ਸਤਲੁਜ ਦਰਿਆ ''ਤੇ ਪੁਲਸ ਦਾ ਛਾਪਾ, ਵੱਡੀ ਮਾਤਰਾ ''ਚ ਫੜੀ ਸ਼ਰਾਬ

Monday, May 18, 2020 - 09:26 PM (IST)

ਸਤਲੁਜ ਦਰਿਆ ''ਤੇ ਪੁਲਸ ਦਾ ਛਾਪਾ, ਵੱਡੀ ਮਾਤਰਾ ''ਚ ਫੜੀ ਸ਼ਰਾਬ

ਫਿਲੌਰ (ਭਾਖੜੀ) : ਸਥਾਨਕ ਪੁਲਸ ਨੇ ਡ੍ਰੋਨ ਕੈਮਰੇ ਦੀ ਮਦਦ ਨਾਲ ਸਤਲੁਜ ਦਰਿਆ 'ਤੇ ਚੱਲ ਰਹੇ ਨਾਜਾਇਜ਼ ਸ਼ਰਾਬ ਦੇ ਕਾਰੋਬਾਰ ਦਾ ਵੱਡੇ ਪੱਧਰ 'ਤੇ ਭਾਂਡਾ ਫੋੜ ਦਿੱਤਾ ਹੈ। ਪੁਲਸ ਨੇ 700 ਲਿਟਰ ਨਾਜਾਇਜ਼ ਸ਼ਰਾਬ, 70 ਹਜ਼ਾਰ ਲਿਟਰ ਲਾਹਨ, 2 ਮੋਟਰਸਾਈਕਲ ਅਤੇ ਵੱਡੀ ਗਿਣਤੀ 'ਚ ਸਾਮਾਨ ਫੜ ਕੇ ਸਮੱਗਲਰਾਂ ਵਿਰੁੱਧ ਮੁਕੱਦਮਾ ਦਰਜ ਕਰ ਦਿੱਤਾ। ਪੁਲਸ ਨੇ ਇਹ ਆਪ੍ਰੇਸ਼ਨ ਸਵੇਰੇ 4 ਵਜੇ ਸ਼ੁਰੂ ਕੀਤਾ, ਜੋ 7 ਘੰਟੇ ਤੱਕ ਚਲਦਾ ਰਿਹਾ।  

