ਔਲਾਦ ਨੂੰ ਧੋਖੇ ''ਚ ਰੱਖ ਕੇ ਵੇਚੀ ਪਿਤਾ ਨੇ ਕੋਠੀ

Tuesday, Aug 08, 2017 - 12:17 PM (IST)

ਅੰਮ੍ਰਿਤਸਰ - ਬੇਔਲਾਦ ਹੋਣ ਦਾ ਝੂਠਾ ਇਕਰਾਰਨਾਮਾ ਬਣਵਾ ਕੇ ਮ੍ਰਿਤਕ ਘਰ ਵਾਲੀ ਦੇ ਨਾਂ ਬਣੀ ਕੋਠੀ ਵੇਚਣ ਵਾਲੇ ਇਕ ਵਿਅਕਤੀ ਖਿਲਾਫ ਕਾਰਵਾਈ ਕਰਦਿਆਂ ਥਾਣਾ ਜੰਡਿਆਲਾ ਦੀ ਪੁਲਸ ਨੇ ਧੋਖਾਦੇਹੀ ਦਾ ਮਾਮਲਾ ਦਰਜ ਕੀਤਾ ਹੈ। ਸ਼ਿਕਾਇਤ 'ਚ ਪਿੰਡ ਚੌਹਾਨ ਵਾਸੀ ਰੁਬਿੰਦਰ ਸਿੰਘ ਨੇ ਪੁਲਸ ਨੂੰ ਦੱਸਿਆ ਕਿ ਉਹ ਦੋ ਭੈਣ- ਭਰਾ ਹਨ ਅਤੇ ਉਸ ਦੀ ਭੈਣ ਆਸਟ੍ਰੇਲੀਆ ਰਹਿੰਦੀ ਹੈ, ਸਾਲ 2003 ਵਿਚ ਉਸ ਦੀ ਮਾਤਾ ਦੀ ਮੌਤ ਹੋ ਗਈ ਸੀ। ਉਸ ਦੇ ਪਿਤਾ ਦੇ ਆਪਣੇ ਸਾਲੇ ਦੀ ਲੜਕੀ ਨਾਲ ਨਾਜਾਇਜ਼ ਸਬੰਧ ਸਨ, ਜਿਸ ਕਾਰਨ ਉਨ੍ਹਾਂ ਦੋਨੋਂ ਭੈਣ-ਭਰਾਵਾਂ ਵੱਲੋਂ ਆਪਣੇ ਬਾਪ ਨਾਲ ਮਿਲਵਰਤਣ ਬੰਦ ਕੀਤਾ ਗਿਆ ਸੀ। 
ਜੰਡਿਆਲਾ ਸਥਿਤ ਇਕ ਕੋਠੀ ਸੀ ਜੋ ਕਿ ਉਸ ਦੀ ਮਾਤਾ ਦੇ ਨਾਂ ਸੀ ਉਨ੍ਹਾਂ ਦੇ ਬਾਪ ਵੱਲੋਂ ਬੇਔਲਾਦ ਹੋਣ ਦੇ ਜਾਅਲੀ ਦਸਤਾਵੇਜ਼ ਬਣਵਾ ਕੇ ਨੰਬਰਦਾਰਾਂ ਦੀ ਮਿਲੀਭੁਗਤ ਨਾਲ ਇਹ ਕੋਠੀ ਵੇਚ ਦਿੱਤੀ ਗਈ। ਪੁਲਸ ਵੱਲੋਂ ਸ਼ਿਕਾਇਤ ਦੇ ਆਧਾਰ 'ਤੇ ਕਾਰਵਾਈ ਕਰਦਿਆਂ ਮੁਲਜ਼ਮ ਸੁਖਵੰਤ ਸਿੰਘ ਪੁੱਤਰ ਮੁਖਤਾਰ ਸਿੰਘ ਵਾਸੀ ਜੰਡਿਆਲਾ, ਨੰਬਰਦਾਰ ਪ੍ਰਕਾਸ਼ ਸਿੰਘ ਵਾਸੀ ਧਾਰੜ ਅਤੇ ਹਰਬੰਸ ਸਿੰਘ ਪੁੱਤਰ ਫਕੀਰ ਸਿੰਘ ਖਿਲਾਫ ਮਾਮਲਾ ਦਰਜ ਕਰ ਕੇ ਪੁਲਸ ਮੁਲਜ਼ਮ ਦੀ ਗ੍ਰਿਫਤਾਰੀ ਲਈ ਛਾਪਾਮਾਰੀ ਕਰ ਰਹੀ ਹੈ।


Related News