ਘਰ ''ਚ ਇਕੱਲੀ ਦੇਖ 2 ਨੌਜਵਾਨਾਂ ਵਲੋਂ ਜਨਾਨੀ ਨਾਲ ਜਬਰ-ਜ਼ਿਨਾਹ, ਬੱਚਿਆਂ ਨੂੰ ਜਾਨੋਂ-ਮਾਰਨ ਦੀ ਦਿੱਤੀ ਧਮਕੀ
Thursday, Sep 10, 2020 - 06:06 PM (IST)

ਅਬੋਹਰ (ਸੁਨੀਲ): ਥਾਣਾ ਬਹਾਵਵਾਲਾ ਪੁਲਸ ਨੇ ਇਕ ਜਨਾਨੀ ਦੇ ਨਾਲ ਜਬਰ-ਜ਼ਿਨਾਹ ਕਰਨ ਤੇ ਉਸ ਨੂੰ ਧਮਕੀਆਂ ਦੇਣ ਦੇ ਮਾਮਲੇ 'ਚ 2 ਲੋਕਾਂ ਵਿਰੁੱਧ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮਾਮਲੇ ਦੀ ਜਾਂਚ ਸਬ-ਇੰਸਪੈਕਟਰ ਪੁਸ਼ਪਾ ਰਾਣੀ ਕਰ ਰਹੀ ਹੈ।
ਇਹ ਵੀ ਪੜ੍ਹੋ: ਸਾਬਕਾ ਕਾਂਗਰਸੀ ਪੰਚ ਦੀ ਦਾਦਾਗਿਰੀ, 1 ਸਾਲ ਤੱਕ ਘਰ 'ਚ ਲੁਕੋ ਕੇ ਰੱਖੀ ਮਜ਼ਦੂਰ ਦੀ ਪਤਨੀ
ਜਾਣਕਾਰੀ ਅਨੁਸਾਰ ਪੁਲਸ ਨੂੰ ਦਿੱਤੇ ਬਿਆਨਾਂ 'ਚ ਪੀੜਤ ਜਨਾਨੀ ਨੇ ਦੱਸਿਆ ਕਿ 9-9-2020 ਨੂੰ ਉਹ ਆਪਣੇ ਘਰ 'ਚ ਇਕੱਲੀ ਸੀ। ਇਸ ਦੌਰਾਨ 2 ਨੌਜਵਾਨਾਂ ਵਲੋਂ ਉਸਦੇ ਘਰ 'ਚ ਜ਼ਬਰਦਸਤੀ ਵੜ ਕੇ ਉਸ ਨਾਲ ਜਬਰ-ਜ਼ਿਨਾਹ ਕੀਤਾ ਅਤੇ ਉਸ ਨੂੰ ਧਮਕੀ ਦਿੱਤੀ ਕਿ ਜੇਕਰ ਕਿਸੇ ਨੂੰ ਇਸ ਬਾਰੇ ਦੱਸਿਆ ਤਾਂ ਤੇਰੇ ਬੱਚਿਆਂ ਨੂੰ ਮਾਰ ਦਵਾਂਗੇ। ਥਾਣਾ ਬਹਾਵਵਾਲਾ ਪੁਲਸ ਨੇ ਪੀੜਤ ਜਨਾਨੀ ਦੇ ਬਿਆਨਾਂ ਦੇ ਆਧਾਰ ਤੇ ਉਕਤ ਵਿਅਕਤੀਆਂ ਵਿਰੁੱਧ ਆਈ.ਪੀ.ਸੀ. ਦੀ ਧਾਰਾ 376-450-506 ਤਹਿਤ ਮਾਮਲਾ ਦਰਜ ਕਰ ਲਿਆ ਹੈ।
ਇਹ ਵੀ ਪੜ੍ਹੋ: ਝਗੜਾ ਮੁਕਾਉਣ ਗਈ ਪੁਲਸ 'ਤੇ ਕਾਤਲਾਨਾ ਹਮਲਾ, ਥਾਣੇਦਾਰ ਨੂੰ ਵਾਲਾਂ ਤੋਂ ਘੜੀਸਿਆ, ਲੱਥੀ ਪੱਗ