ਬਟਾਲਾ ''ਚ ਪੋਲਿੰਗ ਬੂਥ ''ਤੇ ਹਿੰਸਕ ਝੜਪ, ਕਾਂਗਰਸੀ ਵਰਕਰ ਦੀ ਲੱਥੀ ਪੱਗ

Sunday, Feb 14, 2021 - 03:17 PM (IST)

ਬਟਾਲਾ (ਬੇਰੀ) : ਬਟਾਲਾ ਦੇ ਵਾਰਡ ਨੰਬਰ 34 ਦੇ ਬੂਥ 76 ਅਤੇ 77 ਵਿਚ ਦੋ ਧਿਰਾਂ ਦਰਿਮਆਨ ਜ਼ਬਰਦਸਤ ਝੜਪ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਵੋਟ ਪਾਉਣ ਨੂੰ ਲੈ ਕੇ ਆਜ਼ਾਦ ਉਮੀਦਵਾਰ ਅਤੇ ਕਾਂਗਰਸੀ ਉਮੀਦਵਾਰ ਦੇ ਵਰਕਰ ਆਪਸ ਵਿਚ ਭਿੜ ਪਏ। ਇਸ ਦੌਰਾਨ ਨੌਬਤ ਹੱਥੋ-ਪਾਈ ਤਕ ਪਹੁੰਚ ਗਈ ਅਤੇ ਇਸ ਝੜਪ ਦੌਰਾਨ ਕਾਂਗਰਸੀ ਵਰਕਰ ਹਰਮਿੰਦਰ ਸਿੰਘ ਦੀ ਪੱਗ ਵੀ ਲੱਥ ਗਈ।

ਇਹ ਵੀ ਪੜ੍ਹੋ : ਸ੍ਰੀ ਮੁਕਤਸਰ ਸਾਹਿਬ 'ਚ ਅਕਾਲੀਆਂ 'ਤੇ ਕਾਂਗਰਸੀਆਂ ਵਿਚਾਲੇ ਝੜਪ

PunjabKesari

ਕਾਂਗਰਸੀ ਅਤੇ ਆਜ਼ਾਦ ਉਮੀਦਵਾਰ ਵਿਚਾਲੇ ਹੋਈ ਝੜਪ ਦੀ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਫਿਲਹਾਲ ਪੁਲਸ ਵਲੋਂ ਮੌਕੇ 'ਤੇ ਪਹੁੰਚ ਕੇ ਹਾਲਾਤ 'ਤੇ ਕਾਬੂ ਪਾ ਲਿਆ ਗਿਆ ਹੈ।

ਇਹ ਵੀ ਪੜ੍ਹੋ : ਵਿਆਹ ਵਾਲੇ ਘਰ ਵੱਜ ਰਹੇ ਡੀ. ਜੇ. 'ਤੇ ਚੱਲੀਆਂ ਗੋਲ਼ੀਆਂ, ਮਿੰਟਾਂ 'ਚ ਮਚ ਗਿਆ ਚੀਖ-ਚਿਹਾੜਾ

PunjabKesari

ਨੋਟ -  ਚੋਣਾਂ ਦੌਰਾਨ ਹੋ ਰਹੀਆਂ ਹਿੰਸਕ ਘਟਨਾਵਾਂ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


Gurminder Singh

Content Editor

Related News