ਪੁਲਸ ਮੁਲਾਜ਼ਮਾਂ ਲਈ ਖ਼ੁਸ਼ਖ਼ਬਰੀ, ਇਨ੍ਹਾਂ ਮੌਕਿਆਂ 'ਤੇ ਮਿਲੇਗੀ 'ਲਾਜ਼ਮੀ ਛੁੱਟੀ'

Monday, Aug 17, 2020 - 12:39 PM (IST)

ਪੁਲਸ ਮੁਲਾਜ਼ਮਾਂ ਲਈ ਖ਼ੁਸ਼ਖ਼ਬਰੀ, ਇਨ੍ਹਾਂ ਮੌਕਿਆਂ 'ਤੇ ਮਿਲੇਗੀ 'ਲਾਜ਼ਮੀ ਛੁੱਟੀ'

ਪਟਿਆਲਾ (ਬਲਜਿੰਦਰ) : ਪੁਲਸ ਮਹਿਕਮੇ ’ਚ ਸੇਵਾ ਕਰਦੇ ਮੁਲਾਜ਼ਮਾਂ ਵੱਲੋਂ ਨਾਗਰਿਕ ਸੁਰੱਖਿਆ ਦੀ ਆਪਣੀ ਆਮ ਡਿਊਟੀ ਦੇ ਨਾਲ-ਨਾਲ ਕੋਰੋਨਾ ਮਹਾਮਾਰੀ ਦੌਰਾਨ ਮੂਹਰਲੀ ਕਤਾਰ ਦੇ ਕੋਰੋਨਾ ਯੋਧਿਆਂ ਵੱਜੋਂ ਤਨਦੇਹੀ ਨਾਲ ਨਿਭਾਈ ਜਾ ਰਹੀ ਡਿਊਟੀ ਦਾ ਸਤਿਕਾਰ ਕਰਦਿਆਂ ਐੱਸ. ਐੱਸ. ਪੀ. ਵਿਕਰਮ ਜੀਤ ਦੁੱਗਲ ਨੇ ਉਨ੍ਹਾਂ ਨੂੰ ਤੋਹਫਾ ਦਿੱਤਾ ਹੈ। ਐਸ. ਐਸ. ਪੀ. ਨੇ ਮੁਲਾਜ਼ਮਾਂ ਨੂੰ ਉਨ੍ਹਾਂ ਦੇ ਜਨਮ ਦਿਨ ਅਤੇ ਵਿਆਹ ਵਰ੍ਹੇਗੰਢ ਮੌਕੇ ਲਾਜ਼ਮੀ ਛੁੱਟੀ ਦਿੱਤੇ ਜਾਣ ਦਾ ਐਲਾਨ ਕੀਤਾ ਹੈ।

ਇਹ ਵੀ ਪੜ੍ਹੋ : ਅੱਤ ਹੋ ਗਈ ਤਾਂ 'ਮਾਂ' ਨੇ ਮਾਸੂਮ ਧੀਆਂ ਦੇ ਖੂਨ ਨਾਲ ਰੰਗੇ ਹੱਥ, ਖੁਦ ਪੀਤਾ ਤੇਜਾਬ, ਜਾਣੋ ਪੂਰਾ ਮਾਮਲਾ

ਜਾਣਕਾਰੀ ਦਿੰਦਿਆਂ ਐੱਸ. ਐੱਸ. ਪੀ. ਵਿਕਰਮ ਜੀਤ ਦੁੱਗਲ ਨੇ ਕਿਹਾ ਕਿ ਪੁਲਸ ਸਮਾਜ ’ਚ ਕਾਨੂੰਨ ਲਾਗੂ ਕਰਨ ਵਾਲਾ ਵਿੰਗ ਹੈ। ਪੁਲਸ ਵੱਲੋਂ ਹੰਗਾਮੀ ਸੇਵਾਵਾਂ ਮੁਹੱਈਆ ਕਰਨ ਸਮੇਤ ਕੋਰੋਨਾ ਮਹਾਮਾਰੀ ’ਚ ਮੂਹਰਲੀ ਕਤਾਰ ਦੇ ਯੋਧਿਆਂ ਵੱਜੋਂ ਸੇਵਾਵਾਂ ਨਿਭਾਈਆਂ ਜਾ ਰਹੀਆਂ ਹਨ। ਇਸ ਦੌਰਾਨ ਮੁਲਾਜ਼ਮਾਂ ਵੱਲੋਂ ਆਪਣੀ ਨਿੱਜੀ ਅਤੇ ਪਰਿਵਾਰਕ ਜ਼ਿੰਦਗੀ ਨੂੰ ਦਾਅ ’ਤੇ ਲਾ ਕੇ ਭਾਰੀ ਦਬਾਅ ਵਾਲੇ ਹਾਲਾਤਾਂ ’ਚ ਵੀ ਲਗਾਤਾਰ ਸੇਵਾ ਨਿਭਾਈ ਜਾਂਦੀ ਹੈ।

ਇਹ ਵੀ ਪੜ੍ਹੋ : ਅੱਧੀ ਰਾਤੀਂ ਪਿੰਡ 'ਚ ਵੱਡੀ ਵਾਰਦਾਤ, ਮੰਜੇ ਤੇ ਸੁੱਤੇ ਬਜ਼ੁਰਗ ਨੂੰ ਹਥਿਆਰਾਂ ਨਾਲ ਵੱਢਿਆ 

ਉਨ੍ਹਾਂ ਕਿਹਾ ਕਿ ਮੁਲਾਜ਼ਮਾਂ ਨੂੰ ਖੁਸ਼ੀ ਦੇ ਪਲ ਆਪਣੇ ਪਰਿਵਾਰਕ ਮੈਂਬਰਾਂ ਨਾਲ ਬਿਤਾਉਣ ਦਾ ਮੌਕਾ ਮੁਹੱਈਆ ਕਰਨਾ ਹੀ ਇਸ ਫ਼ੈਸਲੇ ਦਾ ਮੁੱਖ ਕਾਰਨ ਹੈ। ਜ਼ਿਲ੍ਹਾ ਪੁਲਸ ਮੁਖੀ ਵੱਲੋਂ 11 ਅਗਸਤ ਨੂੰ ਪਾਸ ਕੀਤੇ ਗਏ ਇਨ੍ਹਾਂ ਹੁਕਮਾਂ ’ਚ ਕਿਹਾ ਗਿਆ ਹੈ ਕਿ ਕੋਵਿਡ-19 ਮਹਾਮਾਰੀ ਦੌਰਾਨ ਪਟਿਆਲਾ ਪੁਲਸ ਨੇ ਬਹੁਤ ਹੀ ਸ਼ਲਾਘਾਯੋਗ ਭੂਮਿਕਾ ਨਿਭਾਈ ਗਈ ਹੈ। ਪੁਲਸ ਨੇ ਇਕੱਲੀ ਕਰਫ਼ਿਊ ਲਾਗੂ ਕਰਨ ਵਾਲੀ ਏਜੰਸੀ ਵੱਜੋਂ ਹੀ ਸੇਵਾਵਾਂ ਨਹੀਂ ਨਿਭਾਈਆਂ ਸਗੋਂ, ਕਰਫਿਊ ਦੌਰਾਨ ਪੁਲਸ ਨੇ ਆਮ ਲੋਕਾਂ ਦੀ ਔਖੇ ਵੇਲੇ ਮਦਦ ਕਰਨ ਸਮੇਤ ਉਨ੍ਹਾਂ ਦੇ ਦੁੱਖ-ਸੁੱਖ ’ਚ ਵੀ ਸ਼ਰੀਕ ਹੋਣ ਦਾ ਨਿਵੇਕਲਾ ਉਪਰਾਲਾ ਕੀਤਾ ਸੀ ਤੇ ਕਈ ਲੋਕਾਂ ਦੇ ਜਨਮ ਦਿਨ ਵੀ ਮਨਾਏ ਸਨ।

ਇਹ ਵੀ ਪੜ੍ਹੋ : ਹੁਣ ਚੰਡੀਗੜ੍ਹ ਤੋਂ ਚੇਨੱਈ ਦਾ ਸਫ਼ਰ ਹੋਇਆ ਸੌਖਾ, 'ਸਿੱਧੀ ਉਡਾਣ' ਸ਼ੁਰੂ

ਇਨ੍ਹਾਂ ਹੁਕਮਾਂ ਮੁਤਾਬਕ ਮੁਲਾਜ਼ਮਾਂ ਦੇ ਯੂਨਿਟ ਇੰਚਾਰਜ ਸਬੰਧਿਤ ਅਧਿਕਾਰੀ/ਮੁਲਾਜ਼ਮਾਂ ਨੂੰ ਪਟਿਆਲਾ ਪੁਲਸ ਵੱਲੋਂ ਮੁਬਾਰਕਬਾਦ ਅਤੇ ਸ਼ੁੱਭ ਇਛਾਵਾਂ ਵੀ ਦੇਣਗੇ। ਦੁੱਗਲ ਨੇ ਕਿਹਾ ਕਿ ਪੰਜਾਬ ਪੁਲਸ ਦੀ ਕਿਸੇ ਵੀ ਕਾਮਯਾਬੀ ਪਿੱਛੇ ਪੁਲਸ ਪਰਿਵਾਰਾਂ ਦਾ ਵੀ ਅਹਿਮ ਯੋਗਦਾਨ ਹੈ। ਮੁਲਾਜ਼ਮਾਂ ਨੂੰ ਉਨ੍ਹਾਂ ਦੀ ਖੁਸ਼ੀ ਸਮੇਂ ਛੁੱਟੀ ਦੇਣ ਦਾ ਇਹ ਫ਼ੈਸਲਾ ਪੁਲਸ ਦੇ ਕੰਮਕਾਜ ’ਚ ਹੋਰ ਬਿਹਤਰੀ ਲਿਆਉਣ ਸਮੇਤ ਉਨ੍ਹਾਂ ਦੇ ਮਨੋਬਲ ਨੂੰ ਵੀ ਹੋਰ ਉੱਚਾ ਕਰੇਗਾ।


 


author

Babita

Content Editor

Related News