ਸਿੱਧੂ ਮੂਸੇਵਾਲਾ ਕਤਲਕਾਂਡ ’ਚ ਸ਼ਾਮਲ ਸ਼ਾਰਪ ਸ਼ੂਟਰ ਕੇਸ਼ਵ ਦੇ ਘਰ ਪੁਲਸ ਦਾ ਛਾਪਾ
Tuesday, Jun 07, 2022 - 09:01 PM (IST)
ਬਠਿੰਡਾ (ਵਰਮਾ)-ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ’ਚ ਸ਼ਾਮਲ ਬਠਿੰਡਾ ਦੇ ਸ਼ਾਰਪ ਸ਼ੂਟਰ ਕੇਸ਼ਵ ਦੇ ਘਰ ਪੁਲਸ ਨੇ ਮੰਗਲਵਾਰ ਨੂੰ ਛਾਪਾ ਮਾਰਿਆ ਪਰ ਪੁਲਸ ਦੇ ਹੱਥ ਕੋਈ ਸੁਰਾਗ ਨਹੀਂ ਲੱਗਿਆ। ਪੁਲਸ ਨੇ ਮੁਲਜ਼ਮਾਂ ਦੇ ਰਿਸ਼ਤੇਦਾਰਾਂ ਤੋਂ ਪੁੱਛਗਿੱਛ ਕੀਤੀ। ਮੁਲਜ਼ਮ ਕੇਸ਼ਵ ਖ਼ਿਲਾਫ਼ ਪਹਿਲਾਂ ਵੀ ਕਤਲ ਦਾ ਕੇਸ ਦਰਜ ਹੈ। ਜਾਣਕਾਰੀ ਦਿੰਦਿਆਂ ਸੂਤਰਾਂ ਨੇ ਦੱਸਿਆ ਕਿ ਕੇਸ਼ਵ ਗੈਂਗਸਟਰ ਲਾਲੀ ਮੌੜ ਦੇ ਗਰੁੱਪ ਦਾ ਮੈਂਬਰ ਹੈ। ਲਾਲੀ ਮੌੜ ਦੇ ਗੋਲਡੀ ਬਰਾੜ ਨਾਲ ਸਬੰਧਾਂ ਕਾਰਨ ਕੇਸ਼ਵ ਨੂੰ ਵੀ ਸਿੱਧੂ ਕਤਲ ਕੇਸ ਵਿਚ ਹੋਰਨਾਂ ਸ਼ੂਟਰਾਂ ਸਮੇਤ ਸ਼ਾਮਲ ਕੀਤਾ ਗਿਆ ਸੀ। ਗੈਂਗਸਟਰ ਮੌੜ ਆਪਣੇ ਗਰੁੱਪ ’ਚ ਕੇਸ਼ਵ ’ਤੇ ਸਭ ਤੋਂ ਜ਼ਿਆਦਾ ਭਰੋਸਾ ਕਰਦਾ ਹੈ। ਕਰੀਬ ਢਾਈ ਸਾਲ ਪਹਿਲਾਂ ਕੇਸ਼ਵ ਨੇ ਲਾਲੀ ਮੌੜ ਨਾਲ ਮਿਲ ਕੇ ਲਲਿਤ ਕੁਮਾਰ ਨਾਂ ਦੇ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ।
ਇਹ ਵੀ ਪੜ੍ਹੋ : ਨਾਕੇ ’ਤੇ ਖੜ੍ਹੇ ਏ. ਐੱਸ. ਆਈ. ’ਤੇ ਨੌਜਵਾਨ ਨੇ ਚਾੜ੍ਹੀ ਤੇਜ਼ ਰਫ਼ਤਾਰ ਕਾਰ
ਸੂਤਰਾਂ ਨੇ ਦੱਸਿਆ ਕਿ ਕੇਸ਼ਵ ਨੇ ਸਿੱਧੂ ਨੂੰ ਮਾਰਨ ਲਈ ਜਿਹੜਾ ਹਥਿਆਰ ਵਰਤਿਆ ਸੀ, ਉਹ ਉਸ ਦੇ ਗੈਂਗ ਦਾ ਸੀ। ਸੂਤਰਾਂ ਨੇ ਦੱਸਿਆ ਕਿ ਜਦੋਂ ਤੋਂ ਸਿੱਧੂ ਕਤਲ ਕੇਸ ਵਿਚ ਕੇਸ਼ਵ ਦਾ ਨਾਂ ਆਇਆ ਹੈ, ਉਦੋਂ ਤੋਂ ਹੀ ਪੁਲਸ ਉਸ ਦੀ ਭਾਲ ਕਰ ਰਹੀ ਹੈ ਪਰ ਪੁਲਸ ਨੂੰ ਮੁਲਜ਼ਮ ਦਾ ਕੋਈ ਸੁਰਾਗ ਨਹੀਂ ਲੱਗਾ ਹੈ ਪਰ ਪੁਲਸ ਦੋਸ਼ੀ ਦੀ ਭੈਣ ਅਤੇ ਹੋਰ ਰਿਸ਼ਤੇਦਾਰਾਂ ਤੋਂ ਪੁੱਛਗਿੱਛ ਕਰ ਰਹੀ ਹੈ, ਜਿਨ੍ਹਾਂ ਤੋਂ ਕੇਸ਼ਵ ਬਾਰੇ ਪਤਾ ਲੱਗ ਸਕੇ।
ਇਹ ਵੀ ਪੜ੍ਹੋ : ਚਾਹ ਵਾਲੇ ਦੀ ਧੀ ਕਾਜੋਲ ਸਰਗਾਰ ਨੇ ਰਚਿਆ ਇਤਿਹਾਸ, ਖੇਲੋ ਇੰਡੀਆ 2021 ਦਾ ਜਿੱਤਿਆ ਪਹਿਲਾ ਸੋਨਾ