8 ਥਾਣਾ ਮੁਖੀਆਂ ਦੇ ਹੋਏ ਤਬਾਦਲੇ
Wednesday, Oct 04, 2017 - 12:57 AM (IST)
ਫਿਰੋਜ਼ਪੁਰ(ਕੁਮਾਰ, ਪਰਮਜੀਤ, ਸ਼ੈਰੀ, ਹਰਚਰਨ, ਬਿੱਟੂ, ਮਲਹੋਤਰਾ)—ਐੱਸ. ਐੱਸ. ਪੀ. ਫਿਰੋਜ਼ਪੁਰ ਭੁਪਿੰਦਰ ਸਿੰਘ ਸਿੱਧੂ ਨੇ ਜ਼ਿਲਾ ਫਿਰੋਜ਼ਪੁਰ ਦੇ ਥਾਣਾ ਮੁਖੀਆਂ ਦੇ ਤਬਾਦਲੇ ਕੀਤੇ ਹਨ। ਇਨ੍ਹਾਂ ਤਬਾਦਲਿਆਂ ਵਿਚ ਇੰਸਪੈਕਟਰ ਜਸਵੀਰ ਸਿੰਘ ਨੂੰ ਇੰਚਾਰਜ ਈ. ਓ. ਵਿੰਗ ਤੋਂ ਬਦਲ ਕੇ ਐੱਸ. ਐੱਚ. ਓ. ਥਾਣਾ ਸਿਟੀ ਫਿਰੋਜ਼ਪੁਰ ਲਾਇਆ ਗਿਆ ਹੈ ਅਤੇ ਐੱਸ. ਐੱਚ. ਓ. ਥਾਣਾ ਸਿਟੀ ਫਿਰੋਜ਼ਪੁਰ ਇੰਸਪੈਕਟਰ ਸਤਵਿੰਦਰ ਸਿੰਘ ਦਾ ਤਬਾਦਲਾ ਪੁਲਸ ਲਾਈਨ ਫਿਰੋਜ਼ਪੁਰ ਵਿਚ ਕਰ ਦਿੱਤਾ ਗਿਆ ਹੈ। ਇੰਸਪੈਕਟਰ ਸੁਰਿੰਦਰਪਾਲ ਆਰ. ਆਈ. ਪੁਲਸ ਲਾਈਨ ਦਾ ਤਬਾਦਲਾ ਕਰ ਕੇ ਉਸਨੂੰ ਇੰਚਾਰਜ ਈ. ਓ. ਵਿੰਗ ਫਿਰੋਜ਼ਪੁਰ ਲਾਇਆ ਗਿਆ ਹੈ। ਇੰਸਪੈਕਟਰ ਪੂਰਨ ਚੰਦ ਨੂੰ ਪੁਲਸ ਲਾਈਨ ਤੋਂ ਬਦਲ ਕੇ ਆਰ. ਆਈ. ਪੁਲਸ ਲਾਈਨ ਫਿਰੋਜ਼ਪੁਰ ਵਿਚ, ਐੱਸ. ਆਈ. ਨਵੀਨ ਕੁਮਾਰ ਨੂੰ ਚੌਕੀ ਬਾਰਡਰ ਰੋਡ ਫਿਰੋਜ਼ਪੁਰ ਤੋਂ ਬਦਲ ਕੇ ਪੱਕੇ ਤੌਰ 'ਤੇ ਐੱਸ. ਐੱਚ. ਓ. ਥਾਣਾ ਫਿਰੋਜ਼ਪੁਰ ਛਾਉਣੀ, ਇੰਸਪੈਕਟਰ ਸੰਜੀਵ ਕੁਮਾਰ ਨੂੰ ਇੰਚਾਰਜ ਮਾਈਨਿੰਗ ਸਟਾਫ ਫਿਰੋਜ਼ਪੁਰ ਤੋਂ ਬਦਲ ਕੇ ਇੰਚਾਰਜ ਪੀ. ਓ. ਸਟਾਫ ਫਿਰੋਜ਼ਪੁਰ, ਐੱਸ. ਆਈ. ਇਕਬਾਲ ਖਾਨ ਨੂੰ ਇੰਚਾਰਜ ਪੀ. ਓ. ਸਟਾਫ ਫਿਰੋਜ਼ਪੁਰ ਤੋਂ ਬਦਲ ਕੇ ਐੱਸ. ਐੱਚ. ਓ. ਅਮੀਰਖਾਸ ਅਤੇ ਐੱਸ. ਆਈ. ਰਮੇਸ਼ ਕੁਮਾਰ ਇੰਚਾਰਜ ਸੈਂਟਰਲਾਈਜ਼ਡ ਫਿਰੋਜ਼ਪੁਰ ਦਾ ਤਬਾਦਲਾ ਕਰ ਕੇ ਇੰਚਾਰਜ ਨਾਰਕੋਟਿਕਸ ਸੈੱਲ ਫਿਰੋਜ਼ਪੁਰ ਵਿਚ ਲਾਇਆ ਗਿਆ ਹੈ।