ਡ੍ਰੋਨ ਦੀ ਮਦਦ ਨਾਲ ਪੁਲਸ ਪੁੱਜੀ ਸਮੱਗਲਰਾਂ ਦੇ ਟਿਕਾਣੇ 'ਤੇ
ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਡੀ. ਐੱਸ. ਪੀ. ਦਵਿੰਦਰ ਕੁਮਾਰ ਅੱਤਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਸਮੱਗਲਰ ਸਤਲੁਜ ਦਰਿਆ 'ਤੇ ਦੋਬਾਰਾ ਤੋਂ ਸਰਗਰਮ ਹੋ ਚੁੱਕੇ ਹਨ ਅਤੇ ਉਨ੍ਹਾਂ ਨੇ ਉਥੇ ਆਪਣੇ ਟਿਕਾਣੇ ਬਣਾ ਕੇ ਵੱਡੇ ਪੱਧਰ 'ਤੇ ਨਾਜਾਇਜ਼ ਸ਼ਰਾਬ ਤਿਆਰ ਕਰਨੀ ਸ਼ੁਰੂ ਕਰ ਦਿੱਤੀ ਹੈ। ਜਿਸ 'ਤੇ ਉਨ੍ਹਾਂ ਨੇ ਪੁਲਸ ਨੂੰ ਫੜਨ ਦੇ ਨਿਰਦੇਸ਼ ਜਾਰੀ ਕਰ ਦਿੱਤੇ। ਬੀਤੀ ਰਾਤ ਥਾਣਾ ਇੰਚਾਰਜ ਮੁਖਤਿਆਰ ਸਿੰਘ ਪੁਲਸ ਪਾਰਟੀ ਨਾਲ ਸਤਲੁਜ ਦਰਿਆ 'ਤੇ ਪਹੁੰਚੇ। ਸ਼੍ਰੀ ਅਤਰੀ ਨੇ ਦੱਸਿਆ ਕਿ ਸਮੱਗਲਰ ਬਹੁਤ ਚਲਾਕ ਹਨ, ਜੋ ਪੁਲਸ ਪਾਰਟੀ ਨੂੰ ਦੇਖ ਭੱਜ ਜਾਂਦੇ ਹਨ ਅਤੇ ਉਨ੍ਹਾਂ ਦਰਿਆ 'ਤੇ ਸ਼ਰਾਬ ਕੱਢਣ ਦੇ ਟਿਕਾਣਿਆਂ ਨੂੰ ਗੁਪਤ ਢੰਗ ਨਾਲ ਬਣਾਇਆ ਹੋਇਆ ਹੈ। ਪੁਲਸ ਨੂੰ ਸਵੇਰੇ ਹੀ ਦਰਿਆ 'ਤੇ ਹਕਰਤ ਹੁੰਦੀ ਵਿਖਾਈ ਦਿੱਤੀ, ਜਿਸ 'ਤੇ ਪੁਲਸ ਨੂੰ ਪਤਾ ਲੱਗ ਗਿਆ ਕਿ ਸਮੱਗਲਰ ਕਿੱਥੇ ਲੁਕੇ ਹੋਏ ਹਨ। ਜਿਸ ਤੋਂ ਬਾਅਦ ਥਾਣਾ ਇੰਚਾਰਜ ਬਖਸ਼ੀਸ਼ ਸਿੰਘ ਨੇ ਸਮੱਗਲਰਾਂ ਦੇ ਟਿਕਾਣੇ 'ਤੇ ਛਾਪੇਮਾਰੀ ਕੀਤੀ ਤਾਂ ਉਥੇ ਵੱਡੀ ਗਿਣਤੀ 'ਚ 700 ਲਿਟਰ ਨਾਜਾਇਜ਼ ਸ਼ਰਾਬ, 70 ਹਜ਼ਾਰ ਲਿਟਰ ਲਾਹਣ, 98 ਤਿਰਪਾਲਾਂ, 6 ਡਰੰਮ, ਗੈਸ ਸਿਲੰਡਰ, ਟਿਊੂਬਾਂ ਅਤੇ 2 ਮੋਟਰਸਾਈਕਲ ਬਰਾਮਦ ਕੀਤੇ, ਜਿਨ੍ਹਾਂ ਨੂੰ ਪੁਲਸ ਨੇ ਆਪਣੇ ਕਬਜ਼ੇ 'ਚ ਲੈ ਲਿਆ ਅਤੇ ਸਮੱਗਲਰਾਂ ਦੇ ਸ਼ਰਾਬ ਕੱਢਣ ਦੇ ਟਿਕਾਣੇ ਨੂੰ ਪੂਰੀ ਤਰ੍ਹਾਂ ਨਸ਼ਟ ਕਰ ਦਿੱਤਾ।

