ਪੰਜਾਬ ਦੇ 257 ਪੁਲਸ ਅਫਸਰਾਂ ਅਤੇ ਨੇਤਾਵਾਂ ਤੋਂ ਵਾਪਸ ਲਈ ਗਈ ਸੁਰੱਖਿਆ
Saturday, Oct 20, 2018 - 06:52 PM (IST)

ਲੁਧਿਆਣਾ (ਹਿਤੇਸ਼)— ਪੰਜਾਬ ਸਰਕਾਰ ਦੇ ਹੁਕਮ 'ਤੇ ਅੱਜ ਭਾਵ ਸ਼ਨੀਵਾਰ ਨੂੰ ਐਡੀਸ਼ਨਲ ਡਾਇਰੈਕਟਰ ਜਰਨਲ ਆਫ ਪੁਲਸ ਵਲੋਂ 257 ਪੁਲਸ ਅਫਸਰਾਂ ਅਤੇ ਨੇਤਾਵਾਂ ਦੀ ਸੁਰੱਖਿਆ 'ਚ ਲੱਗੇ 547 ਪੁਲਸ ਕਰਮਚਾਰੀਆਂ ਨੂੰ ਵਾਪਸ ਲੈ ਲਿਆ ਗਿਆ ਹੈ। ਇਹ ਹੁਕਮ ਤੁਰੰਤ ਪ੍ਰਭਾਵ ਤੋਂ ਲਾਗੂ ਕੀਤਾ ਗਿਆ ਹੈ। ਜਿਨ੍ਹਾਂ ਨੇਤਾਵਾਂ ਤੋਂ ਸੁਰੱਖਿਆ ਵਾਪਸ ਲਈ ਗਈ ਹੈ, ਉਨ੍ਹਾਂ ਵਿਚ ਮਨਿੰਦਰਜੀਤ ਸਿੰਘ ਬਿੱਟਾ, ਰਾਜਿੰਦਰ ਕੌਰ ਭੱਠਲ, ਡੇਰਾ ਬਿਆਸ, ਨੂਰਮਹਿਲ, ਬੱਲਾ ਡੇਰਾ, ਸ਼ਿਵਸੈਨਾ ਨੇਤਾ ਹਨ।
ਜਿਨ੍ਹਾਂ ਪੁਲਸ ਅਫਸਰਾਂ ਅਤੇ ਨੇਤਾਵਾਂ ਦੀ ਸੁਰੱਖਿਆ ਵਿਚ ਕਟੌਤੀ ਕੀਤੀ ਗਈ ਹੈ, ਉਨ੍ਹਾਂ ਵਿਚ ਭਾਜਪਾ ਆਗੂ ਲਕਸ਼ਮੀ ਕਾਂਤਾ ਚਾਵਲਾ, ਕਮਲ ਸ਼ਰਮਾ, ਬਲਵਿੰਦਰ ਸਿੰਘ ਭੂੰਦੜ, ਸੁਖਦੇਵ ਸਿੰਘ ਢੀਂਡਸਾ, ਮਲੂਕਾ, ਤੋਤਾ ਸਿੰਘ, ਜਗਮੋਹਨ ਕੰਗ, ਕੇਵਲ ਢਿੱਲੋਂ, ਸਰਵਣ ਸਿੰਘ ਫਿਲੌਰ ਆਦਿ ਦੇ ਨਾਂ ਸ਼ਾਮਲ ਹਨ।