ਫਿਲੌਰ ''ਚ ਦਰਦਨਾਕ ਘਟਨਾ, 2 ਮਾਸੂਮ ਭੈਣਾਂ ਵੱਲੋਂ ਜ਼ਹਿਰ ਨਿਗਲਣ ਕਾਰਨ ਇਕ ਦੀ ਮੌਤ, ਦੂਜੀ ਦੀ ਹਾਲਤ ਨਾਜ਼ੁਕ
Monday, Jul 12, 2021 - 10:19 AM (IST)
ਫਿਲੌਰ (ਭਾਖੜੀ) : ਇੱਥੇ ਇਕ ਘਰ ’ਚ ਮੌਜੂਦ ਦੋ ਮਾਸੂਮ ਭੈਣਾਂ (ਉਮਰ 4 ਅਤੇ 6 ਸਾਲ) ਗੰਭੀਰ ਹਾਲਤ ਵਿਚ ਮਿਲੀਆਂ, ਜਿਨ੍ਹਾਂ ਨੇ ਜ਼ਹਿਰ ਨਿਗਲਿਆ ਹੋਇਆ ਸੀ। ਜ਼ਹਿਰ ਨਾਲ ਛੋਟੀ ਭੈਣ ਆਇਤ (4) ਦੀ ਹਸਪਤਾਲ ਪੁੱਜਣ ਤੋਂ ਪਹਿਲਾਂ ਹੀ ਮੌਤ ਹੋ ਗਈ, ਜਦੋਂ ਕਿ ਵੱਡੀ ਭੈਣ ਅਨੀਸ਼ਾ (6) ਦੀ ਹਾਲਤ ਨਾਜ਼ੁਕ ਹੈ। ਬੱਚੀਆਂ ਨੇ ਜ਼ਹਿਰ ਗਲਤੀ ਨਾਲ ਨਿਗਲਿਆ ਜਾਂ ਕਿਸੇ ਨੇ ਦਿੱਤਾ, ਇਹ ਪੁਲਸ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ।
ਇਹ ਵੀ ਪੜ੍ਹੋ : ਸਿੱਧੂ ਦੇ ਤਾਜ਼ਾ ਟਵੀਟਾਂ ਨੇ ਕੈਪਟਨ ਨਾਲ ਵਿਵਾਦ ਸੁਲਝਣ ਦੇ ਦਿੱਤੇ ਸੰਕੇਤ
ਜਾਣਕਾਰੀ ਅਨੁਸਾਰ ਐਤਵਾਰ ਸਵੇਰੇ 10.30 ਵਜੇ ਸਥਾਨਕ ਸ਼ਹਿਰ ਦੇ ਵਾਰਡ ਨੰਬਰ-10 ਦੇਵੀ ਮੰਦਿਰ ਨੇੜੇ ਰਹਿਣ ਵਾਲੇ ਸਵ. ਗੌਰਵ ਦੀ ਭਰਜਾਈ ਸੋਨੀਆ ਨੇ ਦੱਸਿਆ ਕਿ ਉਹ ਘਰ ਦੀ ਛੱਤ ’ਤੇ ਕੱਪੜੇ ਧੋ ਰਹੀ ਸੀ ਤਾਂ ਉਸ ਨੇ ਛੋਟੀ ਧੀ ਆਇਤ ਦੇ ਲਗਾਤਾਰ ਰੋਣ ਦੀ ਆਵਾਜ਼ ਸੁਣੀ ਤਾਂ ਉਹ ਹੇਠਾਂ ਆ ਗਈ। ਬੱਚੀ ਉਲਟੀਆਂ ਕਰ ਰਹੀ ਸੀ ਅਤੇ ਉਸ ਦੀ ਮਾਂ ਹੀਨਾ ਉਸ ਨੂੰ ਚੁੱਪ ਕਰਵਾਉਣ ਲੱਗੀ ਹੋਈ ਸੀ, ਜਦ ਉਸ ਨੇ ਦਰਾਣੀ ਨੂੰ ਬੱਚੀ ਦੇ ਉਲਟੀਆਂ ਕਰਨ ਬਾਰੇ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਉਸ ਨੇ ਇਹ ਦਵਾਈ ਖਾ ਲਈ ਹੈ। ਜ਼ਹਿਰ ਦੀ ਸ਼ੀਸ਼ੀ ਦੇਖਦੇ ਹੀ ਉਸ ਦੇ ਹੋਸ਼ ਉੱਡ ਗਏ।
