ਪੁਲਸ ਹੱਥ ਵੱਡੀ ਲੱਗੀ ਸਫਲਤਾ : 48 ਵਿਦੇਸ਼ੀ ਪਿਸਤੌਲ ਅਤੇ 200 ਦੇ ਕਰੀਬ ਕਾਰਤੂਸਾਂ ਸਣੇ ਇਕ ਗ੍ਰਿਫ਼ਤਾਰ

Friday, Jun 11, 2021 - 05:54 PM (IST)

ਪੁਲਸ ਹੱਥ ਵੱਡੀ ਲੱਗੀ ਸਫਲਤਾ : 48 ਵਿਦੇਸ਼ੀ ਪਿਸਤੌਲ ਅਤੇ 200 ਦੇ ਕਰੀਬ ਕਾਰਤੂਸਾਂ ਸਣੇ ਇਕ ਗ੍ਰਿਫ਼ਤਾਰ

ਅੰਮ੍ਰਿਤਸਰ (ਸੁਮਿਤ) - ਅੰਮ੍ਰਿਤਸਰ ਜ਼ਿਲ੍ਹੇ ’ਚ ਪੰਜਾਬ ਪੁਲਸ ਦੇ ਹੱਥ ਉਸ ਸਮੇਂ ਵੱਡੀ ਸਫ਼ਲਤਾ ਲੱਗੀ, ਜਦੋਂ ਪੁਲਸ ਨੇ ਇਕ ਵਿਅਕਤੀ ਨੂੰ ਹੱਥਿਆਰਾਂ ਦੀ ਵੱਡੀ ਖੇਪ ਸਣੇ ਗ੍ਰਿਫ਼ਤਾਰ ਕਰ ਲਿਆ। ਗ੍ਰਿਫ਼ਤਾਰ ਕੀਤੇ ਗਏ ਵਿਅਕਤੀ ਤੋਂ 48 ਵਿਦੇਸ਼ੀ ਪਿਸਤੌਲ ਅਤੇ 200 ਦੇ ਕਰੀਬ ਜ਼ਿੰਦਾ ਕਾਰਤੂਸ ਬਰਾਮਦ ਹੋਏ ਹਨ। ਹੈਰਾਨ ਕਰ ਦੇਣ ਵਾਲੀ ਗੱਲ ਇਹ ਹੈ ਕਿ ਬਰਾਮਦ ਹੋਏ ਸਾਰੇ ਪਿਸਤੌਲ ਵਿਦੇਸ਼ੀ ਹਨ, ਜਿਸ ਦਾ ਇਸਤੇਮਾਲ ਕਿਸੇ ਵੱਡੀ ਘਟਨਾ ਨੂੰ ਅੰਜ਼ਾਮ ਦੇਣ ਲਈ ਕੀਤਾ ਜਾਣ ਵਾਲਾ ਸੀ।

ਪੜ੍ਹੋ ਇਹ ਵੀ ਖ਼ਬਰ - 16 ਸਾਲਾ ਕੁੜੀ ਨੂੰ ਵਿਆਹੁਣ ਆਇਆ 19 ਸਾਲਾ ਮੁੰਡਾ, ਜਦ ਪਹੁੰਚੀ ਪੁਲਸ ਤਾਂ ਪਿਆ ਭੜਥੂ (ਵੀਡੀਓ)

PunjabKesari

ਇਸ ਮਾਮਲੇ ਦੇ ਸਬੰਧ ’ਚ ਪ੍ਰੈੱਸ ਕਾਨਫਰੰਸ ਕਰਦੇ ਹੋਏ ਪੁਲਸ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਇਕ ਵਿਅਕਤੀ ਕਠੂ ਨੰਗਲ ਦੇ ਨੇੜੇ ਹਥਿਆਰਾਂ ਦੀ ਵੱਡੀ ਖੇਪ ਲੈ ਕੇ ਜਾ ਰਿਹਾ ਹੈ। ਜੇਕਰ ਉਸ ਨੂੰ ਗ੍ਰਿਫ਼ਤਾਰ ਕੀਤਾ ਜਾਵੇ ਤਾਂ ਹਥਿਆਰਾਂ ਦਾ ਵੱਡਾ ਜ਼ਖੀਰਾ ਬਰਾਮਦ ਹੋ ਸਕਦਾ ਹੈ। ਇਨ੍ਹਾਂ ਨਾਲ ਇਕ ਵਿਅਕਤੀ ਉਹ ਵੀ ਹੈ, ਜਿਸ ਦੀ ਪੁਲਸ ਵਲੋਂ ਭਾਲ ਕੀਤੀ ਜਾ ਰਹੀ ਹੈ। ਪੁਲਸ ਨੇ ਦੱਸਿਆ ਕਿ ਅਸੀਂ ਇਸ ਸੂਚਨਾ ਦੇ ਆਧਾਰ ’ਤੇ ਉਕਤ ਵਿਅਕਤੀ ਨੂੰ ਹਥਿਆਰਾਂ ਸਣੇ ਕਾਬੂ ਕਰ ਲਿਆ। ਪੁਲਸ ਨੇ ਦੱਸਿਆ ਕਿ ਇਸ ਅਸਲੇ ਦੇ ਪਿੱਛੇ ਦੇਸ਼ ਦੀ ਕਿਸੇ ਵੱਡੇ ਗੈਂਗਸਟਰ ਸੰਸਥਾ ਦਾ ਹੱਥ ਦੱਸਿਆ ਜਾ ਰਿਹਾ ਹੈ। 

ਪੜ੍ਹੋ ਇਹ ਵੀ ਖ਼ਬਰ - ਮਾਂ ਨੇ ਫੋਨ ਚਲਾਉਣ ਤੋਂ ਕੀਤਾ ਮਨ੍ਹਾ ਤਾਂ ਦੋ ਭੈਣਾਂ ਦੇ ਇਕਲੌਤੇ ਭਰਾ ਨੇ ਛੱਡਿਆ ਘਰ, 13 ਦਿਨਾਂ ਬਾਅਦ ਮਿਲੀ ਲਾਸ਼

PunjabKesari


author

rajwinder kaur

Content Editor

Related News