ਪੁਲਸ ਨੇ ਸੀਲ ਕੀਤੀਆਂ ਪੰਜਾਬ ਦੀ ਹੱਦਾਂ, ਵੱਡੇ ਪੱਧਰ 'ਤੇ ਸ਼ੁਰੂ ਹੋਈ ਕਾਰਵਾਈ

Tuesday, Jun 10, 2025 - 03:01 PM (IST)

ਪੁਲਸ ਨੇ ਸੀਲ ਕੀਤੀਆਂ ਪੰਜਾਬ ਦੀ ਹੱਦਾਂ, ਵੱਡੇ ਪੱਧਰ 'ਤੇ ਸ਼ੁਰੂ ਹੋਈ ਕਾਰਵਾਈ

ਮਾਨਸਾ (ਸੰਦੀਪ ਮਿੱਤਲ) : ਸਰਕਾਰ ਵੱਲੋਂ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਵਿੱਢੀ ਗਈ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਸਖ਼ਤ ਨੀਤੀ ਅਪਣਾਈ ਗਈ ਹੈ, ਜਿਸ ਤਹਿਤ ਜ਼ਿਲਾ ਪੁਲਸ ਮਾਨਸਾ ਨੇ ਅੱਜ ਆਪ੍ਰੇਸ਼ਨ ਸੀਲ ਤਹਿਤ ਵੱਖ-ਵੱਖ ਥਾਵਾਂ ’ਤੇ ਨਾਕਾਬੰਦੀ ਕਰਦਿਆਂ ਇੰਟਰ ਸਟੇਟ ਹੱਦਾਂ ਦੀ ਚੈਕਿੰਗ ਕੀਤੀ। ਜ਼ਿਲਾ ਪੁਲਸ ਮੁਖੀ ਭਗੀਰਥ ਸਿੰਘ ਮੀਨਾ ਨੇ ਦੱਸਿਆ ਕਿ ਡੀ. ਜੀ. ਪੀ. ਪੰਜਾਬ ਗੌਰਵ ਯਾਦਵ ਦੇ ਸਖ਼ਤ ਹੁਕਮਾਂ ’ਤੇ ਜ਼ਿਲਾ ਮਾਨਸਾ ਪੁਲਸ ਦੇ ਸਬੰਧਤ ਸਰਕਲ ਅਫਸਰਾਨ ਅਤੇ ਸਬੰਧਤ ਮੁੱਖ ਅਫਸਰਾਨ ਵੱਲੋਂ ਇੰਟਰ ਸਟੇਟ ਹੱਦਾਂ (ਹਰਿਆਣਾ ਬਾਰਡਰ) ਨੂੰ ਸਵੇਰੇ ਆਪ੍ਰੇਸ਼ਨ ਸੀਲ-14 ਤਹਿਤ 02 ਐੱਸ.ਪੀ, 03 ਡੀ. ਐੱਸ. ਪੀ. 05 ਮੁੱਖ ਅਫਸਰ ਸਮੇਤ ਕੁੱਲ 103 ਕਰਮਚਾਰੀਆਂ ਵੱਲੋਂ ਜ਼ਿਲਾ ਮਾਨਸਾ ਅੰਦਰ 8 ਇੰਟਰ ਸਟੇਟ ਨਾਕਾਬੰਦੀਆਂ ਕਰਕੇ ਗੈਰ-ਕਾਨੂੰਨੀ ਨਸ਼ੀਲੇ ਪਦਾਰਥਾਂ, ਸ਼ਰਾਬ ਦੀ ਸਮੱਗਲਿੰਗ ਅਤੇ ਸਮਾਜ ਵਿਰੋਧੀ ਅਨਸਰਾਂ ਸਬੰਧੀ ਚੈਕਿੰਗ ਕੀਤੀ ਗਈ।

