ਫਿਰੋਜ਼ਪੁਰ ਦੀ ਜੇਲ੍ਹ ''ਚੋਂ 8 ਮੋਬਾਇਲ, 6 ਤੰਬਾਕੂ ਦੀਆਂ ਪੁੜੀਆਂ, 20 ਖੁੱਲ੍ਹੀਆਂ ਸਿਗਰਟਾਂ ਬਰਾਮਦ

04/18/2022 4:46:24 PM

ਫਿਰੋਜ਼ਪੁਰ (ਕੁਮਾਰ)- ਫਿਰੋਜ਼ਪੁਰ ਦੀ ਕੇਂਦਰੀ ਜੇਲ੍ਹ ਪਿਛਲੇ ਕਈ ਮਹੀਨਿਆਂ ਤੋਂ ਸੁਰਖੀਆਂ ’ਚ ਹੈ ਅਤੇ ਪਿਛਲੇ ਕਈ ਮਹੀਨਿਆਂ ਤੋਂ ਜੇਲ੍ਹ ਸਟਾਫ਼ ਵੱਲੋਂ ਵੱਡੇ ਪੱਧਰ ’ਤੇ ਮੋਬਾਇਲ ਅਤੇ ਨਸ਼ੇ ਵਾਲੇ ਪਦਾਰਥ ਬਰਾਮਦ ਕੀਤੇ ਜਾ ਰਹੇ ਹਨ। ਬਾਹਰੋਂ ਸ਼ਰਾਰਤੀ ਅਨਸਰਾਂ ਵੱਲੋਂ ਜੇਲ੍ਹ ਅੰਦਰ ਪੈਕਟ ਸੁੱਟੇ ਜਾ ਰਹੇ ਹਨ। ਇਸ ਸਭ ਨੂੰ ਵੇਖਦੇ ਹੋਏ ਜੇਲ੍ਹ ਪ੍ਰਸ਼ਾਸਨ ਵੱਲੋਂ ਜੇਲ੍ਹ੍ ਦੀਆਂ ਕੰਧਾਂ ’ਤੇ ਇਲੈਕਟ੍ਰੋਨਿਕ ਵਾਇਰ ਲਗਾਈਆਂ ਗਈਆਂ ਹਨ ਪਰ ਫਿਰ ਵੀ ਬਾਹਰੋਂ ਜੇਲ ਦੇ ਅੰਦਰ ਪੈਕਟ ਸੁੱਟਣ ਦਾ ਸਿਲਸਿਲਾ ਰੁਕ ਨਹੀਂ ਰਿਹਾ ਅਤੇ ਹੈਰਾਨੀ ਦੀ ਗੱਲ ਹੈ ਕਿ ਜੇਲ੍ਹ ਪ੍ਰਸ਼ਾਸਨ ਵੱਲੋਂ ਇੰਨੇ ਵੱਡੇ ਪੱਧਰ ’ਤੇ ਮੋਬਾਇਲ ਅਤੇ ਨਸ਼ੇ ਵਾਲੇ ਪਦਾਰਥਾਂ ਫੜੇ ਜਾਣ ਦੇ ਬਾਵਜੂਦ ਹਰ ਰੋਜ਼ ਜੇਲ੍ਹ ਅੰਦਰ ਮੋਬਾਇਲ ਕਿਵੇਂ ਪਹੁੰਚ ਰਹੇ ਹਨ? ਇਹ ਬਹੁਤ ਵੱਡਾ ਰਹੱਸ ਦਾ ਵਿਸ਼ਾ ਬਣਿਆ ਹੋਇਆ ਹੈ।

ਇਹ ਵੀ ਪੜ੍ਹੋ: ਵੱਡੀ ਖ਼ਬਰ: ਰੂਪਨਗਰ ਵਿਖੇ ਭਾਖ਼ੜਾ ਨਹਿਰ ’ਚ ਡਿੱਗੀ ਕਾਰ, ਬੱਚੇ ਸਣੇ 5 ਲੋਕਾਂ ਦੀ ਮੌਤ

