ਗੁਰਦਾਸਪੁਰ ’ਚ ਪੁਲਸ ਪਾਰਟੀ ’ਤੇ ਹਮਲਾ, ਸ਼ਰੇਆਮ ਮੁਲਜ਼ਮ ਨੂੰ ਛੁਡਾ ਕੇ ਲੈ ਗਿਆ ਪਰਿਵਾਰ
Wednesday, Sep 15, 2021 - 01:03 PM (IST)
ਗੁਰਦਾਸਪੁਰ (ਸਰਬਜੀਤ) : ਪੁਲਸ ਸਟੇਸ਼ਨ ਭੈਣੀ ਮੀਆਂ ਖਾਂ ਦੇ ਅਧੀਨ ਪੈਂਦੇ ਪਿੰਡ ਬੁੱਢਾਬਾਲਾ ’ਚ ਇਕ ਮਾਮਲੇ ’ਚ ਫਰਾਰ ਦੋਸ਼ੀ ਨੂੰ ਜਦੋਂ ਪੁਲਸ ਪਾਰਟੀ ਨੇ ਰੇਡ ਮਾਰ ਕਰਕੇ ਕਾਬੂ ਕੀਤਾ ਤਾਂ ਪਰਿਵਾਰ ਵਾਲਿਆਂ ਨੇ ਪੁਲਸ ਪਾਰਟੀ ’ਤੇ ਮਾਰ ਦੇਣ ਦੀ ਨੀਅਤ ਨਾਲ ਇੱਟਾਂ ਰੋੜੇ ਮਾਰਨੇ ਸ਼ੁਰੂ ਕਰ ਦਿੱਤੇ। ਜਿਸ ਕਾਰਨ ਇਕ ਸਬ ਇੰਸਪੈਕਟਰ ਸਮੇਤ ਤਿੰਨ ਪੁਲਸ ਕਰਮਚਾਰੀ ਜਖ਼ਮੀ ਹੋ ਗਏ। ਪਰਿਵਾਰ ਵਾਲੇ ਦੋਸ਼ੀ ਨੂੰ ਛੁਡਾ ਕੇ ਲੈ ਗਏ। ਪੁਲਸ ਨੇ ਇਸ ਮਾਮਲੇ ’ਚ 11 ਵਿਅਕਤੀਆਂ ਦੇ ਨਾਮ ’ਤੇ ਅਤੇ 4-5 ਅਣਪਛਾਤਿਆਂ ਦੇ ਖ਼ਿਲਾਫ਼ ਧਾਰਾ 307, 353,186, 224, 225,148, 149 ਦੇ ਤਹਿਤ ਮਾਮਲਾ ਦਰਜ ਕੀਤਾ ਹੈ।
ਇਹ ਵੀ ਪੜ੍ਹੋ : ਪ੍ਰੇਮੀ ਨੇ ਪ੍ਰੇਮਿਕਾ ਸਾਹਮਣੇ ਖਾਧਾ ਜ਼ਹਿਰ, ਲੱਖ ਯਤਨਾਂ ਬਾਅਦ ਵੀ ਨਹੀਂ ਬਚੀ ਜਾਨ, ਅੱਜ ਕਰਨ ਵਾਲੇ ਸਨ ਵਿਆਹ
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਬ ਇੰਸਪੈਕਟਰ ਮੋਹਨ ਲਾਲ ਨੇ ਦੱਸਿਆ ਕਿ ਸਹਾਇਕ ਸਬ ਇੰਸਪੈਕਟਰ ਜਗਦੀਸ ਸਿੰਘ ਨੇ ਬਿਆਨ ਦਿੱਤਾ ਕਿ ਉਹ ਚੌਂਕੀ ਫੁੱਲੜਾਂ ’ਚ ਬਤੌਰ ਇੰਚਾਰਜ ਲੱਗਾ ਹੋਇਆ ਹੈ। 