ਅਬੋਹਰ ਦਾ ਨਟਵਰ ਲਾਲ 5 ਦਿਨ ਦੇ ਪੁਲਸ ਰਿਮਾਂਡ ''ਤੇ
Saturday, Apr 27, 2019 - 05:25 PM (IST)
ਅਬੋਹਰ (ਸੁਨੀਲ) : ਪੁਲਸ ਉਪਕਪਤਾਨ ਕੁਲਦੀਪ ਸਿੰਘ ਭੁੱਲਰ, ਨਗਰ ਥਾਣਾ ਮੁਖੀ ਜਤਿੰਦਰ ਸਿੰਘ ਨੇ ਦੱਸਿਆ ਕਿ ਸ਼ਾਤਿਰ ਕਿਸਮ ਦਾ ਵਿਅਕਤੀ ਦੇਵੀ ਲਾਲ ਬਿਸ਼ਨੋਈ ਪੁੱਤਰ ਚੁੰਨੀ ਲਾਲ ਵਾਸੀ ਬਸੰਤ ਨਗਰੀ ਗਲੀ ਨੰ. 7 ਖਿਲਾਫ ਨਗਰ ਥਾਣਾ ਅਬੋਹਰ ਵਿਖੇ ਰਿਟਾਇਰਡ ਕਰਮਚਾਰੀਆਂ ਤੇ ਹੋਰ ਲੋਕਾਂ ਨਾਲ ਠੱਗੀ ਮਾਰ ਕੇ ਉਨ੍ਹਾਂ ਦੇ ਪੈਸੇ ਐੱਫ. ਡੀ. ਅਤੇ ਜ਼ਿਆਦਾ ਵਿਆਜ ਦਾ ਲਾਲਚ ਦੇ ਕੇ ਠੱਗਣ ਦੇ ਦੋਸ਼ ਵਿਚ ਨਗਰ ਥਾਣਾ ਨੰ. 1 ਚ 5 ਮਾਮਲੇ, ਨਗਰ ਥਾਣਾ ਨੰ. 2 'ਚ 4 ਮਾਮਲੇ ਤੇ ਬਠਿੰਡਾ ਵਿਖੇ ਵੀ ਮਾਮਲੇ ਦਰਜ ਹਨ। ਦੋਸ਼ੀ ਨੂੰ ਫੜਣ ਲਈ ਪੁਲਸ ਪਾਰਟੀ ਵੱਲੋਂ ਛਾਪੇਮਾਰੀ ਜਾਰੀ ਸੀ ਪਰ ਦੋਸ਼ੀ ਪੁਲਸ ਦੀ ਪਕੜ 'ਚੋਂ ਬਾਹਰ ਸੀ।
ਉਨ੍ਹਾਂ ਦੱਸਿਆ ਕਿ ਬਠਿੰਡਾ ਪੁਲਸ ਉਸਨੂੰ 420 ਦੇ ਮਾਮਲੇ ਵਿਚ ਗ੍ਰਿਫਤਾਰ ਕਰਕੇ ਜੇਲ ਭੇਜ ਚੁੱਕੀ ਸੀ। ਬਠਿੰਡਾ ਪੁਲਸ ਨੇ ਸੂਚਨਾ ਦਿੱਤੀ। ਉਨ੍ਹਾਂ ਦੀ ਸੂਚਨਾ ਦੇ ਆਧਾਰ 'ਤੇ ਸੀਨੀਅਰ ਮਾਣਯੋਗ ਜੱਜ ਹਰਪ੍ਰੀਤ ਦੀ ਅਦਾਲਤ ਵਿਚ ਦੋਸ਼ੀ ਨੂੰ ਪ੍ਰੋਡੈਕਸ਼ਨ ਵਰੰਟ ਜਾਰੀ ਕਰਵਾਏ। ਦੋਸ਼ੀ ਨੂੰ ਕਾਬੂ ਕਰਨ ਲਈ ਸਹਾਇਕ ਸਬ ਇੰਸਪੈਕਟਰ ਗੁਰਮੇਲ ਸਿੰਘ ਪੁਲਸ ਪਾਰਟੀ ਸਮੇਤ ਦੇਵੀ ਲਾਲ ਨੂੰ ਕਾਬੂ ਕਰ ਮਾਣਯੋਗ ਜੱਜ ਹਰਪ੍ਰੀਤ ਸਿੰਘ ਦੀ ਅਦਾਲਤ ਵਿਚ ਪੇਸ਼ ਕੀਤਾ, ਜਿਥੋਂ ਉਸਨੂੰ ਪੁੱਛਗਿੱਛ ਲਈ 5 ਦਿਨ ਦੇ ਪੁਲਸ ਰਿਮਾਂਡ 'ਤੇ ਭੇਜ ਦਿੱਤਾ ਗਿਆ। ਦੇਵੀ ਲਾਲ ਬਿਸ਼ਨੋਈ ਕੋਆਪਰੇਟਿਵ ਸੁਸਾਇਟੀ ਵਿਚ ਪਹਿਲਾਂ ਸੈਕਟਰੀ ਸੀ ਬਾਅਦ ਵਿਚ ਮੈਨੇਜਰ ਵੀ ਰਹਿ ਚੁੱਕਾ ਹੈ।