ਬਟਾਲਾ 'ਚ ਵੱਡੀ ਵਾਰਦਾਤ, ਪੁਲਸ 'ਤੇ ਬਦਮਾਸ਼ ਵਿਚਾਲੇ ਚੱਲੀਆਂ ਅੰਨ੍ਹੇਵਾਹ ਗੋਲ਼ੀਆਂ
Friday, Oct 02, 2020 - 05:12 PM (IST)
ਬਟਾਲਾ (ਬੇਰੀ) : ਥਾਣਾ ਅੰਮ੍ਰਿਤਸਰ ਸਦਰ 'ਚ ਦਰਜ ਕਤਲ ਅਤੇ ਇਰਾਦਾ ਕਤਲ ਦੇ ਮਾਮਲੇ 'ਚ ਭਗੌੜਾ ਕਰਾਰ ਦਿੱਤੇ ਕਥਿਤ ਮੁਲਜ਼ਮ ਵਲੋਂ ਬਟਾਲਾ ਵਿਚ ਇਕ ਵਿਅਕਤੀ ਸਣੇ ਪੁਲਸ 'ਤੇ ਫਾਇਰਿੰਗ ਕਰ ਦਿੱਤੀ ਗਈ। ਦਰਅਸਲ ਉਕਤ ਮੁਲਜ਼ਮ ਨੇ ਖੁਦ ਨੂੰ ਬਚਾਉਣ ਦੀ ਕੋਸ਼ਿਸ਼ ਵਿਚ ਜਿਥੇ ਇਕ ਫੈਕਟਰੀ ਵਿਚ ਕੰਮ ਕਰਦੇ ਵਰਕਰ ਤੋਂ ਪਹਿਲਾਂ ਸਕੂਟਰੀ ਖੋਹਣ ਦੀ ਕੋਸ਼ਿਸ਼ ਕੀਤੀ ਅਤੇ ਅਸਫਲ ਹੋਣ 'ਤੇ ਉਸ ਨੂੰ ਗੋਲੀ ਮਾਰ ਦਿੱਤੀ। ਇਸ ਦੌਰਾਨ ਬਾਅਦ ਵਿਚ ਭਗੌੜੇ ਮੁਲਜ਼ਮ ਨੇ ਪਿੱਛਾ ਕਰ ਰਹੀ ਸੀ. ਆਈ. ਏ. ਸਟਾਫ ਬਟਾਲਾ ਦੀ ਟੀਮ 'ਤੇ ਵੀ ਫਾਇਰਿੰਗ ਕਰ ਦਿੱਤੀ।
ਇਹ ਵੀ ਪੜ੍ਹੋ : ਆਪੇ ਤੋਂ ਬਾਹਰ ਹੋਈ ਪਤਨੀ ਨੇ ਭਰਾ ਨਾਲ ਮਿਲ ਪਤੀ ਦੀਆਂ ਅੱਖਾਂ 'ਚ ਪਾਈਆਂ ਮਿਰਚਾਂ, ਫਿਰ ਕੈਂਚੀ ਨਾਲ ਕੀਤੇ ਵਾਰ
ਇਸ ਸੰਬੰਧੀ ਵਿਸਤਾਰ ਵਿਚ ਜਾਣਕਾਰੀ ਦਿੰਦੇ ਹੋਏ ਸੀ.ਆਈ.ਏ. ਸਟਾਫ ਬਟਾਲਾ ਦੇ ਇੰਚਾਰਜ ਐੱਸ.ਆਈ. ਦਲਜੀਤ ਸਿੰਘ ਪੱਡਾ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਅੰਮ੍ਰਿਤਸਰ ਵਿਖੇ ਸਥਿਤ ਥਾਣਾ ਸਦਰ ਦੀ ਪੁਲਸ ਨੂੰ ਧਾਰਾ 302, 307 ਤਹਿਤ ਕਤਲ ਕੇਸ ਵਿਚ ਭਗੌੜਾ ਨੌਜਵਾਨ ਬਟਾਲਾ ਵਿਚ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ਵਿਚ ਘੁੰਮ ਰਿਹਾ ਹੈ, ਜਿਸ ਤੋਂ ਤੁਰੰਤ ਬਾਅਦ ਉਨ੍ਹਾਂ ਐੱਸ.