ਫਗਵਾੜਾ 'ਚ ਸ਼ਿਵ ਭਗਵਾਨ ਦੀ ਮੂਰਤੀ ਦੀ ਬੇਅਦਬੀ, ਮੁਲਜ਼ਮ ਕਾਬੂ

12/14/2019 2:05:50 PM

ਫਗਵਾੜਾ (ਹਰਜੋਤ) : ਫਗਵਾੜਾ ਦੇ ਹਦਿਆਬਾਦ ਇਲਾਕੇ 'ਚ ਸਥਿਤ ਸ਼੍ਰੀ ਪਰਵਤ ਮੰਠ ਪਾਠਸ਼ਾਲਾ ਮੰਦਰ 'ਚ ਭਗਵਾਨ ਸ਼ਿਵ ਦੀ ਮੂਰਤੀ ਦੀ ਬੇਅਦਬੀ ਕੀਤੀ ਗਈ ਹੈ। ਇਸ ਗੱਲ ਦੀ ਖਬਰ ਮਿਲਦੇ ਹੀ ਮੌਕੇ 'ਤੇ ਭਾਰੀ ਸੰਖਿਆਂ 'ਚ ਪੁਲਸ ਫੋਰਸ ਪਹੁੰਚ ਗਈ ਹੈ। ਉੱਥੇ ਹੀ ਮੰਦਰ 'ਚ ਹੋਈ ਇਹ ਸ਼ਰਮਨਾਕ ਘਟਨਾ ਸੀ. ਸੀ. ਟੀ. ਵੀ. 'ਚ ਵੀ ਕੈਦ ਹੋ ਗਈ ਹੈ। ਕੈਮਰੇ 'ਚ ਉਕਤ ਦੋਸ਼ੀ ਦਾ ਚਿਹਰਾ ਕੈਦ ਹੋਣ ਕਾਰਨ ਸਥਾਨਕ ਲੋਕਾਂ 'ਚ ਰੋਸ ਪਾਇਆ ਜਾ ਰਿਹਾ ਹੈ।

PunjabKesariਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਮੰਦਰ ਦੇ ਸਕੱਤਰ ਰਾਕੇਸ਼ ਦੁੱਗਲ ਨੇ ਦੱਸਿਆ ਕਿ ਸਵੇਰੇ ਉਨ੍ਹਾਂ ਨੂੰ ਮੰਦਰ ਦੇ ਪੁਜਾਰੀ ਭਾਸਕਰ ਜੋਸ਼ੀ ਨੇ ਸੂਚਨਾ ਦਿੱਤੀ ਕਿ ਭਗਵਾਨ ਸ਼ਿਵ ਦੀ ਮੂਰਤੀ ਦੀ ਬੇਅਦਬੀ ਕੀਤੀ ਗਈ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਫਗਵਾੜਾ ਪੁਲਸ ਦੇ ਐੱਸ. ਪੀ. ਮਨਵਿੰਦਰ ਸਿੰਘ, ਡੀ. ਐੱਸ. ਪੀ. ਸੁਰਿੰਦਰ ਚੰਦ, ਥਾਣਾ ਸਿਟੀ ਦੇ ਪ੍ਰਭਾਰੀ ਵਿਜੇ ਕੰਵਰ ਪਾਲ, ਥਾਣਾ ਸਦਰ ਦੇ ਐੱਸ. ਐੱਚ. ਓ. ਅਮਰਜੀਤ ਸਿੰਘ ਮੱਲੋ ਅਤੇ ਸਤਨਾਮਪੁਰਾ ਦੇ ਐੱਸ. ਐੱਚ. ਓ. ਓਂਕਾਰ ਸਿੰਘ ਬਰਾੜ ਭਾਰੀ ਪੁਲਸ ਫੋਰਸ ਸਮੇਤ ਮੌਕੇ 'ਤੇ ਪੁੱਜੇ। ਥਾਣਾ ਸਤਨਾਮਪੁਰਾ ਦੇ ਐੱਸ. ਐੱਚ. ਓ. ਓਂਕਾਰ ਸਿੰਘ ਬਰਾੜ ਨੇ ਮੰਦਰ 'ਚ ਲੱਗੇ ਸੀ. ਸੀ. ਟੀ. ਵੀ. ਫੁਟੇਜ ਦੇ ਆਧਾਰ 'ਤੇ ਕਮਲਦੀਪ ਉਰਫ ਨਨੂ ਕੁਮਾਰ ਦੇ ਖਿਲਾਫ ਧਾਰਾ 295, 295ਏ, 380 ਦੇ ਅਧੀਨ ਮਾਮਲਾ ਦਰਜ ਕੀਤਾ ਹੈ। ਜਦੋਂ ਇਸ ਸਬੰਧੀ ਐੱਸ. ਪੀ. ਫਗਵਾੜਾ ਮਨਵਿੰਦਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਦੋਸ਼ੀ ਨੂੰ ਪੁਲਸ ਪਾਰਟੀ ਵੱਲੋਂ ਦੇਰ ਸ਼ਾਮ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਐਤਵਾਰ ਅਦਾਲਤ 'ਚ ਪੇਸ਼ ਕੀਤਾ ਜਾਵੇਗਾ। ਐੱਸ. ਪੀ. ਨੇ ਦੱਸਿਆ ਕਿ ਉਕਤ ਨੌਜਵਾਨ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਰਹਿੰਦਾ ਹੈ, ਜਿਸ ਦੇ ਚੱਲਦਿਆਂ ਉਸ ਨੇ ਅਜਿਹੀ ਘਟਨਾ ਨੂੰ ਅੰਜਾਮ ਦਿੱਤਾ ਹੈ।


Anuradha

Content Editor

Related News