ਪੁਲਸ ਸਾਂਝ ਕੇਂਦਰ ਕਰਮੀਆਂ ਨੇ ਲਗਾਇਆ ਖੂਨਦਾਨ ਕੈਂਪ
Tuesday, Feb 13, 2018 - 04:09 PM (IST)

ਬੁਢਲਾਡਾ (ਬਾਂਸਲ/ਮਨਚੰਦਾ) : ਪੁਲਸ ਸਾਂਝ ਕੇਂਦਰ ਵੱਲੋਂ ਸਬ ਡਵੀਜਨ ਪੱਧਰ ਤੇ ਸਾਂਝ ਕਰਮਚਾਰੀਆਂ ਦੇ ਸਹਿਯੋਗ ਸਦਕਾ ਖੂਨਦਾਨ ਕੈਂਪ ਲਗਾਇਆ ਗਿਆ। ਇਸ ਕੈਂਪ ਦਾ ਉਦਘਾਟਨ ਡੀ.ਐੱਸ.ਪੀ. ਰਛਪਾਲ ਸਿੰਘ ਨੇ ਕੀਤਾ ਅਤੇ ਵਿਸ਼ੇਸ਼ ਮਹਿਮਾਨ ਦੇ ਤੌਰ 'ਤੇ ਐੱਸ.ਡੀ.ਐੱਮ. ਗੁਰਸਿਮਰਨ ਸਿੰਘ ਢਿੱਲੋਂ ਅਤੇ ਸਾਂਝ ਦੇ ਇੰਚਾਰਜ ਡੀ.ਐੱਸ.ਪੀ ਸ਼ਾਮਲ ਹੋਏ। ਇਸ ਮੌਕੇ ਸਾਂਝ ਕੇਂਦਰ ਦੇ ਕਰਮਚਾਰੀਆਂ ਦੀ ਪ੍ਰੇਰਣਾ ਸਦਕਾ ਪੁਲਸ ਮੁਲਾਜ਼ਮਾਂ ਸਮੇਤ 60 ਨੌਜਵਾਨਾਂ ਨੇ ਖੂਨਦਾਨ ਕੀਤਾ, ਜਿਸ ਤੋਂ ਬਾਅਦ ਸਿਹਤ ਵਿਭਾਗ ਦੀ ਟੀਮ ਨੇ ਦਾਨ ਕੀਤੇ ਖੂਨ ਦੇ ਪੈਕਟ ਖੂਨ ਬੈਂਕ ਮਾਨਸਾ 'ਚ ਜਮ੍ਹਾ ਕਰ ਲਏ। ਇਸ ਮੌਕੇ ਡੀ.ਐੱਸ.ਪੀ. ਰਛਪਾਲ ਸਿੰਘ ਨੇ ਕਿਹਾ ਕਿ ਅੱਜ ਟ੍ਰੈਫਿਕ ਨਿਯਮਾਂ ਦੀ ਅਣਗਹਿਲੀ ਕਾਰਨ ਰੋਜ਼ਾਨਾਂ ਸੈਂਕੜੇ ਲੋਕਾਂ ਦਾ ਖੂਨ ਦੁਰਘਟਨਾਵਾਂ ਰਾਹੀਂ ਸੜਕਾਂ 'ਤੇ ਡੁੱਲ ਰਿਹਾ ਹੈ ਪਰ ਪੰਜਾਬ ਪੁਲਸ ਦੇ ਸਾਂਝ ਕੇਂਦਰ 'ਚ ਤਾਇਨਾਤ ਪੁਲਸ ਕਰਮੀਆਂ ਨੇ ਖੂਨਦਾਨ ਕੈਂਪ ਲਗਾ ਕੇ ਸਮਾਜ ਨੂੰ ਇਕ ਚੰਗੀ ਸਿਹਤ ਦੇ ਕੇ ਸ਼ਲਾਘਾਯੋਗ ਕੰਮ ਕੀਤਾ ਹੈ। ਇਸ ਦੇ ਨਾਲ ਹੀ ਖੂਨਦਾਨ ਕਰਨ ਵਾਲੇ ਨੌਜਵਾਨਾਂ ਨੂੰ ਸਰਟੀਫਿਕੇਟ ਅਤੇ ਮੂਮੈਟੌ ਵੀ ਦਿੱਤੇ ਗਏ।
ਇਸ ਦੌਰਾਨ ਨਗਰ ਕੌਂਸਲ ਦੇ ਪ੍ਰਧਾਨ, ਸਹਾਇਕ ਥਾਣੇਦਾਰ ਸਵਰਨ ਕੌਰ, ਸਹਾਇਕ ਥਾਣੇਦਾਰ ਜਗਦੀਸ਼ ਸਿੰਘ,ਕਰਨੈਲ ਸਿੰਘ ਵੈਰਾਗੀ ਆਦਿ ਹਾਜ਼ਰ ਸਨ।