ਪੁਲਸ ਨੇ 9 ਹਜ਼ਾਰ ਐੱਮ.ਐੱਲ. ਸ਼ਰਾਬ ਸਣੇ 1 ਵਿਅਕਤੀ ਨੂੰ ਕਾਬੂ

Saturday, May 16, 2020 - 02:57 PM (IST)

ਪੁਲਸ ਨੇ 9 ਹਜ਼ਾਰ ਐੱਮ.ਐੱਲ. ਸ਼ਰਾਬ ਸਣੇ 1 ਵਿਅਕਤੀ ਨੂੰ ਕਾਬੂ

ਨਵਾਂਸ਼ਹਿਰ (ਤ੍ਰਿਪਾਠੀ) : ਥਾਣਾ ਔੜ ਦੀ ਪੁਲਸ ਨੇ 9 ਹਜ਼ਾਰ ਐੱਮ.ਐੱਲ. ਨਜਾਇਜ਼ ਸ਼ਰਾਬ ਸਣੇ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਮਾਮਲੇ ਸੰਬੰਧੀ ਜਾਣਕਾਰੀ ਦਿੰਦੇ ਹੋਏ ਏ. ਐੱਸ. ਆਈ. ਜੋਗਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਪੁਲਸ ਪਾਰਟੀ ਗਸ਼ਤ ਦੌਰਾਨ ਪਿੰਡ ਝਿੰਗੜਾ ਵਿਖੇ ਮੌਜੂਦ ਸੀ ਕਿ ਪੁਲਸ ਦੇ ਮੁਖਬਰ ਖਾਸ ਨੇ ਸੂਚਨਾ ਦਿੱਤੀ ਕਿ ਬਲਵੀਰ ਸਿੰਘ ਉਰਫ ਲਾਖ ਸ਼ਰਾਬ ਵੇਚਣ ਦਾ ਧੰਧਾ ਕਰਦਾ ਹੈ, ਜੇਕਰ ਇਸੇ ਸਮੇਂ ਰੇਡ ਕੀਤਾ ਜਾਵੇ ਤਾਂ ਉਸਨੂੰ ਸ਼ਰਾਬ ਸਣੇ ਕਾਬੂ ਕੀਤਾ ਜਾ ਸਕਦਾ ਹੈ। 

ਇਸ 'ਤੇ ਥਾਣੇਦਾਰ ਨੇ ਦੱਸਿਆ ਕਿ ਉਪਰੋਕਤ ਸੂਚਨਾ ਦੇ ਅਧਾਰ 'ਤੇ ਪੁਲਸ ਪਾਰਟੀ ਨੇ ਰੇਡ ਕਰਕੇ ਉਪਰੋਕਤ ਬਲਵੀਰ ਸਿੰਘ ਨੂੰ ਗ੍ਰਿਫਤਾਰ ਕਰਕੇ ਉਸ ਕੋਲੋਂ 9 ਹਜ਼ਾਰ ਐੱਮ.ਐੱਲ. (12 ਬੋਤਲ) ਸ਼ਰਾਬ ਬਰਾਮਦ ਕੀਤੀ ਹੈ। ਥਾਣੇਦਾਰ ਨੇ ਦੱਸਿਆ ਕਿ ਗ੍ਰਿਫਤਾਰ ਮੁਸਜ਼ ਖਿਲਾਫ ਐਕਸਾਈਜ਼ ਐਕਟ ੇ ਤਹਿਤ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


author

Gurminder Singh

Content Editor

Related News