ਤਰਨਤਾਰਨ ’ਚ ਵੱਡੀ ਵਾਰਦਾਤ, ਪੁਲਸ ਵਰਦੀ ’ਚ ਆਏ ਲੁਟੇਰਿਆਂ ਨੇ ਬੈਂਕ ’ਚ ਮਾਰਿਆ ਡਾਕਾ

Saturday, Dec 04, 2021 - 05:05 PM (IST)

ਤਰਨਤਾਰਨ ’ਚ ਵੱਡੀ ਵਾਰਦਾਤ, ਪੁਲਸ ਵਰਦੀ ’ਚ ਆਏ ਲੁਟੇਰਿਆਂ ਨੇ ਬੈਂਕ ’ਚ ਮਾਰਿਆ ਡਾਕਾ

ਤਰਨਤਾਰਨ (ਰਮਨ) : ਸਥਾਨਕ ਜੰਡਿਆਲਾ ਰੋਡ ਤਰਨਤਾਰਨ ਵਿਖੇ ਐੱਚ. ਡੀ. ਐੱਫ. ਸੀ. ਬੈਂਕ ਦੀ ਸ਼ਾਖਾ ਵਿਚ ਪੁਲਸ ਵਰਦੀ ਵਿਚ ਆਏ ਲੁਟੇਰਿਆਂ ਵੱਲੋਂ ਬੈਂਕ ਵਿਚ ਡਾਕਾ ਮਾਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਦੇ ਉੱਚ ਅਧਿਕਾਰੀ ਬੈਂਕ ਵਿਚ ਪੁੱਜ ਗਏ ਅਤੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ। ਪੁਲਸ ਵਲੋਂ ਫ਼ਰਾਰ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਸ਼ਹਿਰ ਭਰ ਵਿਚ ਨਾਕਾਬੰਦੀ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ : ਡੋਲੀ ਵਾਲੀ ਰੇਂਜ ਰੋਵਰ ਨਾਲ ਟੱਕਰ ਤੋਂ ਬਾਅਦ ਲਾੜੇ ਦੇ ਸਾਥੀ ਖੋਹ ਕੇ ਲੈ ਗਏ ਸਕਾਰਪੀਓ, ਥਾਣੇ ਪੁੱਜੀ ਪੂਰੀ ਬਾਰਾਤ

ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਬੈਂਕ ਵਿਚੋਂ ਲੱਖਾਂ ਰੁਪਏ ਦੀ ਲੁੱਟ ਕੀਤੇ ਜਾਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ ਜਦਕਿ ਪੁਲਸ ਫਿਲਹਾਲ ਪੱਤਰਕਾਰਾਂ ਨੂੰ ਕੁੱਝ ਵੀ ਜਾਣਕਾਰੀ ਦੇਣ ਤੋਂ ਇਨਕਾਰ ਕਰ ਰਹੀ ਹੈ। ਪੁਲਸ ਦਾ ਕਹਿਣਾ ਹੈ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਸੀ . ਸੀ. ਟੀ. ਵੀ.ਫੂਟੇਜ ਵੀ ਖੰਘਾਲੀ ਜਾ ਰਹੀ ਹੈ।

ਇਹ ਵੀ ਪੜ੍ਹੋ : ਧੀਆਂ ਵਰਗੀ ਨੂੰਹ ’ਤੇ ਬੇਈਮਾਨ ਹੋਇਆ ਸਹੁਰੇ ਦਾ ਦਿਲ, ਸ਼ਰਮਨਾਕ ਕਰਤੂਤਾਂ ਦੀ ਇੰਝ ਖੁੱਲ੍ਹੀ ਪੋਲ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Gurminder Singh

Content Editor

Related News