ਪੰਚਾਇਤੀ ਚੋਣਾਂ ਲਈ ਪੋਲਿੰਗ ਬੂਥਾਂ ਵੱਲ ਰਵਾਨਾ ਹੋਇਆ ਸਟਾਫ
Monday, Oct 14, 2024 - 01:19 PM (IST)
ਸੁਨਾਮ (ਬਾਂਸਲ): ਸਥਾਨਕ ਆਈ.ਟੀ.ਆਈ. ਦੇ ਵਿਚ ਅੱਜ ਸਬ ਡਵੀਜ਼ਨਲ ਚੋਣਕਾਰ ਅਫਸਰ ਸੁਮਿਤ ਢਿੱਲੋਂ ਵੱਲੋਂ ਪੰਚਾਇਤੀ ਚੋਣਾਂ ਦੇ ਮੱਦੇਨਜ਼ਰ ਪੋਲਿੰਗ ਬੂਥਾਂ 'ਤੇ ਪੋਲਿੰਗ ਸਟਾਫ ਭੇਜਣ ਅਤੇ ਚੋਣਾਂ ਨੂੰ ਪੂਰੀ ਅਮਨ ਸ਼ਾਂਤੀ ਨਾਲ ਕਰਵਾਏ ਜਾਣ ਨੂੰ ਲੈ ਕੇ ਕੰਮ ਕੀਤਾ ਜਾ ਰਿਹਾ। ਅੱਜ ਸੁਮਿਤ ਢਿੱਲੋਂ ਨੇ ਦੱਸਿਆ ਕਿ ਹਲਕਾ ਸੁਨਾਮ ਦੇ ਵਿਚ 52 ਪੰਚਾਇਤੀ ਚੋਣਾਂ ਹੋਣੀਆਂ ਸੀ, ਜਿਸ ਵਿਚੋਂ ਦੋ ਸਰਪੰਚੀ ਦੀ ਚੋਣਾਂ ਸਤੋਜ ਅਤੇ ਲਖਮੀਰਵਾਲਾ ਵਿਖੇ ਸਰਬ ਸੰਮਤੀ ਹੋ ਗਈ ਅਤੇ 109 ਪੋਲਿੰਗ ਬੂਥਾਂ ਦੇ ਲਈ 21 ਬੱਸਾਂ ਰਾਹੀ ਅੱਜ ਸਟਾਫ ਇੱਥੋਂ ਰਵਾਨਾ ਕੀਤਾ ਜਾਵੇਗਾ, ਜਿਸ ਦੇ ਵਿਚ 800 ਦੇ ਤਕਰੀਬਨ ਪੋਲਿੰਗ ਸਟਾਫ ਅਤੇ 300 ਦੇ ਕਰੀਬ ਵਾਧੂ ਸਟਾਫ ਰੱਖਿਆ ਗਿਆ ਹੈ ਤਾਂ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਮੁਸ਼ਕਿਲ ਨਾ ਆਵੇ।
ਇਹ ਖ਼ਬਰ ਵੀ ਪੜ੍ਹੋ - ਅੱਜ ਪੰਚਾਇਤੀ ਚੋਣਾਂ ਬਾਰੇ ਆ ਸਕਦੈ ਅਹਿਮ ਫ਼ੈਸਲਾ! 700 ਪਟੀਸ਼ਨਾਂ 'ਤੇ ਹੋਵੇਗੀ ਸੁਣਵਾਈ
ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਵੱਲੋਂ ਇੱਥੇ ਲਿਸਟਾਂ ਲਾ ਦਿੱਤੀਆਂ ਗਈਆਂ ਹਨ, ਜਿਸ ਵਿਚ ਵੱਖ-ਵੱਖ ਪੋਲਿੰਗ ਬੂਥਾਂ ਤੇ ਸਟਾਫ ਭੇਜਿਆ ਜਾ ਰਿਹਾ ਹੈ। ਉਨ੍ਹਾਂ ਨੂੰ ਵੋਟਰ ਲਿਸਟ,ਵੋਟਰ ਪੇਪਰ ਅਤੇ ਹੋਰ ਸਾਰੇ ਤਰ੍ਹਾਂ ਦਾ ਸਮਾਨ ਵੀ ਦਿੱਤਾ ਗਿਆ ਹੈ। ਤਹਿਸੀਲਦਾਰ ਢਿੱਲੋਂ ਨੇ ਦੱਸਿਆ ਕਿ ਚੋਣਾਂ ਨੂੰ ਪੂਰੇ ਅਮਨ ਸ਼ਾਂਤੀ ਨਾਲ ਕਰਵਾਇਆ ਜਾਵੇਗਾ ਕਿਸੇ ਦੀ ਤਰ੍ਹਾਂ ਦੀ ਕੋਈ ਵੀ ਗੜਬੜ ਨਹੀਂ ਆਉਣ ਦਿੱਤੀ ਜਾਵੇਗੀ ਪ੍ਰਸ਼ਾਸਨ ਵੱਲੋਂ ਪੂਰੇ ਪੁਖਤਾ ਇੰਤਜ਼ਾਮ ਕੀਤੇ ਗਏ ਹਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8