ਇਹ ਵੀ ਪੜ੍ਹੋ : ਪੈਨਸ਼ਨ ਨੂੰ ਅਹਿਮ ਖ਼ਬਰ, ਪੰਜਾਬ ਸਰਕਾਰ ਨੇ ਦਿੱਤਾ ਵੱਡਾ ਤੋਹਫ਼ਾ

ਉਨ੍ਹਾਂ ਦੱਸਿਆ ਕਿ ਜ਼ਿਲਾ ਮਾਨਸਾ ਵੱਲੋਂ ਆਪ੍ਰੇਸ਼ਨ ਸੀਲ-14 ਤਹਿਤ ਕੀਤੀ ਗਈ ਨਾਕਾਬੰਦੀ ਦੌਰਾਨ 168 ਵ੍ਹੀਕਲਾਂ ਅਤੇ 46 ਸ਼ੱਕੀ ਵਿਅਕਤੀਆਂ ਦੀ ਚੈਕਿੰਗ ਕੀਤੀ ਗਈ ਅਤੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ 20 ਵ੍ਹੀਕਲਾਂ ਦੇ ਟ੍ਰੈਫਿਕ ਚਲਾਨ ਕੀਤੇ ਗਏ। ਨਸ਼ਿਆਂ ਦੀ ਰੋਕਥਾਮ ਲਈ ਸਮੱਗਲਰਾਂ ਦੇ ਘਰਾਂ/ਟਿਕਾਣਿਆਂ ’ਤੇ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਸ਼ਹਿਰਾਂ/ਪਿੰਡਾਂ ਦੇ ਸਕੂਲ ਵਿਚ ਨਸ਼ਿਆਂ ਸਬੰਧੀ ਸੈਮੀਨਾਰ ਕਰਕੇ ਨੌਜਵਾਨਾਂ/ਬੱਚਿਆਂ ਨੂੰ ਨਸ਼ਿਆਂ ਤੋਂ ਜਾਗਰੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਅੱਗੇ ਤੋਂ ਵੀ ਇੰਟਰ ਸਟੇਟ ’ਤੇ ਨਾਕਾਬੰਦੀਆਂ ਨਾਲ ਬਾਰਡਰ ਸੀਲ ਕਰਕੇ ਗੈਰ-ਕਾਨੂੰਨੀ ਨਸ਼ੀਲੇ ਪਦਾਰਥਾਂ, ਸ਼ਰਾਬ ਦੀ ਸਮੱਗਲਿੰਗ ਕਰਨ ਵਾਲਿਆਂ ਵਿਰੁੱਧ ਮੁਕੱਦਮੇ ਦਰਜ ਕਰਕੇ ਵੱਡੀ ਬਰਾਮਦਗੀ ਕਰਵਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਕਿਸੇ ਵੀ ਸ਼ਰਾਰਤੀ ਅਤੇ ਮਾੜੇ ਅਨਸਰਾਂ ਨੂੰ ਸਿਰ ਚੁੱਕਣ ਨਹੀਂ ਦਿੱਤਾ ਜਾਵੇਗਾ। ਜ਼ਿਲੇ ਅੰਦਰ ਅਮਨ ਕਾਨੂੰਨ ਵਿਵਸਥਾ ਨੂੰ ਹਰ ਹਾਲ ਵਿਚ ਕਾਇਮ ਰੱਖਿਆ ਜਾਵੇਗਾ। ਇਸ ਮੌਕੇ ਐੱਸ. ਐੱਚ. ਓ. ਬੋਹਾ ਅਮਰੀਕ ਸਿੰਘ, ਐੱਸ. ਐੱਚ. ਓ. ਸਦਰ ਜਗਦੇਵ ਸਿੰਘ, ਐੱਸ. ਐੱਚ. ਓ. ਸਰਦੂਲਗੜ੍ਹ ਬਿਕਰਮਜੀਤ ਸਿਘ ਬਰਾੜ ਵੀ ਹਾਜ਼ਰ ਸਨ।

ਇਹ ਵੀ ਪੜ੍ਹੋ : ਮੋਗਾ ਬਰਾਤ ਲੈ ਕੇ ਪੁੱਜਿਆ ਲਾੜਾ, ਨਾ ਲਾੜੀ ਮਿਲੀ ਨਾ ਲਾੜੀ ਦਾ ਘਰ, ਫਿਰ ਜੋ ਹੋਇਆ...

