ਜ਼ਬਰੀ ਘਰ ''ਚ ਦਾਖਲ ਹੋ ਕੇ ਵਿਆਹੁਤਾ ਨਾਲ ਬਣਾਏ ਸਰੀਰਕ ਸਬੰਧ, ਪੁਲਸ ਨੇ ਕੀਤਾ ਕਾਬੂ

08/20/2017 4:04:00 PM

ਬਟਾਲਾ - ਥਾਣਾ ਕਾਦੀਆਂ ਦੀ ਪੁਲਸ ਨੇ ਵਿਆਹੁਤਾ ਨਾਲ ਜ਼ਬਰ-ਜਨਾਹ ਕਰਨ ਵਾਲੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ।
ਪੁਲਸ ਨੂੰ ਦਰਜ ਕਰਵਾਏ ਬਿਆਨਾਂ 'ਚ ਪੀੜਤਾ ਨੇ ਲਿਖਵਾਇਆ ਹੈ ਕਿ ਉਸਦਾ ਪਤੀ ਪਾਠੀ ਸਿੰਘ ਬੀਤੀ 18 ਅਗਸਤ ਨੂੰ ਗੁਰਦੁਆਰਾ ਪੁਲ ਪੁਕਤਾ ਨੇੜੇ ਡਿਊਟੀ 'ਤੇ ਸੀ ਅਤੇ ਉਹ ਘਰ 'ਚ ਇਕੱਲੀ ਸੀ ਕਿ 18 ਅਗਸਤ ਦੀ ਰਾਤ 10 ਵਜੇ ਦੇ ਕਰੀਬ ਉਸਨੇ ਘਰ 'ਚ ਬਰਾਂਡੇ 'ਚ ਕੁਝ ਖੜਕਣ ਦੀ ਆਵਾਜ਼ ਸੁਣੀ ਅਤੇ ਜਦੋਂ ਉਹ ਬੱਚਿਆਂ ਦੇ ਨਾਲੋਂ ਉੱਠ ਕੇ ਬਾਹਰ ਆਈ ਤਾਂ ਦੇਖਿਆ ਕਿ ਘਰ ਦੇ ਅੰਦਰ ਬਣੇ ਬਾਥਰੂਮ ਨੇੜੇ ਸੁਰਜੀਤ ਸਿੰਘ ਪੁੱਤਰ ਰਾਮ ਸਿੰਘ ਵਾਸੀ ਕਾਹਲਵਲਾਂ ਖੜਾ ਸੀ ਜਿਸਨੇ ਉਸਦੇ ਮੂੰਹ 'ਤੇ ਹੱਥ ਰੱਖ ਦਿੱਤਾ ਅਤੇ ਕਮਰੇ 'ਚ ਖਿੱਚ ਕੇ ਲੈ ਗਿਆ ਜਿਥੇ ਸੁਰਜੀਤ ਸਿੰਘ ਨੇ ਉਸਦੇ ਨਾਲ ਜ਼ਬਰੀ ਸਰੀਰਕ ਸਬੰਧ ਬਣਾਏ। 
ਉਕਤ ਮਾਮਲੇ ਸਬੰਧੀ ਐੱਸ. ਆਈ. ਸੁਖਜੀਤ ਕੌਰ ਨੇ ਕਾਰਵਾਈ ਕਰਦੇ ਹੋਏ ਪੀੜਤਾ ਦੇ ਬਿਆਨਾਂ ਦੇ ਆਧਾਰ 'ਤੇ ਸੁਰਜੀਤ ਸਿੰਘ ਦੇ ਵਿਰੁੱਧ ਥਾਣਾ ਕਾਦੀਆਂ 'ਚ ਧਾਰਾ 376 ਆਈ. ਪੀ. ਸੀ ਤਹਿਤ ਕੇਸ ਦਰਜ ਕਰਨ ਦੇ ਬਾਅਦ ਸੁਰਜੀਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।


Related News