ਐੱਸ.ਪੀ. ਬਟਾਲਾ ਰਛਪਾਲ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਆਪਣੀ ਟੀਮ ਸਮੇਤ ਮੁਸ਼ਤੈਦੀ ਨਾਲ ਭਗੌੜੇ ਦੀ ਭਾਲ ਸ਼ੁਰੂ ਕਰ ਦਿੱਤੀ ਅਤੇ ਜਦ ਸੀ.ਆਈ.ਏ. ਸਟਾਫ ਦੇ ਮੁਲਾਜ਼ਮਾਂ ਸਮੇਤ ਉਹ ਬੈਂਕ ਕਾਲੌਨੀ ਹੰਸਲੀ ਪੁਲ 'ਤੇ ਪਹੁੰਚੇ ਤਾਂ ਉੱਥੇ ਪੁਲਸ ਟੀਮ ਨੂੰ ਦੇਖ ਕੇ ਇਕ ਨੌਜਵਾਨ ਅੱਗੇ-ਅੱਗੇ ਭੱਜਣ ਲੱਗਾ, ਜਿਸਦਾ ਪਿੱਛਾ ਕਰਨਾ ਉਨ੍ਹਾਂ ਸ਼ੁਰੂ ਕਰ ਦਿੱਤਾ ਅਤੇ ਪੁਰਾਣੀ ਟਰੱਕ ਯੂਨੀਅਨ ਵਿਖੇ ਸਥਿਤ ਪ੍ਰੇਮ ਫੈਕਟਰੀ 'ਚ ਕੰਮ ਕਰਦੇ ਵਰਕਰ ਕੁਲਵੰਤ ਸਿੰਘ ਪੁੱਤਰ ਸੋਹਣ ਸਿੰਘ ਵਾਸੀ ਤਲਵੰਡੀ ਲਾਲ ਸਿੰਘ ਜੋ ਕਿ ਫੈਕਟਰੀ ਦੇ ਬਾਹਰ ਆਪਣੀ ਸਕੂਟਰੀ ਖੜ੍ਹੀ ਕਰ ਰਿਹਾ ਸੀ, ਦੇ ਕੋਲ ਭੱਜ ਕੇ ਆਇਆ ਅਤੇ ਉਕਤ ਵਿਅਕਤੀ ਤੋਂ ਸਕੂਟਰੀ ਖੋਹਣ ਲੱਗ ਪਿਆ।
ਇਹ ਵੀ ਪੜ੍ਹੋ : ਮੈਂ ਜੱਜ ਹਾਂ, ਸੁਰੱਖਿਆ ਚਾਹੀਦੀ ਹੈ, ਸਵਾਗਤ ਲਈ ਆਏ ਦੋ ਥਾਣੇਦਾਰ, ਸੱਚ ਸਾਹਮਣੇ ਆਇਆ ਤਾਂ ਉੱਡੇ ਹੋਸ਼
