ਪੁਲਸ ਵੱਲੋਂ ਓਟ ਸੈਂਟਰ ਦਾ ਅਚਨਚੇਤ ਦੌਰਾ, ਨਸ਼ੇੜੀਆਂ ਨੂੰ ਦਿੱਤੀ ਚੇਤਾਵਨੀ

Wednesday, Aug 07, 2024 - 04:05 PM (IST)

ਦੀਨਾਨਗਰ (ਹਰਜਿੰਦਰ ਸਿੰਘ ਗੋਰਾਇਆ)- ਪਿਛਲੇ ਕਈ ਦਿਨਾਂ ਤੋਂ ਦੀਨਾਨਗਰ ਪੁਲਸ ਨੂੰ ਵਾਰ-ਵਾਰ ਲੋਕਾਂ ਵੱਲੋਂ ਸ਼ਿਕਾਇਤਾਂ ਕੀਤੀਆਂ ਜਾ ਰਹੀਆਂ ਸਨ ਕਿ ਕੁਝ ਨਸ਼ੇੜੀ ਓਟ ਸੈਂਟਰ ਤੋਂ ਆਪਣਾ ਲਈ ਨਸ਼ਾ ਦੀਆਂ ਗੋਲ਼ੀਆਂ ਲੈਣ ਉਪਰੰਤ ਕੁਝ ਲੋਕਾਂ ਵੱਲੋਂ ਉਸ ਨਸ਼ੇ ਦੀਆਂ ਗੋਲ਼ੀਆਂ ਨੂੰ ਬਾਹਰ ਲੋਕਾਂ ਵਿਚ ਵੇਚ ਦਿੰਦੇ ਸਨ ਅਤੇ ਮੋਟੀ ਕਮਾਈ ਕਰਦੇ ਹਨ। ਇਸ ਤਹਿਤ ਡੀ.ਐੱਸ.ਪੀ. ਦੀਨਾਨਗਰ ਸੁਖਵਿੰਦਰ ਪਾਲ ਸਿੰਘ ਦੀ ਅਗਵਾਈ ਹੇਠਾਂ ਪੁਲਸ ਦੀ ਭਾਰੀ ਫੋਰਸ ਨਾਲ ਅਚਨਚੇਤ ਇਸ ਓਟ ਸੈਂਟਰ ਦਾ ਦੌਰਾ ਕੀਤਾ ਗਿਆ ਅਤੇ ਇੱਥੋਂ ਮੁਫਤ ਵਿਚ ਗੋਲੀਆਂ ਲੈ ਕੇ ਮੁੜਕੇ ਮਹਿੰਗੇ ਭਾਅ ਵਿਚ ਲੋਕਾਂ ਨੂੰ ਵੇਚਣ ਵਾਲੇ ਨਸ਼ੇੜੀਆਂ ਨੂੰ ਸਖ਼ਤ ਸ਼ਬਦਾਂ ਵਿਚ ਚਿਤਾਵਨੀ ਦਿੱਤੀ ਗਈ ਕਿ ਜੇਕਰ ਇਵੇਂ ਦਾ ਕੰਮ ਕਰਦੇ ਹੋਏ ਫੜੇ ਗਏ ਤਾਂ ਸਖ਼ਤ ਕਾਰਵਾਈ ਕੀਤੀ ਜਾਵੇਗੀ। 

ਇਹ ਖ਼ਬਰ ਵੀ ਪੜ੍ਹੋ - ਨਾਨਕੇ ਜਾ ਰਹੇ ਪਰਿਵਾਰ ਨਾਲ ਵਾਪਰ ਗਿਆ ਭਾਣਾ! ਪਿਓ-ਧੀ ਦੀ ਹੋਈ ਦਰਦਨਾਕ ਮੌਤ

ਇਸ ਸਬੰਧ ਵਿਚ ਉਨ੍ਹਾਂ ਸਿਹਤ ਵਿਭਾਗ ਦੇ ਕੁਝ ਅਧਿਕਾਰੀਆਂ ਨਾਲ ਵੀ ਇਕ ਮੀਟਿੰਗ ਕਰਕੇ ਕਈ ਤਰ੍ਹਾਂ ਦੇ ਵਿਚਾਰ ਵਟਾਂਦਰੇ ਕੀਤੇ ਗਏ। ਉਨ੍ਹਾਂ ਕਿਹਾ ਕਿ ਕਈ ਲੋਕਾਂ ਵੱਲੋਂ ਇਥੋਂ ਨਸ਼ੇ ਦੀਆਂ ਗੋਲੀਆਂ ਲੈ ਕੇ ਬਾਹਰ ਮਹਿੰਗੇ ਭਾਅ ਤੇ ਵੇਚੀਆਂ ਜਾਂਦੀਆਂ ਸਨ ਅਤੇ ਕਈਆਂ ਵੱਲੋਂ ਗੋਲੀਆਂ ਖਾ ਕੇ ਆਮ ਲੋਕਾਂ ਨੂੰ ਇਥੇ ਹੀ ਤੰਗ ਕਰਨਾ ਸ਼ੁਰੂ ਕਰ ਦਿੱਤਾ ਜਾਂਦਾ ਸੀ। ਇਸ ਦੀ ਪੁਲਸ ਨੂੰ ਵਾਰ-ਵਾਰ ਸ਼ਿਕਾਇਤ ਮਿਲਣ 'ਤੇ ਪੁਲਸ ਵੱਲੋਂ ਅੱਜ ਇਨ੍ਹਾਂ ਲੋਕਾਂ ਨੂੰ ਸਬਕ ਸਿਖਾਉਣ ਲਈ ਮੌਕੇ ਤੇ ਪਹੁੰਚ ਕੇ ਜੋ ਕੁਝ ਲੋਕ ਹੱਥ ਆਏ ਉਨ੍ਹਾਂ ਨੂੰ ਸਖ਼ਤ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਇਹੋ ਜਿਹੇ ਮਾਮਲੇ ਮੁੜ ਭਵਿੱਖ ਵਿੱਚ ਸਾਹਮਣੇ ਆਏ ਤਾਂ ਸਖਤ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਭਾਰੀ ਫੋਰਸ ਮੌਜੂਦ ਸੀ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News