ਖਤਰਨਾਕ ਮੁਲਜ਼ਮਾਂ ਨੂੰ ਫੜਨ ਗਈ ਪੁਲਸ ''ਤੇ ਹਮਲਾ

Friday, Aug 23, 2019 - 07:01 PM (IST)

ਖਤਰਨਾਕ ਮੁਲਜ਼ਮਾਂ ਨੂੰ ਫੜਨ ਗਈ ਪੁਲਸ ''ਤੇ ਹਮਲਾ

ਫਿਲੌਰ (ਵੈੱਬ ਡੈਸਕ) : ਅਕਲਪੁਰ ਰੋਡ 'ਤੇ ਸਥਿਤ ਇਕ ਘਰ 'ਚ ਲੁਕੇ ਚਾਰ ਖਤਰਨਾਕ ਮੁਲਜ਼ਮਾਂ ਨੂੰ ਫਿਲੌਰ ਪੁਲਸ ਨੇ ਗ੍ਰਿਫਤਾਰ ਕਰ ਲਿਆ। ਇੰਨਾ ਹੀ ਨਹੀਂ ਗੁਪਤਾ ਸੂਚਨਾ ਮਿਲਣ 'ਤੇ ਰੇਡ ਕਰਨ ਗਈ ਪੁਲਸ 'ਤੇ ਉਕਤ ਮੁਲਜ਼ਮਾਂ ਨੇ ਹਮਲਾ ਵੀ ਕਰ ਦਿੱਤਾ। ਇਸ ਵਿਚ ਪੁਲਸ ਦੀ ਗੱਡੀ ਬੁਰੀ ਤਰ੍ਹਾਂ ਨੁਕਸਾਨੀ ਗਈ। ਪੁਲਸ ਨੂੰ ਵੇਖ ਕੇ ਉਕਤ ਦੋਸ਼ੀਆਂ ਨੇ ਇੱਟਾਂ ਰੌੜੇ ਵਰ੍ਹਾਉਣੇ ਸ਼ੁਰੂ ਕਰ ਦਿੱਤੇ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਥਾਣਾ ਫਿਲੌਰ, ਗੁਰਾਇਆ ਅਤੇ ਅਪਰਾ ਦੀ ਪੁਲਸ ਪਾਰਟੀ ਸਮੇਤ ਡੀ.ਐੱਸ.ਪੀ. ਫਿਲੌਰ ਵੀ ਮੌਕੇ 'ਤੇ ਪਹੁੰਚ ਗਏ ਅਤੇ ਆਪ੍ਰੇਸ਼ਨ ਦੌਰਾਨ ਚਾਰੇ ਖਤਰਨਾਕ ਮੁਲਜ਼ਮਾਂ ਨੂੰ ਕਾਬੂ ਕਰ ਲਿਆ। ਤਲਾਸ਼ੀ ਦੌਰਾਨ ਉਕਤ ਪਾਸੋਂ ਤੇਜ਼ਧਾਰ ਮਾਰੂ ਹਥਿਆਰ ਵੀ ਬਰਾਮਦ ਹੋਏ ਹਨ।

ਡੀ. ਐੱਸ. ਪੀ. ਫਿਲੌਰ ਦਵਿੰਦਰ ਅੱਤਰੀ ਨੇ ਦੱਸਿਆ ਕਿ ਉਕਤ ਮੁਲਜ਼ਮਾਂ 'ਤੇ ਨਸ਼ਾ ਤਸਕਰੀ ਤੋਂ ਇਲਾਵਾ ਲੁੱਟਾਂ ਖੋਹਾਂ ਦੇ ਮਾਮਲੇ ਵੀ ਦਰਜ ਹਨ। ਫਿਲਹਾਲ ਪੁਲਸ ਨੇ ਚਾਰੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਸ ਮੁਤਾਬਕ ਮੁਲਜ਼ਮਾਂ ਪਾਸੋਂ ਪੁੱਛਗਿੱਛ ਦੌਰਾਨ ਹੋਰ ਵੀ ਖੁਲਾਸੇ ਹੋਣ ਦੀ ਉਮੀਦ ਹੈ।


author

Gurminder Singh

Content Editor

Related News