ਇਹ ਵੀ ਪੜ੍ਹੋ : ਝਬਾਲ ਨੇੜੇ ਵਾਪਰੇ ਰੂਹ ਕੰਬਾਊ ਹਾਦਸੇ ਨੇ ਵਿਛਾਏ ਮੌਤ ਦੇ ਸੱਥਰ, 2 ਭਰਾਵਾਂ ਸਣੇ 4 ਨੌਜਵਾਨਾਂ ਦੀ ਮੌਤ
ਗੁਆਂਢੀਆਂ ਦੀ ਮਦਦ ਨਾਲ ਆਇਤ ਨੂੰ ਸਥਾਨਕ ਨਿੱਜੀ ਹਸਪਤਾਲ ’ਚ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਬੱਚੀ ਦੀ ਨਾਜ਼ੁਕ ਹਾਲਤ ਨੂੰ ਦੇਖਦਿਆਂ ਤੁਰੰਤ ਦਯਾਨੰਦ ਹਸਪਤਾਲ ਰੈਫ਼ਰ ਕਰ ਦਿੱਤਾ। ਪਰਿਵਾਰ ਦੇ ਮੈਂਬਰ ਉਸ ਨੂੰ ਲਿਜਾਣ ਹੀ ਲੱਗੇ ਸਨ ਕਿ ਘਰੋਂ ਫੋਨ ਆ ਗਿਆ ਵੱਡੀ ਬੇਟੀ ਅਨੀਸ਼ਾ ਉਲਟੀਆਂ ਕਰਨ ਲੱਗ ਪਈ ਹੈ, ਜਿਸ ’ਤੇ ਉਸ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ। ਦੋਵੇਂ ਬੱਚੀਆਂ ਨੂੰ ਲੁਧਿਆਣਾ ਲਿਜਾ ਰਹੇ ਸਨ ਕਿ ਰਸਤੇ ਵਿਚ ਛੋਟੀ ਨੇ ਦਮ ਤੋੜ ਦਿੱਤਾ।
ਇਹ ਵੀ ਪੜ੍ਹੋ : ਅਹਿਮ ਖ਼ਬਰ : ਕੋਵਿਡ ਦੀ ਸੰਭਾਵੀ ਤੀਜੀ ਲਹਿਰ ਦੀ ਤਿਆਰੀ ਲਈ 'ਕੈਪਟਨ' ਵੱਲੋਂ 380 ਕਰੋੜ ਜਾਰੀ
ਅਨੀਸ਼ਾ ਦਾ ਦਯਾਨੰਦ ਹਸਪਤਾਲ ’ਚ ਇਲਾਜ ਚੱਲ ਰਿਹਾ ਹੈ। ਡਾਕਟਰਾਂ ਮੁਤਾਬਕ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। 48 ਘੰਟਿਆਂ ਬਾਅਦ ਹੀ ਉਹ ਕੁਝ ਦੱਸ ਸਕਣਗੇ। ਇਸ ਸਬੰਧ ਵਿਚ ਪੁੱਛਣ ’ਤੇ ਥਾਣਾ ਇੰਚਾਰਜ ਇੰਸ. ਸੰਜੀਵ ਕਪੂਰ ਨੇ ਦੱਸਿਆ ਕਿ ਪਰਿਵਾਰ ਦੇ ਮੈਂਬਰ ਹੁਣ ਬਿਆਨ ਦੇਣ ਦੀ ਹਾਲਤ ਵਿਚ ਨਹੀਂ ਹਨ। ਬੱਚੀਆਂ ਨੇ ਜ਼ਹਿਰੀਲਾ ਪਦਾਰਥ ਗਲਤੀ ਨਿਗਲਿਆ ਜਾਂ ਕਿਸੇ ਨੇ ਦਿੱਤਾ, ਇਹ ਜਾਂਚ ਦਾ ਵਿਸ਼ਾ ਹੈ। ਜਾਂਚ ਤੋਂ ਬਾਅਦ ਹੀ ਕੁਝ ਦੱਸ ਸਕਣਗੇ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