ਨਸ਼ਿਆਂ ਅਤੇ ਸ਼ਰਾਰੀ ਅਨਸਰਾਂ ਖਿਲਾਫ ਪੁਲਸ ਦੀ ਮੁਹਿੰਮ ਜਾਰੀ ਰਹੇਗੀ : ਐੱਸ. ਐੱਸ. ਪੀ. ਮੀਨਾ

ਜ਼ਿਲਾ ਪੁਲਸ ਮੁਖੀ ਭਾਗੀਰਥ ਸਿੰਘ ਮੀਨਾ ਨੇ ਸਰਕਾਰ ਦੇ ਸਖ਼ਤ ਹੁਕਮਾਂ ’ਤੇ ਮਾਨਸਾ ਜ਼ਿਲੇ ਵਿਚ ਨਸ਼ਿਆਂ ਅਤੇ ਸ਼ਰਾਰਤੀ ਅਨਸਰਾਂ ਦੇ ਦਾਖਲੇ ਨੂੰ ਰੋਕਣ ਲਈ ਹਰਿਆਣਾ ਹੱਦ ’ਤੇ ਪੁਲਸ ਵੱਲੋਂ ਆਪ੍ਰੇਸ਼ਨ ਸੀਲ ਤਹਿਤ ਕੀਤੀ ਚੈਕਿੰਗ ਦਾ ਜਾਇਜ਼ਾ ਲੈਣ ਉਪਰੰਤ ਗੱਲਬਾਤ ਦੌਰਾਨ ਕਿਹਾ ਕਿ ਪੁਲਸ ਦੀ ਨਸ਼ਿਆਂ ਅਤੇ ਮਾੜੇ ਅਨਸਰਾਂ ਖਿਲਾਫ਼ ਮੁਹਿੰਮ ਲਗਾਤਾਰ ਜਾਰੀ ਰਹੇਗੀ। ਇਸ ਤੋਂ ਪਹਿਲਾਂ ਉਨ੍ਹਾਂ ਇਸ ਗੱਲ ਦਾ ਜਾਇਜ਼ਾ ਲਿਆ ਕਿ ਹਰਿਆਣਾ ਪਾਸੋਂ ਮਾੜੇ ਅਨਸਰ ਪੰਜਾਬ ਅਤੇ ਮਾਨਸਾ ਜ਼ਿਲੇ ’ਚ ਦਾਖਲ ਹੋ ਕੇ ਨਸ਼ਾ ਸਮੱਗਲਿੰਗ ਕਰਕੇ ਨਸ਼ਾ ਸਪਲਾਈ ਕਰਦੇ ਹਨ ਜਾਂ ਨਹੀਂ। ਪੁਲਸ ਦਾ ਮੰਨਣਾ ਹੈ ਕਿ ਜ਼ਿਲੇ ਵਿਚ ਨਸ਼ੇ ਦੇ ਦਾਖਲੇ ਨੂੰ ਵੀ ਰੋਕਿਆ ਜਾਵੇ ਅਤੇ ਨਸ਼ੇ ਨੂੰ ਠੱਲ੍ਹ ਪਾਉਣ ਦਾ ਇਹੀ ਇਕ ਜ਼ਰੀਆ ਹੈ। ਉਨ੍ਹਾਂ ਵੱਖ-ਵੱਖ ਥਾਵਾਂ ’ਤੇ ਪੁਲਸ ਪਾਰਟੀਆਂ ਨੂੰ ਬੁਲਾ ਕੇ ਪਹਿਲਾਂ ਉਨ੍ਹਾਂ ਨਾਲ ਘੰਟਿਆਂ ਬੱਧੀ ਮੀਟਿੰਗ ਅਤੇ ਵਿਚਾਰਾਂ ਕੀਤੀਆਂ ਅਤੇ ਪੁਲਸ ਅਧਿਕਾਰੀਆਂ ਨੂੰ ਸਖ਼ਤ ਆਦੇਸ਼ ਦਿੱਤੇ ਕਿ ਉਹ ਮਾਨਸਾ ਜ਼ਿਲੇ ਨੂੰ ਨਸ਼ਾ ਮੁਕਤ ਕਰਨ ਲਈ ਹਰ ਸੰਭਵ ਯਤਨ ਕਰਨ।

ਇਹ ਵੀ ਪੜ੍ਹੋ : ਸਕੂਲਾਂ 'ਚ ਛੁੱਟੀਆਂ ਵਿਚਾਲੇ ਸਿੱਖਿਆ ਵਿਭਾਗ ਦਾ ਵੱਡਾ ਫ਼ੈਸਲਾ, ਜਾਰੀ ਹੋਇਆ ਸ਼ਡਿਊਲ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇
https://whatsapp.com/channel/0029Va94hsaHAdNVur4L170e


author

Gurminder Singh

Content Editor

Related News