ਪੰਜਾਬ ਦੀ ਸਿਆਸਤ ਬਾਰੇ ਕੀ ਬੋਲੇ ਨਵਜੋਤ ਸਿੱਧੂ, ਕਾਂਗਰਸ ਨੂੰ ਲੈ ਕੇ ਵੀ ਦਿੱਤਾ ਬਿਆਨ
Wednesday, Apr 30, 2025 - 12:31 PM (IST)

ਅੰਮ੍ਰਿਤਸਰ : ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਨੇ ਆਖਿਆ ਹੈ ਕਿ ਪੰਜਾਬ ਦੀ ਸਿਆਸਤ ਕਿਸ ਦਿਸ਼ਾ ਵੱਲ ਜਾ ਰਹੀ ਹੈ, ਇਹ ਲੋਕ ਤੈਅ ਕਰਨਗੇ। ਅੰਮ੍ਰਿਤਸਰ ਵਿਚ ਪ੍ਰੈੱਸ ਕਾਨਫਰੰਸ ਕਰਦਿਆਂ ਸਿੱਧੂ ਨੇ ਕਿਹਾ ਕਿ ਮੈਂ ਸਿਆਸਤ ਲੋਕਾਂ ਦੀ ਭਲਾਈ ਲਈ ਕੀਤੀ, ਮੈਂ ਕਿਰਦਾਰ ਨਾਲ ਕੋਈ ਸਮਝੌਤਾ ਨਹੀਂ ਕੀਤਾ। ਮੈਂ ਸਿਆਸਤ ਨਾਲ ਆਪਣੇ ਘਰ ਵਿਚ ਇਕ ਵੀ ਪੈਸਾ ਨਹੀਂ ਲਗਾਇਆ। ਇਸ ਦੇ ਨਾਲ ਹੀ ਪੱਤਰਕਾਰਾਂ ਨੇ ਜਦੋਂ ਸਿੱਧੂ ਤੋਂ ਸਵਾਲ ਕੀਤਾ ਕਿ ਉਹ ਅਜੇ ਵੀ ਕਾਂਗਰਸ ਦਾ ਹਿੱਸਾ ਹਨ ਤਾਂ ਉਨ੍ਹਾਂ ਗੋਲ-ਮੋਲ ਜਵਾਬ ਦਿੰਦਿਆਂ ਕਿਹਾ ਕਿ ਇਸ ਲਈ ਕੋਈ ਸਬੂਤ ਦੇਣ ਦੀ ਲੋੜ ਨਹੀਂ ਹੈ।
ਇਹ ਵੀ ਪੜ੍ਹੋ : 30 ਅਪ੍ਰੈਲ ਨੂੰ ਪੰਜਾਬ ਬੰਦ ਦੀ ਕਾਲ, ਜਾਣੋ ਕੀ ਹੈ ਅਸਲ ਸੱਚਾਈ
ਹਾਲਾਂਕਿ ਇਸ ਪ੍ਰੈੱਸ ਕਾਨਫੰਸ ਦੌਰਾਨ ਸਿੱਧੂ ਸਵਾਲਾਂ ਦਾ ਸਿੱਧੇ ਤੌਰ 'ਤੇ ਜਵਾਬ ਦੇਣ ਬਚਦੇ ਰਹੇ ਅਤੇ ਗੋਲ-ਮੋਲ ਗੱਲਾਂ ਕਰਕੇ ਆਪਣੀ ਗੱਲ ਰੱਖਦੇ ਰਹੇ। ਪੱਤਰਕਾਰਾਂ ਨੇ ਜਦੋਂ ਉਨ੍ਹਾਂ ਤੋਂ ਪੁੱਛਿਆ ਕਿ ਕੀ ਤੁਸੀਂ ਅਜੇ ਵੀ ਆਪਣੇ ਹਲਕੇ ਤੋਂ ਚੋਣ ਲੜੋਗੇ ਤਾਂ ਉਨ੍ਹਾਂ ਕਿਹਾ ਕਿ ਸਿੱਧੂ ਪਰਿਵਾਰ ਕਦੇ ਵੀ ਆਪਣੀ ਜ਼ੁਬਾਨ ਤੋਂ ਪਿੱਛੇ ਨਹੀਂ ਹਟਿਆ ਹੈ। ਮੁੜ ਤੋਂ ਸਰਗਰਮ ਸਿਆਸਤ ਵਿਚ ਆਉਣ ਦੇ ਸਵਾਲ 'ਤੇ ਸਿੱਧੂ ਨੇ ਕਿਹਾ ਕਿ ਗੁਪਤ ਵਿਚਾਰ ਪ੍ਰਗਟ ਹੋ ਜਾਣ ਤਾਂ ਰਾਸ਼ਟਰ ਤਬਾਹ ਹੋ ਜਾਂਦਾ ਹੈ। ਮੈਂ ਕਦੋਂ ਆਵਾਂਗਾ ਇਹ ਸਮਾਂ ਦੱਸੇਗਾ। ਜਦੋਂ ਮੈਂ ਸਿਆਸਤ ਵਿਚ ਆਇਆ ਸੀ ਤਾਂ ਮੈਨੂੰ ਵੀ ਨਹੀਂ ਪਤਾ ਸੀ, ਸਿਆਸਤ ਖੁਦ ਖਿੱਚ ਕੇ ਲੈ ਆਉਂਦੀ ਹੈ।
