ਘਰਾਂ ਦੇ ਨਜ਼ਦੀਕ ਬਣਾਈ ਜਾ ਰਹੀ ਪੁਲਸ ਚੌਕੀ ਦੇ ਵਿਰੋਧ ’ਚ ਨਾਅਰੇਬਾਜ਼ੀ

07/03/2018 6:12:35 AM

ਚੇਤਨਪੁਰਾ,   (ਨਿਰਵੈਲ)- ਲੋਹਾਰਕਾ ਰੋਡ ਬਾਈਪਾਸ ਦੇ ਨਜ਼ਦੀਕ, ਰਣਜੀਤ ਵਿਹਾਰ, ਗੁਮਟਾਲਾ ਵਿਖੇ ਕੋਠੀਆਂ ਦੇ ਬਿਲਕੁਲ ਨਜ਼ਦੀਕ ਤੇ ਐੱਲ.ਜੀ. ਦੇ ਸ਼ੋਅਰੂਮ ਦੇ ਸਾਹਮਣੇ (ਗੰਦੇ ਨਾਲੇ) ਦੇ ਨਜ਼ਦੀਕ ਘਰਾਂ ਦੇ ਸਾਹਮਣੇ ਥੋਡ਼੍ਹੇ ਹੀ ਸਮੇਂ ਤੋਂ ਬਣਾਈ ਜਾ ਰਹੀ ਪੁਲਸ ਚੌਕੀ ਦੀ ਇਮਾਰਤ ਦੇ ਵਿਰੋਧ ’ਚ ਇਲਾਕਾ ਨਿਵਾਸੀਆਂ ਨੇ ਨਾਅਰੇਬਾਜ਼ੀ ਕੀਤੀ।
 ਇਸ ਮੌਕੇ ਰਵਿੰਦਰ ਸਿੰਘ, ਮੈਡਮ ਨੇਹਾ, ਰਮਨ ਕੁਮਾਰ, ਰਾਜਬੀਰ ਕੌਰ, ਨਿਰਮਲ ਕੌਰ ਤੋਂ ਇਲਾਵਾ ਵੱਡੀ ਗਿਣਤੀ ਵਿਚ ਰਣਜੀਤ ਵਿਹਾਰ ਕਾਲੋਨੀ ਦੇ ਨਿਵਾਸੀਆਂ ਨੇ  ਸਾਂਝੇ ਤੌਰ ’ਤੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਸਾਡੇ ਘਰਾਂ ਦੇ ਸਾਹਮਣੇ ਪੁਲਸ ਚੌਕੀ ਦੀ ਇਮਾਰਤ ਬਣਾਈ ਜਾ ਰਹੀ ਹੈ, ਇਹ ਚੌਕੀ ਘਰਾਂ ਦੇ ਬਿਲਕੁਲ ਨਜ਼ਦੀਕ ਹੋਣ ਕਰ ਕੇ ਨਿੱਤ ਦਿਨ ਜਦ ਲਡ਼ਾਈ ਝਗਡ਼ੇ ਆਦਿ ਦਾ ਰਾਜ਼ੀਨਾਮਾ ਹੋਣ ਮੌਕੇ ਰੌਲਾ-ਰੱਪਾ ਪੈਣ ਕਰ ਕੇ ਸਾਡੇ ਬੱਚਿਆਂ ਦੀ ਪਡ਼੍ਹਾਈ ਬੁਰਾ ਅਸਰ ਪੈਂਦਾ ਹੈ। ਇਥੇ ਰਸਤਾ ਵੀ ਹੈ ਇਹ ਜਗ੍ਹਾ ਵੀ ਗੰਦੇ ਨਾਲੇ ਦੀ ਹੈ। ਉਨ੍ਹਾਂ ਅੱਗੇ ਦੱਸਿਆਂ ਕਿ ਅਸੀਂ ਇਸ ਸਬੰਧੀ ਵਿਧਾਇਕ ਡਾ. ਰਾਜ ਕੁਮਾਰ ਵੇਰਕਾ, ਪੁਲਸ ਕਮਿਸ਼ਨਰ ਕੋਲੋਂ ੲਿਥੋਂ ਪੁਲਸ ਚੌਕੀ ਦੀ ਚੁੱਕਣ  ਦੀ ਮੰਗ ਕਰਨ ਦੇ ਬਾਵਜੂਦ ਵੀ ਉਸਾਰੀ ਕੀਤੀ ਜਾ ਰਹੀ ਹੈ।
 ਉਨ੍ਹਾਂ ਕੋਠੀਆਂ ਦੇ ਸਾਹਮਣੇ ਬਣ ਰਹੀ ਚੌਕੀ ਨੂੰ ਚੁਕਾਉਣ ਦੀ ਮੰਗ ਕਰਦਿਆਂ ਕਿਹਾ ਕਿ ਚੌਕੀ ਨੂੰ ਤੁਰੰਤ ਚੁੱਕਿਆ ਜਾਵੇ। ਜੇਕਰ ਇਹ ਨਾ ਚੁੱਕੀ ਗਈ ਤਾਂ ਸਮੂਹ ਇਲਾਕਾ ਨਿਵਾਸੀ ਬਹੁਤ ਜਲਦੀ ਮੇਨ ਹਾਈਵੇ ’ਤੇ ਜਾਮ ਲਾ ਕੇ ਰੋਸ ਮੁਜ਼ਾਹਰਾ ਕਰਨਗੇ ਅਤੇ ਇਹ ਰੋਸ ਮੁਜ਼ਾਹਰਾ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਇਹ ਪੁਲਸ ਚੌਕੀ ਚੁੱਕੀ ਨਹੀਂ ਜਾਵੇਗੀ।    
 ਇਸ ਮੌਕੇ ਨਿਰਮਲ ਕੌਰ, ਲਖਵਿੰਦਰ ਕੌਰ, ਬਲਵਿੰਦਰ ਕੌਰ, ਦਵਿੰਦਰ ਸਿੰਘ, ਸੰਜੇ ਸ਼ਰਮਾ, ਰਾਜ ਕੁਮਾਰ, ਅਮਰਜੀਤ ਸਿੰਘ, ਮੋਹਿਤ, ਰਾਜੂ, ਰਾਵਿੰਦਰ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਲੋਕ ਹਾਜ਼ਰ ਸਨ। 
 ਇਸ ਸਬੰਧੀ ਚੌਕੀ ਇੰਚਾਰਜ ਜਸਪਾਲ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਅਫ਼ਸਰਾਂ ਵੱਲੋਂ ੲਿਹ ਚੌਕੀ ਆਰਜ਼ੀ ਤੌਰ ’ਤੇ ਬਣਵਾਈ ਗਈ ਹੈ, ਇਸ ਦੀ ਉਸਾਰੀ ਵੀ ਆਰਜ਼ੀ ਤੌਰ ’ਤੇ ਟੀਨ ਆਦਿ ਨਾਲ ਹੀ ਕੀਤੀ ਗਈ ਹੈ।   
 


Related News