PunjabKesari

ਜੇਲ੍ਹ ਅੰਦਰ 3 ਹੋਰ ਪੈਕਟ ਸੁੱਟੇ ਗਏ ਹਨ, ਜਿਨ੍ਹਾਂ ਵਿਚੋਂ ਮੋਬਾਇਲ ਅਤੇ ਹੋਰ ਸਾਮਾਨ ਬਰਾਮਦ ਹੋਇਆ ਹੈ। ਇਸ ਸਬੰਧੀ ਥਾਣਾ ਸਿਟੀ ਦੀ ਪੁਲਸ ਵੱਲੋਂ ਜੇਲ੍ਹ ਦੇ ਸਹਾਇਕ ਸੁਪਰਡੈਂਟ ਸੁਖਜਿੰਦਰ ਸਿੰਘ ਵੱਲੋਂ ਭੇਜੇ ਪੱਤਰ ਦੇ ਆਧਾਰ ’ਤੇ 4 ਹਵਾਲਾਤੀਆਂ ਅਤੇ ਇਕ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਜਾਣਕਾਰੀ ਦਿੰਦਿਆਂ ਥਾਣਾ ਸਿਟੀ ਦੇ ਏ. ਐੱਸ. ਆਈ. ਬਲਬੀਰ ਸਿੰਘ ਨੇ ਦੱਸਿਆ ਕਿ ਸਹਾਇਕ ਸੁਪਰਡੈਂਟ ਨੇ ਪੁਲਸ ਨੂੰ ਭੇਜੇ ਪੱਤਰ ’ਚ ਦੱਸਿਆ ਹੈ ਕਿ ਬਾਹਰੋਂ ਕਿਸੇ ਅਣਪਛਾਤੇ ਵਿਅਕਤੀ ਨੇ ਜੇਲ੍ਹ ਅੰਦਰ 3 ਪੈਕੇਟ ਸੁੱਟੇ, ਜਿਨ੍ਹਾਂ ਨੂੰ ਖੋਲ੍ਹ ਕੇ ਵੇਖਿਆ ਤਾਂ ਉਨ੍ਹਾਂ ’ਚੋਂ 16 ਤੰਬਾਕੂ ਦੀਆਂ ਪੁੜੀਆਂ, 20 ਸਿਗਰਟਾਂ, ਇਕ ਬੀੜੀ ਦਾ ਬੰਡਲ, ਤਿੰਨ ਮੋਬਾਇਲ ਕੀਪੈਡ, ਇਕ ਸੈਮਸੰਗ ਚਾਰਜ਼ਰ ਅਤੇ ਕਰੀਬ 160 ਗ੍ਰਾਮ ਖੁੱਲਾ ਤੰਬਾਕੂ ਬਰਾਮਦ ਹੋਇਆ।

ਇਹ ਵੀ ਪੜ੍ਹੋ: ਨਿਊਜ਼ੀਲੈਂਡ 'ਚ ਆਦਮਪੁਰ ਦੇ ਨੌਜਵਾਨ ਦੀ ਸੜਕ ਹਾਦਸੇ 'ਚ ਮੌਤ, ਪਰਿਵਾਰ ਦਾ ਰੋ-ਰੋ ਹੋਇਆ ਬੁਰਾ ਹਾਲ

PunjabKesari

ਉਨ੍ਹਾਂ ਦੱਸਿਆ ਕਿ ਜੇਲ ਦੀ ਤਲਾਸ਼ੀ ਲੈਣ ’ਤੇ ਹਵਾਲਾਤੀ ਕੁਲਵਿੰਦਰ ਸਿੰਘ ਕੋਲੋਂ ਇੱਕ ਮੋਬਾਇਲ, ਹਵਾਲਾਤੀ ਗੁਰਵਿੰਦਰ ਸਿੰਘ ਕੋਲੋਂ ਇਕ ਮੋਬਾਇਲ , ਹਵਾਲਾਤੀ ਗੁਰਪਿਆਰ ਸਿੰਘ ਪਾਸੋਂ ਇਕ ਮੋਬਾਇਲ, ਬਲਾਕ ਨੰ. 3 ਦੀ ਤਲਾਸ਼ੀ ਲੈਣ ’ਤੇ ਇਕ ਮੋਬਾਇਲ ਅਤੇ ਹਵਾਲਾਤੀ ਸਵਰਨਜੀਤ ਸਿੰਘ ਪਾਸੋਂ ਇਕ ਮੋਬਾਇਲ ਬਰਾਮਦ ਹੋਇਆ। ਉਨ੍ਹਾਂ ਦੱਸਿਆ ਕਿ ਇਹ ਸਾਰੇ ਮੋਬਾਇਲ ਸੈਮਸੰਗ ਦੇ ਕੀਪੈਡ ਹਨ, ਜਿਸ ਵਿਚ ਬੈਟਰੀਆਂ ਅਤੇ ਸਿਮ ਕਾਰਡ ਵੀ ਹਨ।

ਇਹ ਵੀ ਪੜ੍ਹੋ: ਜਲੰਧਰ 'ਚ ਹੈਰਾਨ ਕਰਦੀ ਘਟਨਾ, ਕੁੜੀ ਨਾਲ ਗੈਂਗਰੇਪ ਤੋਂ ਬਾਅਦ ਬਣਾਈ ਵੀਡੀਓ, ਜਦ ਖੁੱਲ੍ਹਾ ਭੇਤ ਤਾਂ ਉੱਡੇ ਸਭ ਦੇ ਹੋਸ਼

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News