ਇਹ ਵੀ ਪੜ੍ਹੋ : ਪੰਜਾਬ ਵਿਚ ਵੀਰਵਾਰ ਨੂੰ ਛੁੱਟੀ ਦਾ ਐਲਾਨ, ਸਕੂਲ, ਕਾਲਜ ਤੇ ਦਫ਼ਤਰ ਰਹਿਣਗੇ ਬੰਦ
ਇਸ ਦੌਰਾਨ ਸਿੱਧੂ ਨੇ ਕਿਹਾ ਕਿ ਉਹ ਯੂ ਟਿਊਬ "ਤੇ ਨਵਾਂ ਚੈਨਲ ਸ਼ੁਰੂ ਕਰਨ ਜਾ ਰਹੇ ਹਨ। 'ਨਵਜੋਤ ਸਿੱਧੂ ਆਫੀਸ਼ੀਅਲ' ਨਾਂ ਦੇ ਚੈਨਲ 'ਤੇ ਉਹ ਆਪਣੇ ਨਾਲ ਸਬੰਧਤ ਹਰ ਗੱਲ ਸਾਂਝੀ ਕਰਨਗੇ। ਸਿੱਧੂ ਨੇ ਕਿਹਾ ਕਿ ਇਹ ਪਹਿਲੀ ਵਾਰ ਹੈ ਜਦੋਂ ਮੈਂ ਆਤਮਨਿਰਭਰ ਹੋ ਕੇ ਆਪਣੀ ਗੱਲ ਰੱਖਾਂਗਾ। ਉਨ੍ਹਾਂ ਕਿਹਾ ਕਿ ਲੋਕ ਰੋਜ਼ਾਨਾ ਮੈਨੂੰ ਪੁੱਛਦੇ ਹਨ ਕਿ ਤੁਸੀਂ 30 ਕਿੱਲੋ ਭਾਰ ਕਿਵੇਂ ਘਟਾਇਆ, ਤੁਸੀਂ ਆਪਣਾ ਲਾਈਫ ਸਟਾਈਲ ਸਾਂਝਾ ਕਰੋ, ਕੱਪੜਿਆਂ ਦੀ ਚੋਣ ਕਿਵੇਂ ਕਰਦੇ ਹੋਏ, ਇਸ ਚੈਨਲ 'ਤੇ ਮੈਂ ਆਪਣੇ ਨਾਲ ਸਬੰਧਤ ਹਰ ਗਾਂਝੀ ਦੱਸਾਂਗਾ ਤੇ ਡਾਈਟ ਚਾਟ ਵੀ ਸਾਂਝਾ ਕਰਾਂਗਾ।
ਇਹ ਵੀ ਪੜ੍ਹੋ : ਡਰਾਈਵਿੰਗ ਲਾਇਸੈਂਸ ਤੇ ਆਰ. ਸੀ. ਨੂੰ ਲੈ ਕੇ ਪੰਜਾਬ ਸਰਕਾਰ ਦਾ ਵੱਡਾ ਐਲਾਨ
ਸਿੱਧੂ ਨੇ ਕਿਹਾ ਕਿ ਇਸ ਚੈਨਲ ਰਾਹੀਂ ਮੈਂ ਆਪਣੀ ਜ਼ਿੰਦਗੀ ਦਾ ਨਵਾਂ ਅਧਿਆਏ ਸ਼ੁਰੂ ਕਰਨ ਜਾ ਰਿਹਾ ਹਾਂ। ਇਸ ਚੈਨਲ ਨੂੰ ਪੂਰੀ ਤਰ੍ਹਾਂ ਪ੍ਰੋਫੈਸ਼ਨਲ ਤਰੀਕੇ ਨਾਲ ਚਲਾਇਆ ਜਾਵੇਗਾ। ਸਿੱਧੂ ਨੇ ਕਿਹਾ ਕਿ ਜਦੋਂ ਤੁਸੀਂ ਸਿਆਸਤ ਵਿਚ ਹੁੰਦੇ ਹੋ ਤਾਂ ਤੁਸੀਂ ਇਕ ਦਾਇਰੇ ਵਿਚ ਹੁੰਦੇ ਹੋ, ਬੰਦਿਸ਼ ਵਿਚ ਰਹਿ ਕੇ ਕੰਮ ਕਰਨਾ ਪੈਂਦਾ ਹੈ ਪਰ ਇਸ 'ਤੇ ਕੋਈ ਦਾਇਰਾ ਕੋਈ ਬੰਦਿਸ਼ ਨਹੀਂ ਹੋਵੇਗੀ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਦਾ ਵੱਡਾ ਐਲਾਨ, ਸੂਬੇ ਦੇ ਹਰ ਪਿੰਡ ਵਿਚ...
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e