ਖੁੱਡਾ ਵਿਖੇ ਵੱਡੀ ਵਾਰਦਾਤ, ਪਿਸਤੌਲ ਦੀ ਨੋਕ ’ਤੇ ਦੁਕਾਨਦਾਰ ਤੋਂ ਲੁੱਟੇ 50 ਹਜ਼ਾਰ ਰੁਪਏ

Tuesday, Aug 30, 2022 - 05:54 PM (IST)

ਖੁੱਡਾ ਵਿਖੇ ਵੱਡੀ ਵਾਰਦਾਤ, ਪਿਸਤੌਲ ਦੀ ਨੋਕ ’ਤੇ ਦੁਕਾਨਦਾਰ ਤੋਂ ਲੁੱਟੇ 50 ਹਜ਼ਾਰ ਰੁਪਏ

ਟਾਂਡਾ ਉੜਮੁੜ (ਵਰਿੰਦਰ ਪੰਡਿਤ, ਪਰਮਜੀਤ ਮੋਮੀ) : ਜਲੰਧਰ- ਪਠਾਨਕੋਟ ਰਾਸ਼ਟਰੀ ਮਾਰਗ ’ਤੇ ਸਥਿਤ ਪਿੰਡ ਖੁੱਡਾ ਵਿਖੇ ਪੰਜਾਬ ਨੈਸ਼ਨਲ ਬੈਂਕ ਨਜ਼ਦੀਕ  ਲੁਟੇਰਿਆਂ ਨੇ ਬੇਅੰਤ ਖ਼ਾਲਸਾ ਜਨਰਲ ਸਟੋਰ ਵਿਚ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਇਸ ਦੌਰਾਨ ਲੁਟੇਰੇ ਦੁਕਾਨਦਾਰ ਕੋਲੋਂ ਲਗਭਗ 50 ਹਜ਼ਾਰ ਰੁਪਏ ਲੁੱਟ ਕੇ ਫਰਾਰ ਹੋ ਗਏ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਲੁੱਟ ਖੋਹ ਦਾ ਸ਼ਿਕਾਰ ਹੋਏ ਬੇਅੰਤ ਜਨਰਲ ਖ਼ਾਲਸਾ ਸਟੋਰ ਦੇ ਮਾਲਕ ਸੁਖਪ੍ਰੀਤ ਸਿੰਘ ਪੁੱਤਰ ਸੁਰਿੰਦਰ ਸਿੰਘ ਵਾਸੀ ਖੁੱਡਾ ਨੇ ਦੱਸਿਆ ਕਿ ਦੁਪਹਿਰ ਲਗਭਗ 3.45 ਵਜੇ ਉਹ ਆਪਣੀ ਦੁਕਾਨ ਦੇ ਅੰਦਰ ਮੌਜੂਦ ਸੀ ਕਿ ਦੁਕਾਨ ਵਿਚ ਨਕਾਬਪੋਸ਼ ਲੁਟੇਰੇ ਦਾਖਲ ਹੋ ਗਏ।

ਉਕਤ ਨੇ ਦੱਸਿਆ ਕਿ ਲੁਟੇਰਿਆਂ ਨੇ ਉਸ ਉਪਰ ਪਿਸਤੌਲ ਤਾਣ ਦਿੱਤਾ ਅਤੇ ਉਸ ਕੋਲੋਂ ਨਕਦੀ ਦੀ ਮੰਗ ਕੀਤੀ। ਉਕਤ ਨੇ ਦੱਸਿਆ ਕਿ ਜਾਂਦੇ ਸਮੇਂ ਲੁਟੇਰੇ 50 ਹਜ਼ਾਰ ਰੁਪਏ ਲੁੱਟ ਕੇ ਟਾਂਡਾ ਵੱਲ ਫ਼ਰਾਰ ਹੋ ਗਏ। ਇਸ ਸਬੰਧੀ ਟਾਂਡਾ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 


author

Gurminder Singh

Content Editor

Related News