ਨੌਜਵਾਨ ਦੀ ਜ਼ਹਿਰੀਲਾ ਟੀਕਾ ਲਾਉਣ ਨਾਲ ਮੌਤ

Monday, Jun 11, 2018 - 06:53 AM (IST)

ਨੌਜਵਾਨ ਦੀ ਜ਼ਹਿਰੀਲਾ ਟੀਕਾ ਲਾਉਣ ਨਾਲ ਮੌਤ

ਭਿੱਖੀਵਿੰਡ,  (ਅਮਨ, ਸੁਖਚੈਨ)-  ਬਲਾਕ ਭਿੱਖੀਵਿੰਡ ਅਧੀਨ ਆਉਂਦੇ ਪਿੰਡ ਬਲੇਰ ਵਿਖੇ ਇਕ ਨੌਜਵਾਨ ਨੂੰ ਜ਼ਹਿਰੀਲਾ ਟੀਕਾ ਲਾ ਕੇ ਮਾਰਨ ਦੀ ਖਬਰ ਪ੍ਰਾਪਤ ਹੋਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਗੁਰਜੀਤ ਸਿੰਘ ਦੇ ਪਿਤਾ ਵਿਰਸਾ ਸਿੰਘ ਨੇ ਦੱਸਿਆ ਕਿ ਬੀਤੇ ਕੱਲ ਮੇਰੇ ਹੀ ਪਿੰਡ ਦਾ ਇਕ ਨੌਜਵਾਨ ਮੇਰੇ ਲੜਕੇ ਨੂੰ ਘਰੋਂ ਆਵਾਜ਼ ਮਾਰ ਕੇ ਭਿੱਖੀਵਿੰਡ ਲੈ ਕੇ ਚਲਾ ਗਿਆ, ਜਿਥੇ ਕੁਝ ਹੋਰ ਨੌਜਵਾਨਾਂ ਨੇ ਮੇਰੇ ਪੁੱਤਰ ਨੂੰ ਜ਼ਹਿਰੀਲਾ ਟੀਕਾ ਲਾ ਕੇ ਮੌਤ ਦੇ ਘਾਟ ਉਤਾਰ ਦਿੱਤਾ। ਜਦੋਂ ਸਾਨੂੰ ਇਸ ਬਾਰੇ ਪਤਾ ਲੱਗਾ ਤਾਂ ਅਸੀਂ ਜਿਹੜਾ ਨੌਜਵਾਨ ਉਸਦੇ ਨਾਲ ਸੀ, ਉਸ ਕੋਲੋਂ ਸਾਰਾ ਕੁੱਝ ਪੁੱਛਿਆ ਤਾਂ ਉਹ ਸਾਨੂੰ ਜਿਸ ਨੇ ਜ਼ਹਿਰੀਲਾ ਟੀਕਾ ਲਾਇਆ ਸੀ, ਉਸ ਕੋਲ ਲੈ ਕੇ ਗਿਆ। ਅਸੀਂ ਉਨ੍ਹਾਂ ਸਾਰੇ ਨੌਜਵਾਨਾਂ ਨੂੰ ਫੜ ਕੇ ਪੁਲਸ ਪ੍ਰਸ਼ਾਸਨ ਦੇ ਹਵਾਲੇ ਕੀਤਾ। ਉਧਰ ਦੂਜੇ ਪਾਸੇ ਥਾਣਾ ਮੁਖੀ ਨਾਲ ਜਦੋਂ ਉਨ੍ਹਾਂ ਨੇ ਫੋਨ 'ਤੇ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਤਿੰਨ ਨੌਜਵਾਨਾਂ ਖਿਲਾਫ ਕਤਲ ਦਾ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ 


Related News