ਥਾਣਾ ਸਮਾਲਸਰ ਦੀ ਪੁਲਸ ਵੱਲੋਂ ਹਥਿਆਰਾਂ ਸਮੇਤ 2 ਕਾਬੂ

Saturday, Nov 30, 2024 - 05:38 PM (IST)

ਥਾਣਾ ਸਮਾਲਸਰ ਦੀ ਪੁਲਸ ਵੱਲੋਂ ਹਥਿਆਰਾਂ ਸਮੇਤ 2 ਕਾਬੂ

ਮੋਗਾ (ਕਸ਼ਿਸ਼ ਸਿੰਗਲਾ) : ਮੋਗਾ ਜ਼ਿਲ੍ਹੇ ਦੇ ਥਾਣਾ ਸਮਾਲਸਰ ਦੀ ਪੁਲਸ ਨੂੰ ਇਕ ਵੱਡੀ ਕਾਮਯਾਬੀ ਮਿਲੀ ਜਦੋਂ ਪੁਲਸ ਨੇ 2 ਵਿਅਕਤੀਆਂ ਨੂੰ ਨਜਾਇਜ਼ ਅਸਲੇ ਸਮੇਤ ਕਾਬੂ ਕੀਤਾ। ਥਾਣਾ ਸਮਾਲਸਰ ਦੇ ਸ: ਥ: ਹਰਬਿੰਦਰ ਸਿੰਘ ਨੂੰ ਮੁਖਬਿਰ ਵੱਲੋਂ ਇਲਤਾਹ ਦਿੱਤੀ ਗਈ ਕਿ ਦੋ ਵਿਅਕਤੀ ਠੱਠੀ ਭਾਈ ਪਿੰਡ ਵਿਚ ਅਸਲਾ ਲੈ ਕੇ ਖੜ੍ਹੇ ਹਨ। ਪੁਲਸ ਵਲੋਂ ਤੁਰੰਤ ਕਾਰਵਾਈ ਕਰਦੇ ਹੋਏ ਦੋਵਾਂ ਵਿਅਕਤੀਆਂ ਨੂੰ ਸਮੇਤ ਅਸਲਾ ਕਾਬੂ ਕਰ ਲਿਆ। 

ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ. ਐੱਸ. ਪੀ. ਬਾਘਾ ਪੁਰਾਣਾ ਦਲਬੀਰ ਸਿੰਘ ਨੇ ਦੱਸਿਆ ਕਿ ਥਾਣਾ ਸਮਾਲਸਰ ਨੂੰ ਇਕ ਇਤਲਾਹ ਮਿਲੀ ਸੀ ਕਿ ਮਨਪ੍ਰੀਤ ਸਿੰਘ ਕੋਚ ਜੋ ਕਿ ਠੱਠੀ ਭਾਈ ਪਿੰਡ ਦਾ ਰਹਿਣ ਵਾਲਾ ਹੈ ਅਤੇ ਪਿੰਡ ਵਿਚ ਨਵੇਂ ਬਣ ਰਹੇ ਪੁਲ ਦੇ ਥੱਲੇ ਹਥਿਆਰ ਸਮੇਤ ਖੜ੍ਹਾ ਹੈ। ਥਾਣਾ ਸਮਾਲਸਰ ਦੇ ਐੱਸ. ਐੱਚ. ਓ ਜਨਕ ਰਾਜ ਨੇ ਤਰੁੰਤ ਹਰਕਤ ਵਿਚ ਆਉਂਦੇ ਹੋਏ ਮੌਕੇ ਤੇ ਜਾ ਕੇ ਮਨਪ੍ਰੀਤ ਸਿੰਘ ਨੂੰ ਕਾਬੂ ਕਰ ਲਿਆ। ਮਨਪ੍ਰੀਤ ਕੋਚ ਦੇ ਦੱਸਣ ਮੁਤਾਬਿਕ ਦੋ ਜਿੰਦਾ ਰੌਂਦ ਉਸਨੇ ਨਵੇਂ ਬਣ ਰਹੇ ਪੁੱਲ ਨੇੜੇ ਮਿੱਟੀ ਵਿਚ ਦੱਬ ਦਿੱਤੇ। ਪੁਲਸ ਵੱਲੋ ਅਜੀਤ ਸਿੰਘ ਦੇ ਟਿਕਾਣੇ 'ਤੇ ਰੇਡ ਕੀਤੀ ਗਈ ਅਤੇ ਇਕ ਪਿਸਤੌਲ 32 ਬੋਰ ਬਰਾਮਦ ਕਰ ਲਿਆ ਗਿਆ। ਪੁਲਸ ਵੱਲੋ ਮਨਪ੍ਰੀਤ ਕੋਚ ਦੀ ਨਿਸ਼ਾਨਦੇਹੀ 'ਤੇ ਦੋ ਜਿੰਦਾ ਰੋਂਦ 32 ਬੋਰ ਵੀ ਬਰਾਮਦ ਕਰ ਲਏ ਗਏ ਹਨ। ਪੁਲਸ ਵਲੋਂ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। 


author

Gurminder Singh

Content Editor

Related News