13 ਸਤੰਬਰ ਨੂੰ ਪੁਲਸ ਪਾਰਟੀ ਨਾਲ ਗਸ਼ਤ ਦੇ ਸਬੰਧ ’ਚ ਅੱਡਾ ਬੁੱਢਾਬਾਲਾ ਮੌਜੂਦ ਸੀ ਕਿ ਮੁਖਬਰ ਨੇ ਇਤਲਾਹ ਦਿੱਤੀ ਕਿ ਮੁਕੱਦਮਾ ਨੰਬਰ 65 ਮਿਤੀ 20-8-21 ਜ਼ੁਰਮ 379 , 34 ਜ਼ੁਰਮ 61-1-14 ਆਬਕਾਰੀ ਐਕਟ ਦਾ ਦੋਸ਼ੀ ਮੱਖਣ ਸਿੰਘ ਪੁੱਤਰ ਮੁਖਤਿਆਰ ਸਿੰਘ ਵਾਸੀ ਬੁੱਢਾਬਾਲਾ ਘਰ ’ਚ ਮੌਜੂਦ ਹੈ। ਜੇਕਰ ਉਸ ਦੇ ਘਰ ਰੇਡ ਕੀਤੀ ਜਾਵੇ ਤਾਂ ਉਹ ਕਾਬੂ ਆ ਸਕਦਾ ਹੈ। ਇਸ ’ਤੇ ਉਸ ਨੇ ਪੁਲਸ ਪਾਰਟੀ ਦੇ ਨਾਲ ਦੋਸ਼ੀ ਦੇ ਘਰ ਰੇਡ ਕਰਕੇ ਦੋਸ਼ੀ ਮੱਖਣ ਸਿੰਘ ਨੂੰ ਕਾਬੂ ਕੀਤਾ।
ਇਹ ਵੀ ਪੜ੍ਹੋ : ਜਲੰਧਰ ’ਚ ਸ਼ਰਮਸਾਰ ਹੋਈ ਇਨਸਾਨੀਅਤ, ਇਕ ਘੰਟੇ ਤਕ ਸੜਕ ’ਤੇ ਪਈ ਰਹੀ ਮੁੰਡੇ ਦੀ ਲਾਸ਼, ਲੋਕ ਬਣਾਉਂਦੇ ਰਹੇ ਵੀਡੀਓ
ਪੁਲਸ ਅਧਿਕਾਰੀ ਨੇ ਦੱਸਿਆ ਕਿ ਇੰਨੇ ’ਚ ਦੋਸ਼ੀ ਦਾ ਪਿਤਾ ਮੁਖਤਿਆਰ ਸਿੰਘ, ਉਸ ਦੇ ਲੜਕੇ ਮੱਖਣ ਸਿੰਘ, ਹਰਪ੍ਰੀਤ ਸਿੰਘ, ਮਨਪ੍ਰੀਤ ਸਿੰਘ, ਪਰਮਜੀਤ ਸਿੰਘ ਪੁੱਤਰ ਬੂਟਾ ਸਿੰਘ, ਰਾਜਜੀਤ ਸਿੰਘ, ਗੁਰਪ੍ਰੀਤ ਸਿੰਘ ਪੁੱਤਰਾਨ ਬਲਕਾਰ ਸਿੰਘ, ਬਲਕਾਰ ਸਿੰਘ ਪੁੱਤਰ ਪਿਆਰਾ ਸਿੰਘ, ਮੱਖਣ ਦੀ ਮਾਤਾ, ਮੱਖਣ ਦੀ ਪਤਨੀ ਵਾਸੀਆਨ ਬੁੱਢਾਬਾਲਾ ਅਤੇ 4-5 ਅਣਪਛਾਤੇ ਵਿਅਕਤੀ ਆ ਗਏ ਹਨ ਅਤੇ ਸਾਰੇ ਵਿਅਕਤੀਆਂ ਨੇ ਪੁਲਸ ਪਾਰਟੀ ਨੂੰ ਮਾਰ ਦੇਣ ਦੀ ਨੀਯਤ ਨਾਲ ਇੱਟਾਂ ਰੋੜੇ ਮਾਰਨੇ ਸ਼ੁਰੂ ਕਰ ਦਿੱਤੇ। ਜਿਸ ਨਾਲ ਸਬ-ਇੰਸਪੈਕਟਰ ਸਤਨਾਮ ਸਿੰਘ, ਸੀ.ਟੀ ਨਵਜੀਤ ਸਿੰਘ, ਪੀ.ਐੱਚ.ਪੀ ਅਵਤਾਰ ਸਿੰਘ ਜ਼ਖ਼ਮੀ ਹੋ ਗਏ ਜਦਕਿ ਦੋਸ਼ੀ ਮੱਖਣ ਸਿੰਘ ਨੂੰ ਪੁਲਸ ਪਾਰਟੀ ਕੋਲੋਂ ਛੁਡਾ ਕੇ ਲੈ ਗਏ ।
ਇਹ ਵੀ ਪੜ੍ਹੋ : ਕਾਂਗਰਸ ’ਚ ਇਕ ਹੋਰ ਵੱਡਾ ਧਮਾਕਾ, ਹੁਣ ਮੁਕਤਸਰ ’ਚ ਫਟਿਆ ‘ਚਿੱਠੀ ਬੰਬ’
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?