ਐੱਸ.ਆਈ. ਦਲਜੀਤ ਸਿੰਘ ਪੱਡਾ ਨੇ ਅੱਗੇ ਦੱਸਿਆ ਕਿ ਜਦੋਂ ਉਕਤ ਵਿਅਕਤੀ ਨੇ ਭਗੌੜੇ ਨੂੰ ਸਕੂਟਰੀ ਦੇਣ ਤੋਂ ਮਨ੍ਹਾ ਕਰ ਦਿੱਤਾ ਤਾਂ ਉਸਨੇ ਉਕਤ ਵਿਅਕਤੀ 'ਤੇ ਗੋਲ਼ੀ ਚਲਾ ਦਿੱਤੀ ਅਤੇ ਫਿਰ ਤੋਂ ਭੱਜਣ ਲੱਗਾ ਜਿਸਨੂੰ 20 ਮਿੰਟ ਦੀ ਭਾਰੀ ਮੁਸ਼ੱਕਤ ਤੋਂ ਬਾਅਦ ਪਿਸਤੌਲ ਸਮੇਤ ਕਾਬੂ ਕਰ ਲਿਆ ਗਿਆ। ਇੱਥੇ ਇਹ ਦੱਸ ਦਈਏ ਕਿ ਗੋਲ਼ੀ ਚਲਾਉਣ ਦੀ ਆਵਾਜ਼ ਸੁਣਦੇ ਹੀ ਆਸ-ਪਾਸ ਦੇ ਲੋਕ ਆਪਣੀਆਂ ਦੁਕਾਨਾਂ ਅਤੇ ਫੈਕਟਰੀਆਂ ਵਿਚੋਂ ਬਾਹਰ ਆ ਗਏ ਜਿਨ੍ਹਾਂ ਨੇ ਪੱਤਰਕਾਰਾਂ ਦੀ ਟੀਮ ਨੂੰ ਜਾਣਕਾਰੀ ਦਿੱਤੀ ਕਿ ਭੱਜ ਰਹੇ ਨੌਜਵਾਨ ਨੇ ਸੀ.ਆਈ. ਸਟਾਫ ਦੀ ਟੀਮ 'ਤੇ ਵੀ ਗੋਲ਼ੀਆਂ ਚਲਾਈਆਂ ਹਨ ਪਰ ਪੁਲਸ ਟੀਮ ਵਾਲ-ਵਾਲ ਬਚ ਗਈ।
ਇਹ ਵੀ ਪੜ੍ਹੋ : ਜਲੰਧਰ ''ਚ ਤਾਇਨਾਤ ਪੰਜਾਬ ਪੁਲਸ ਦੇ ਅਫ਼ਸਰ ਨੇ ਅੰਮ੍ਰਿਤਸਰ ''ਚ ਕੀਤੀ ਖ਼ੁਦਕੁਸ਼ੀ
ਹੋਰ ਜਾਣਕਾਰੀ ਅਨੁਸਾਰ ਘਟਨਾ ਦੀ ਸੂਚਨਾ ਮਿਲਦੇ ਹੀ ਐੱਸ.ਐੱਸ.ਪੀ ਬਟਾਲਾ ਰਛਪਾਲ ਸਿੰਘ ਵੀ ਪੁਲਸ ਪਾਰਟੀ ਸਮੇਤ ਮੌਕੇ 'ਤੇ ਪਹੁੰਚ ਗਏ ਜਿਨ੍ਹਾਂ ਨੇ ਸਥਿਤੀ ਦਾ ਜਾਇਜ਼ਾ ਲੈਂਦੇ ਹੋਏ ਜਾਂਚ ਸ਼ੁਰੂ ਕਰ ਦਿੱਤੀ, ਜਦਕਿ ਗੋਲ਼ੀ ਲੱਗਣ ਨਾਲ ਜ਼ਖਮੀ ਹੋਏ ਕੁਲਵੰਤ ਸਿੰਘ ਨੂੰ ਫੈਕਟਰੀ ਮਾਲਕ ਸੁਧੀਰ ਅਗਰਵਾਲ ਵਲੋਂ ਪਹਿਲਾਂ ਬਟਾਲਾ ਦੇ ਸਿਵਲ ਹਸਪਤਾਲ ਵਿਚ ਇਲਾਜ ਲਈ ਲਿਆਂਦਾ ਗਿਆ ਜਿਥੇ ਡਾਕਟਰਾਂ ਨੇ ਉਕਤ ਵਿਅਕਤੀ ਨੂੰ ਅੰਮ੍ਰਿਤਸਰ ਲਈ ਰੈਫਰ ਕਰ ਦਿੱਤਾ।
ਇਹ ਵੀ ਪੜ੍ਹੋ : ਚੰਡੀਗੜ੍ਹ ''ਚ ਅਕਾਲੀਆਂ ''ਤੇ ਹੋਏ ਲਾਠੀਚਾਰਜ ਕਾਰਣ ਲੋਹਾ-ਲਾਖਾ ਹੋਏ ਵੱਡੇ ਬਾਦਲ