ਸੋਨੀਆ ਗਾਂਧੀ ਤੇ ਰਾਹੁਲ ਨੂੰ ਕੈਪਟਨ ਅਮਰਿੰਦਰ ਸਿੰਘ ਤੋਂ ਸਿੱਖਣ ਰਾਜਨੀਤੀ : ਹਰਜੀਤ ਸਿੰਘ ਗਰੇਵਾਲ
Saturday, Sep 18, 2021 - 07:34 PM (IST)
ਮੋਹਾਲੀ ( ਪਰਦੀਪ) : ਕੈਪਟਨ ਅਮਰਿੰਦਰ ਸਿੰਘ ਸਿਆਸਤ ਦੀ ਯੂਨੀਵਰਸਿਟੀ ਹਨ, ਉਨ੍ਹਾਂ ਕੋਲੋਂ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਨੂੰ ਸਿਆਸਤ ਦਾ ਸਬਕ ਸਿੱਖਣਾ ਚਾਹੀਦਾ ਹੈ । ਇਹ ਗੱਲ ਭਾਜਪਾ ਦੇ ਸੀਨੀਅਰ ਨੇਤਾ ਹਰਜੀਤ ਸਿੰਘ ਗਰੇਵਾਲ ਨੇ ‘ਜਗ ਬਾਣੀ’ ਨਾਲ ਗੱਲਬਾਤ ਕਰਦਿਆਂ ਕਹੀ । ਗਰੇਵਾਲ ਨੇ ਕਿਹਾ ਕਿ ਦੇਸ਼ ’ਚ ਕਰੋੜਾਂ ਕਿਸਾਨ ਖੇਤੀ ਆਧਾਰਿਤ ਲੋਕੀਂ ਹਨ ਅਤੇ ਕੁਝ ਕਿਸਾਨਾਂ ਦੇ ਬਦਲੇ ਅਸੀਂ ਕਰੋੜਾਂ ਲੋਕਾਂ ਨੂੰ ਨੁਕਸਾਨ ਨਹੀਂ ਪਹੁੰਚਾ ਸਕਦੇ। ਹਰਜੀਤ ਗਰੇਵਾਲ ਨੇ ਸਪੱਸ਼ਟ ਕਿਹਾ ਕਿ ਇਨ੍ਹਾਂ ਕਿਸਾਨ ਅੰਦੋਲਨਾਂ ਵਿਚ ਕਈ ਕਿਸਾਨ ਨੇਤਾਵਾਂ ਦੇ ਤਾਰ ਵਿਦੇਸ਼ਾਂ ਨਾਲ ਜੁੜੇ ਹੋਏ ਹਨ ਅਤੇ ਉਹ ਉਨ੍ਹਾਂ ਦੇ ਇਸ਼ਾਰੇ ਉੱਤੇ ਅਤੇ ਫੋਨ ਕਾਲਜ਼ ਜ਼ਰੀਏ ਹੀ
ਇਹ ਵੀ ਪੜ੍ਹੋ :ਦੁਨੀਆ ਭਰ 'ਚ ਕੋਰੋਨਾ ਵਾਇਰਸ ਦੇ ਮਾਮਲਿਆਂ 'ਚ ਆਈ ਕਮੀ : WHO
ਇਸ ਅੰਦੋਲਨ ਦੌਰਾਨ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ । ਗਰੇਵਾਲ ਨੇ ਕਿਹਾ ਕਿ ਭਾਜਪਾ ਨੂੰ ਮੁੱਖ ਮੰਤਰੀ ਬਣਾਉਣ ਲਈ ਕਿਸੇ ਚਿਹਰੇ ਵਿਸ਼ੇਸ਼ ਦੀ ਲੋੜ ਨਹੀਂ । ਉਨ੍ਹਾਂ ਕਿਹਾ ਕਿ ਭਾਜਪਾ ਨੇ ਹੀ ਬਿਹਾਰ ’ਚ ਨਰੇਗਾ ਦੀ ਦੋ ਸੌ ਰੁਪਏ ਦਿਹਾੜੀ ’ਤੇ ਕੰਮ ਕਰਦੀ ਇਕ ਔਰਤ ਨੂੰ ਵਿਧਾਇਕ ਬਣਾਇਆ ਹੈ, ਇਹ ਸਿਰਫ਼ ਭਾਜਪਾ ’ਚ ਹੀ ਹੋ ਸਕਿਆ ਹੈ, ਜਦਕਿ ਦੂਜੀਆਂ ਸਿਆਸੀ ਪਾਰਟੀਆਂ ਪਰਿਵਾਰ ਅਤੇ ਵਿਅਕਤੀ ਵਿਸ਼ੇਸ਼ ਦੇ ਨਾਂ ’ਤੇ ਹੀ ਟਿਕਟਾਂ ਦੀ ਵੰਡ ਕਰਦੀਆਂ ਹਨ ।
ਇਹ ਵੀ ਪੜ੍ਹੋ : ਜਾਰਜ ਫਲਾਇਡ ਫੰਡ ਫਾਊਂਡੇਸ਼ਨ ਨੇ ਦਿੱਤੀ 50,000 ਡਾਲਰ ਤੋਂ ਵੱਧ ਦੀ ਸਕਾਲਰਸ਼ਿਪ
ਉਨ੍ਹਾਂ ਫਿਰ ਦੁਹਰਾਇਆ ਕਿ ਦੋ-ਚਾਰ ਰਿਹਾਅ ਗੁੰਡਿਆਂ ਦੇ ਡਰਾਮੇ ਤੋਂ ਬਾਅਦ ਭਾਜਪਾ ਦੇ ਨੇਤਾ ਕਿਸੇ ਕੋਲੋਂ ਡਰਦੇ ਨਹੀਂ ਹਨ ਅਤੇ ਇਹ ਕੁਝ ਕੁ ਕਿਸਾਨ ਜਥੇਬੰਦੀਆਂ ਦੇ ਆਪੇ ਬਣੇ ਪ੍ਰਧਾਨ ਪ੍ਰਧਾਨਾਂ ਦੇ ਮੁਕਾਬਲੇ ਦੇਸ਼ ਭਰ ’ਚ ਅੱਠ ਸੌ ਤੋਂ ਵੀ ਵੱਧ ਕਿਸਾਨ ਜਥੇਬੰਦੀਆਂ ਕੰਮ ਕਰ ਰਹੀਆਂ ਹਨ। ਪੁੱਛੇ ਇਕ ਸਵਾਲ ਦੇ ਜਵਾਬ ’ਚ ਭਾਜਪਾ ਨੇਤਾ ਹਰਜੀਤ ਗਰੇਵਾਲ ਨੇ ਕਿਹਾ ਕਿ ਜੇਕਰ ਕਿਸੇ ਕਿਸਾਨ ਨੇਤਾ ਨੂੰ ਇਹ ਵਹਿਮ ਹੈ ਤਾਂ ਉਹ ਚੋਣ ਲੜ ਸਕਦਾ ਹੈ ਅਤੇ ਚੋਣ ਲੜਨਾ ਹਰ ਇੱਕ ਦਾ ਲੋਕਤੰਤਰਿਕ ਅਧਿਕਾਰ ਹੈ ਪਰ ਉਹ ਕਿਸਾਨਾਂ ਦੇ ਮੋਢੇ ’ਤੇ ਬੰਦੂਕ ਨਾ ਚਲਾਵੇ ਸਗੋਂ ਇਨ੍ਹਾਂ ਨੂੰ ਇਨ੍ਹਾਂ ਚੋਣਾਂ 'ਚ ਖੜ੍ਹਨ ਨਾਲ ਇਹ ਪਤਾ ਚੱਲ ਜਾਵੇਗਾ ਕਿ ਲੋਕੀਂ ਉਨ੍ਹਾਂ ਦੇ ਨਾਲ ਹਨ ਜਾਂ ਨਹੀਂ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।