ਜੇਬ ਕੱਟਦੇ ਫੜੇ ਗਏ 2 ਨਾਬਾਲਗ ਚੋਰ
Sunday, Apr 22, 2018 - 10:44 AM (IST)

ਜਲੰਧਰ— ਪੁਲਸ ਨੇ ਦਿਨ-ਦਿਹਾੜੇ ਇਕ ਵਿਅਕਤੀ ਦੀ ਜੇਬ ਕੱਟਦੇ ਹੋਏ 2 ਨਾਬਾਲਗ ਚੋਰਾਂ ਨੂੰ ਗ੍ਰਿਫਤਾਰ ਕੀਤਾ ਹੈ। ਜਾਣਕਾਰੀ ਮੁਤਾਬਕ ਉੱਚਾ ਸਰਾਜਗੰਜ ਦੇ ਬੱਬੂ ਮਹਿਤਾ ਪਰਿਵਾਰ ਸਮੇਤ ਪਟਿਆਲਾ ਮਾਤਾ ਕਾਲੀ ਮੰਦਰ ਮੱਥਾ ਟੇਕਣ ਦੇ ਲਈ ਬੱਸ ਸਟੈਂਡ 'ਤੇ ਆਟੋ 'ਚ ਜਾਣ ਲੱਗੇ ਸਨ। ਇਸੇ ਦੌਰਾਨ 2 ਨਾਬਾਲਗ ਪਿੱਛੇ ਤੋਂ ਆ ਕੇ ਉਸ ਦੀ ਜੇਬ 'ਚੋਂ 10 ਹਜ਼ਾਰ ਰੁਪਏ ਲੈ ਕੇ ਫਰਾਰ ਹੋਣ ਲੱਗੇ। ਰੌਲਾ ਪਾਉਣ 'ਤੇ ਇਕੱਠੇ ਹੋਏ ਲੋਕਾਂ ਨੇ ਇਕ ਨਾਬਾਲਗ ਨੂੰ ਫੜ ਲਿਆ। ਦੂਜੇ ਨੂੰ ਕੁਝ ਹੀ ਦੂਰੀ 'ਤੇ ਲੋਕਾਂ ਨੇ ਕਾਬੂ ਕਰਕੇ ਉਸ ਤੋਂ ਉਕਤ ਰਾਸ਼ੀ ਬਰਾਮਦ ਕਰ ਲਈ। ਮੌਕੇ 'ਤੇ ਪਹੁੰਚੀ ਡਿਵੀਜ਼ਨ 4 ਦੀ ਪੁਲਸ ਅਤੇ ਪੀ. ਸੀ. ਆਰ. ਦੀ ਟੀਮ ਨੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ।