ਬਰਨਾਲਾ ''ਚ ਵੱਡੀ ਵਾਰਦਾਤ, ਪੁਲਸ ''ਤੇ ਗੈਂਗਸਟਰਾਂ ''ਚ ਚੱਲੀਆਂ ਗੋਲੀਆਂ

Wednesday, Mar 11, 2020 - 06:49 PM (IST)

ਬਰਨਾਲਾ ''ਚ ਵੱਡੀ ਵਾਰਦਾਤ, ਪੁਲਸ ''ਤੇ ਗੈਂਗਸਟਰਾਂ ''ਚ ਚੱਲੀਆਂ ਗੋਲੀਆਂ

ਬਰਨਾਲਾ (ਵਿਵੇਕ ਸਿੰਧਵਾਨੀ) : ਪੁਲਸ 'ਤੇ ਫਾਇਰਿੰਗ ਕਰਨ ਵਾਲੇ ਚਾਰ ਗੈਂਗਸਟਰਾਂ ਨੂੰ ਪੁਲਸ ਨੇ ਕ੍ਰਾਸ ਫਾਇਰਿੰਗ ਕਰਕੇ ਗ੍ਰਿਫਤਾਰ ਕਰਕੇ ਭਾਰੀ ਅਸਲਾ ਅਤੇ ਨਸ਼ੀਲਾ ਪਦਾਰਥ ਬਰਾਮਦ ਕੀਤਾ ਹੈ ਜਦਕਿ ਇਕ ਵਿਅਕਤੀ ਪੁਲਸ ਨੂੰ ਚਕਮਾ ਦੇ ਕੇ ਫਰਾਰ ਹੋ ਗਿਆ। ਜਾਣਕਾਰੀ ਦਿੰਦਿਆਂ ਸੀ. ਆਈ. ਏ. ਸਟਾਫ ਬਰਨਾਲਾ ਦੇ ਇੰਚਾਰਜ ਬਲਜੀਤ ਸਿੰਘ ਨੇ ਦੱਸਿਆ ਕਿ ਪੁਲਸ ਕੋਲ ਮੁਖਬਰ ਨੇ ਸੂਚਨਾ ਦਿੱਤੀ ਕਿ ਭਗੌੜੇ ਅਰਸ਼ਦੀਪ ਸਿੰਘ ਬਿੱਟੂ ਪਾਸ ਨਾਜਾਇਜ਼ ਅਸਲਾ ਹੈ ਅਤੇ ਉਹ ਨਸ਼ਾ ਵੇਚਣ ਦਾ ਵੀ ਆਦੀ ਹੈ। ਉਹ ਅੱਜ ਆਪਣੇ ਘਰ 'ਚ ਸਾਥੀਆਂ ਸਮੇਤ ਆਇਆ ਹੋਇਆ ਹੈ। ਜੇਕਰ ਰੇਡ ਕੀਤੀ ਜਾਵੇ ਤਾਂ ਉਕਤ ਵਿਅਕਤੀਆਂ ਨੂੰ ਕਾਬੂ ਕੀਤਾ ਜਾ ਸਕਦਾ ਹੈ। 

ਸੂਚਨਾ ਦੇ ਆਧਾਰ 'ਤੇ ਪੁਲਸ ਨੇ ਉਸਦੇ ਘਰ ਰੇਡ ਕੀਤੀ ਤਾਂ ਬਿੱਟੂ ਅਤੇ ਉਸਦੇ ਸਾਥੀਆਂ ਨੇ ਮਾਰ ਦੇਣ ਦੀ ਨੀਅਤ ਨਾਲ ਪੁਲਸ 'ਤੇ ਹਮਲਾ ਕਰ ਦਿੱਤਾ। ਇਸ ਦੌਰਾਨ ਪੁਲਸ ਵਲੋਂ ਵੀ ਕਰਾਸ ਫਾਇਰਿੰਗ ਕੀਤੀ ਗਈ। ਪੁਲਸ ਨੇ ਅਰਸ਼ਦੀਪ ਸਿੰਘ ਉਰਫ ਬਿੱਟੂ ਵਾਸੀ ਮਹਿਲ ਕਲਾਂ, ਮਲਕੀਤ ਸਿੰਘ, ਗੁਰਬਖਸ਼ ਸਿੰਘ, ਮਨੀ ਸ਼ਰਮਾ ਵਾਸੀਆਨ ਬਰਨਾਲਾ ਨੂੰ ਇਕ 12 ਬੋਰ ਬੰਦੂਕ, ਦੋ ਖੋਲ ਕਾਰਤੂਸ, 6 ਜਿੰਦਾ ਕਾਰਤੂਸ, ਇਕ ਪਿਸਤੌਲ ਦੇਸੀ 12 ਬੋਰ, ਇਕ ਪਿਸਤੌਲ 315 ਬੋਰ, 290 ਗ੍ਰਾਮ ਨਸ਼ੀਲੇ ਪਾਊਡਰ ਸਮੇਤ ਗ੍ਰਿਫਤਰ ਕਰ ਲਿਆ ਜਦੋਂ ਕਿ ਉਨਵਾਂ ਦਾ ਸਾਥੀ ਗੱਗਾ ਮੌਕੇ ਤੋਂ ਫਰਾਰ ਹੋ ਗਿਆ।


author

Gurminder Singh

Content Editor

Related News