ਇਹ ਵੀ ਪੜ੍ਹੋ : ਰੰਜ਼ਿਸ਼ 'ਚ ਤੇਜ਼ਧਾਰ ਹਥਿਆਰਾਂ ਨਾਲ ਹਮਲੇ 'ਚ 3 ਜ਼ਖਮੀ     

ਜਾਨ ਦੀ ਬਾਜ਼ੀ ਲਗਾ ਕੇ ਪੁਲਸ ਮੁਲਾਜ਼ਮ ਕੁੱਦ ਗਏ ਡੂੰਘੇ ਪਾਣੀ 'ਚ
ਡੀ. ਐੱਸ. ਪੀ. ਅੱਤਰੀ ਨੇ ਦੱਸਿਆ ਕਿ ਸ਼ਰਾਬ ਸਮੱਗਲਰ ਬਹੁਤ ਚਲਾਕ ਹਨ, ਜੋ ਪੁਲਸ ਪਾਰਟੀ ਤੋਂ ਬਚਣ ਲਈ ਦਰਿਆ ਦੇ ਡੂੰਘੇ ਤੇਜ਼ ਵਹਾਅ ਵਾਲੇ ਪਾਣੀ ਨੇੜੇ ਆਪਣਾ ਟਿਕਾਣਾ ਬਣਾ ਲੈਂਦੇ ਹਨ। ਜਿਉਂ ਹੀ ਉਨ੍ਹਾਂ ਦੀ ਟੀਮ ਨੇ ਟਿਕਾਣੇ 'ਤੇ ਛਾਪਾ ਮਾਰਿਆ ਤਾਂ ਸਮੱਗਲਰਾਂ ਨੇ ਸ਼ਰਾਬ ਨੂੰ ਬਚਾਉਣ ਲਈ ਦਰਿਆ 'ਚ ਸੁੱਟ ਦਿੱਤਾ ਅਤੇ ਆਪ ਵੀ ਛਲਾਂਗਾ ਲਾ ਦਿੱਤੀਆਂ। ਉਨ੍ਹਾਂ ਦੀ ਪੁਲਸ ਪਾਰਟੀ 'ਚ ਮੌਜੂਦ ਮੁਲਾਜ਼ਮਾਂ ਨੇ ਭੱਜ ਰਹੇ ਸਮੱਗਲਰਾਂ ਨੂੰ ਫੜਣ ਲਈ ਤੁਰੰਤ ਆਪਣੀ ਵਰਦੀਆਂ ਉਤਾਰੀਆਂ ਅਤੇ ਤੇਜ਼ ਵਹਾਅ ਵਾਲੇ ਡੂੰਘੇ ਪਾਣੀ 'ਚ ਕੁੱਦ ਗਏ। ਬੇਸ਼ਕ ਤਸਕਰ ਫਾਇਦਾ ਚੁੱਕ ਕੇ ਭੱਜਣ 'ਚ ਕਾਮਯਾਬ ਹੋ ਗਏ ਪਰ ਪੁਲਸ ਪਾਰਟੀ ਦੇ ਮੁਲਾਜ਼ਮਾਂ ਨੇ ਸਮੱਗਲਰਾਂ ਵੱਲੋਂ ਦਰਿਆ 'ਚ ਸੁੱਟੀ ਗਈ ਸਾਰੀ ਸ਼ਰਾਬ ਬਾਹਰ ਕੱਢ ਲਈ। ਜਿਸ ਨੂੰ ਐਕਸਾਈਜ਼ ਵਿਭਾਗ ਦੇ ਅਧਿਕਾਰੀਆਂ ਦੀ ਮੌਜੂਦਗੀ 'ਚ ਨਸ਼ਟ ਕਰ ਦਿੱਤਾ ਗਿਆ। ਡੀ. ਐੱਸ.ਪੀ. ਅੱਤਰੀ ਨੇ ਸਖਤ ਲਹਿਜੇ 'ਚ ਕਿਹਾ ਕਿ ਸ਼ਰਾਬ ਸਮੱਗਲਰ ਸੁਧਰ ਜਾਣ ਨਹੀਂ ਤਾਂ ਉਨ੍ਹਾਂ 'ਤੇ ਸਖਤ ਕਾਰਵਾਈ ਕਰਕੇ ਸਲਾਖਾਂ ਪਿੱਛੇ ਪਹੁੰਚਾਇਆ ਜਾਵੇਗਾ।

ਇਹ ਵੀ ਪੜ੍ਹੋ : ਕਪੂਰਥਲਾ 'ਚ ਵਾਪਰੀ ਵੱਡੀ ਵਾਰਦਾਤ, ਤੇਜ਼ਧਾਰ ਹਥਿਆਰਾਂ ਨਾਲ ਵੱਢਿਆ ਨਿਹੰਗ (ਵੀਡੀਓ)


author

Anuradha

Content Editor

Related News