਜਗਦੀਸ਼ ਰਾਜ 'ਰਾਜਾ' ਨਿਗਮ ਦੇ ਵਿੱਤੀ ਸੰਕਟ 'ਚ ਹੋਣ ਦਾ ਰੋਣਾ ਰੋ ਰਹੇ ਹਨ ਅਤੇ ਵਿਧਾਇਕ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਵਿਸ਼ੇਸ਼ ਫੰਡ ਜਾਰੀ ਹੋਣ ਦਾ ਇੰਤਜ਼ਾਰ ਕਰ ਰਹੇ ਹਨ। ਦੂਜੇ ਪਾਸੇ ਸਮਾਰਟ ਸਿਟੀ ਪ੍ਰਾਜੈਕਟ ਦੇ ਨਾਂ 'ਤੇ ਸੰਸਦ ਮੈਂਬਰ ਸੰਤੋਖ ਚੌਧਰੀ ਚੌਕਾਂ ਦੇ ਸੁੰਦਰੀਕਰਨ ਦੇ ਨਾਂ 'ਤੇ 2-2 ਕਰੋੜ ਰੁਪਏ ਖਰਚ ਕਰ ਕੇ ਲੋਕਾਂ ਦੇ ਜ਼ਖ਼ਮਾਂ 'ਤੇ ਲੂਣ ਛਿੜਕ ਰਹੇ ਹਨ। ਕਈ ਥਾਵਾਂ 'ਤੇ 2-2 ਫੁੱਟ ਡੂੰਘੇ ਟੋਇਆਂ ਕਾਰਣ ਹੋ ਰਹੀਆਂ ਦੁਰਘਟਨਾਵਾਂ ਵਿਚ ਕਈ ਲੋਕਾਂ ਨੂੰ ਸੱਟਾਂ ਲੱਗ ਰਹੀਆਂ ਹਨ ਅਤੇ ਕਈ ਆਪਣੀਆਂ ਕੀਮਤੀ ਜਾਨਾਂ ਗੁਆ ਬੈਠੇ ਹਨ। ਸੜਕਾਂ ਦੀ ਦੁਰਦਸ਼ਾ ਬਿਆਨਦੀਆਂ ਤਸਵੀਰਾਂ ...
ਧੋਗੜੀ ਰੋਡ
ਮਹਾਲਕਸ਼ਮੀ ਮੰਦਰ ਰੋਡ
ਰੈਫਰ ਰੈਸਟੋਰੈਂਟ ਦੇ ਬਾਹਰ
ਨਰਿੰਦਰ ਸਿਨੇਮਾ ਦੀ ਸੜਕ
ਡਿਫੈਂਸ ਕਾਲੋਨੀ
ਕਾਹਲੋਂ ਹਸਪਤਾਲ (ਮਾਡਲ ਟਾਊਨ) ਦੇ ਪਿੱਛੇ
ਲੰਮਾ ਪਿੰਡ ਰੋਡ
ਪਟੇਲ ਚੌਂਕ
ਜੰਡੂਸਿੰਘਾ ਰੋਡ
ਬੀ. ਐੱਮ. ਸੀ. ਚੌਂਕ