ਐਨਕਾਊਂਟਰ ’ਚ ਮਾਰਿਆ ਗਿਆ ਗੈਂਗਸਟਰ ਅਮਰੀ, ਪੁਲਸ ਮੁਲਾਜ਼ਮ ਦੀ ਪੱਗ ’ਚੋਂ ਗੋਲ਼ੀ ਹੋਈ ਆਰ-ਪਾਰ

Wednesday, Dec 20, 2023 - 06:29 PM (IST)

ਐਨਕਾਊਂਟਰ ’ਚ ਮਾਰਿਆ ਗਿਆ ਗੈਂਗਸਟਰ ਅਮਰੀ, ਪੁਲਸ ਮੁਲਾਜ਼ਮ ਦੀ ਪੱਗ ’ਚੋਂ ਗੋਲ਼ੀ ਹੋਈ ਆਰ-ਪਾਰ

ਅੰਮ੍ਰਿਤਸਰ : ਜੰਡਿਆਲਾ ਗੁਰੂ ਵਿਚ ਬੁੱਧਵਾਰ ਸਵੇਰੇ ਲਗਭਗ 8.30 ਵਜੇ ਦੇ ਕਰੀਬ ਹੋਏ ਐਨਕਾਊਂਟਰ ਦੌਰਾਨ ਪੁਲਸ ਨੇ ਨਾਮੀ ਗੈਂਗਸਟਰ ਅੰਮ੍ਰਿਤਪਾਲ ਉਰਫ ਅਮਰੀ ਨੂੰ ਢੇਰ ਕਰ ਦਿੱਤਾ ਹੈ। ਇਸ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਐੱਸ. ਐੱਸ. ਪੀ. ਸਤਿੰਦਰ ਸਿੰਘ ਨੇ ਦੱਸਿਆ ਕਿ ਗੈਂਗਸਟਰ ਅਮਰੀ ਨੂੰ ਪੁਲਸ ਨੇ ਕੱਲ੍ਹ ਹੀ ਗ੍ਰਿਫ਼ਤਾਰ ਕੀਤਾ ਸੀ, ਅਤੇ ਜਾਂਚ ਦੌਰਾਨ ਗੈਂਗਸਟਰ ਨੇ ਦੱਸਿਆ ਕਿ ਉਸ ਨੇ ਦੋ ਕਿੱਲੋ ਹੈਰੋਇਨ ਨਹਿਰ ਦੇ ਕੰਢੇ ਲੁਕਾ ਕੇ ਰੱਖੀ ਹੋਈ ਹੈ। ਇਸ ’ਤੇ ਪੁਲਸ ਅੱਜ ਉਸ ਨੂੰ ਹੈਰੋਇਨ ਦੀ ਰਿਕਵਰੀ ਕਰਵਾਉਣ ਲਈ ਲੈ ਕੇ ਆਈ ਸੀ। ਜਦੋਂ ਗੈਂਗਸਟਰ ਨੂੰ ਪੁਲਸ ਲੈ ਕੇ ਆਈ ਤਾਂ ਇਸ ਨੇ ਉਥੇ ਲੁਕੋ ਕੇ ਰੱਖੇ ਪਿਸਟਲ ਨਾਲ ਪੁਲਸ ’ਤੇ ਗੋਲੀਆਂ ਚਲਾ ਦਿੱਤੀਆਂ। 

ਇਹ ਵੀ ਪੜ੍ਹੋ : ਜੰਡਿਆਲਾ ਗੁਰੂ ’ਚ ਵੱਡਾ ਐਨਕਾਊਂਟਰ, ਮੋਸਟ ਵਾਂਟੇਡ ਗੈਂਗਸਟਰ ਪੁਲਸ ਨੇ ਕੀਤਾ ਢੇਰ

ਇਸ ’ਤੇ ਪੁਲਸ ਨੇ ਵੀ ਜਵਾਬੀ ਕਾਰਵਾਈ ਕੀਤੀ। ਇਸ ਕਾਰਵਾਈ ਦੌਰਾਨ ਗੈਂਗਸਟਰ ਅਮਰੀ ਮਾਰਿਆ ਗਿਆ ਜਦਕਿ ਪੁਲਸ ਦਾ ਇਕ ਮੁਲਾਜ਼ਮ ਲੱਤ ਵਿਚ ਗੋਲ਼ੀ ਲੱਗਣ ਕਾਰਣ ਜ਼ਖਮੀ ਹੋ ਗਿਆ। ਜਿਸ ਦਾ ਆਪ੍ਰੇਸਨ ਚੱਲ ਰਿਹਾ ਹੈ। ਐੱਸ. ਐੱਸ. ਪੀ. ਨੇ ਇਹ ਵੀ ਦੱਸਿਆ ਕਿ ਇਕ ਪੁਲਸ ਮੁਲਾਜ਼ਮ ਦੀ ਪੱਗ ’ਤੇ ਗੋਲ਼ੀ ਲੱਗੀ ਹੈ ਜੋ ਕਿ ਪੰਗ ਵਿਚੋਂ ਆਰ ਪਾਰ ਹੋ ਗਈ ਅਤੇ ਚੰਗੀ ਕਿਸਮਤ ਨਾਲ ਮੁਲਾਜ਼ਮ ਦਾ ਬਚਾਅ ਹੋ ਗਿਆ। ਐੱਸ. ਐੱਸ. ਪੀ. ਨੇ ਦੱਸਿਆ ਕਿ ਗੈਂਗਸਟਰ ਦੀ ਨਿਸ਼ਾਨਦੇਹੀ ’ਤੇ ਪੁਲਸ ਨੇ ਦੋ ਕਿੱਲੋ ਹੈਰੋਇਨ ਬਰਾਮਦ ਕਰ ਲਈ ਹੈ ਜਦਕਿ ਗੈਂਗਸਟਰ ਦਾ ਇੰਪੋਰਟੈਂਟ ਪਿਸਟਲ ਵੀ ਪੁਲਸ ਨੇ ਬਰਾਮਦ ਕਰ ਲਿਆ ਹੈ। ਇਸੇ ਨਾਲ ਉਸ ਨੇ ਪੁਲਸ ’ਤੇ ਗੋਲ਼ੀਆਂ ਚਲਾਈਆਂ ਸਨ। ਗੈਂਗਸਟਰ ਅਮਰੀ 4 ਲੋਕਾਂ ਦੇ ਕਤਲ ਕੇਸ ਵਿਚ ਲੋੜੀਂਦਾ ਸੀ।

ਇਹ ਵੀ ਪੜ੍ਹੋ : ਕਪੂਰਥਲਾ ’ਚ ਵੱਡੀ ਵਾਰਦਾਤ, ਮੰਦਰ ’ਚ ਸੇਵਾ ਕਰ ਰਹੀ 26 ਸਾਲਾ ਕੁੜੀ ਦਾ ਕਤਲ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Gurminder Singh

Content Editor

Related News