ਦੂਜੇ ਦਿਨ ਵੀ ਫਗਵਾੜਾ ਬੰਦ, ਮਾਹੌਲ ਤਣਾਅਪੂਰਨ

Tuesday, Dec 10, 2024 - 06:41 PM (IST)

ਦੂਜੇ ਦਿਨ ਵੀ ਫਗਵਾੜਾ ਬੰਦ, ਮਾਹੌਲ ਤਣਾਅਪੂਰਨ

ਫਗਵਾੜਾ- ਫਗਵਾੜਾ ਦੇ ਸੰਘਣੀ ਆਬਾਦੀ ਵਾਲੇ ਮੇਹਲੀ ਗੇਟ ਇਲਾਕੇ 'ਚ ਸਥਿਤ ਸ਼੍ਰੀ ਕ੍ਰਿਸ਼ਨ ਗਊਸ਼ਾਲਾ 'ਚ ਬੀਤੀ ਦਿਨੀਂ ਕਥਿਤ ਤੌਰ 'ਤੇ ਜ਼ਹਿਰੀਲਾ ਪਦਾਰਥ ਨਿਗਲਣ ਨਾਲ ਕਈ ਗਾਵਾਂ ਦੀ ਸ਼ੱਕੀ ਹਾਲਾਤ 'ਚ ਮੌਤ ਹੋ ਗਈ ਸੀ। ਇਸ ਰੋਸ 'ਚ ਫਗਵਾੜਾ ਸ਼ਹਿਰ ਅੱਜ ਦੂਜੇ ਦਿਨ ਵੀ ਬੰਦ ਕੀਤਾ ਗਿਆ। ਗਾਂਵਾਂ ਦੀ ਮੌਤ ਦੇ ਅੰਕੜਾ ਲਗਾਤਾਰ ਜਾਰੀ ਹੈ ਅਤੇ ਹੁਣ ਤਕ ਲਗਭਗ 22 ਗਾਂਵਾਂ ਦੀ ਮੌਤ ਹੋ ਚੁੱਕੀ ਹੈ। ਜਾਣਕਾਰੀ ਅਨੁਸਾਰ ਕਈ ਗਊਆਂ ਗੰਭੀਰ ਹਾਲਤ ਵਿਚ ਜ਼ਿੰਦਗੀ ਲਈ ਸੰਘਰਸ਼ ਕਰ ਰਹੀਆਂ ਹਨ ਅਤੇ ਗਊਸ਼ਾਲਾ ਵਿਚ ਮੌਜੂਦ ਸਰਕਾਰੀ ਡਾਕਟਰਾਂ ਦੀ ਟੀਮ ਉਨ੍ਹਾਂ ਦਾ ਇਲਾਜ ਕਰਕੇ ਉਨ੍ਹਾਂ ਨੂੰ ਬਚਾਉਣ ਲਈ ਹਰ ਸੰਭਵ ਯਤਨ ਕਰ ਰਹੇ ਹਨ।

ਇਹ ਵੀ ਪੜ੍ਹੋ- ਪੁਲਸ ਦਾ ਨਾਕਾ ਦੇਖ ਪੁਲਸ ਮੁਲਾਜ਼ਮ ਨੇ ਹੀ ਭਜਾ ਲਈ ਸਕਾਰਪੀਓ, ਹੈਰਾਨ ਕਰੇਗਾ ਇਹ ਮਾਮਲਾ

PunjabKesari

ਇਸ ਦੌਰਾਨ ਘਟਨਾ ਨੂੰ ਲੈ ਕੇ ਅੱਜ ਵੀ ਦੂਜੇ ਦਿਨ ਫਗਵਾੜਾ ਪੂਰੀ ਤਰ੍ਹਾਂ ਬੰਦ ਕੀਤਾ ਗਿਆ ਹੈ। ਪੂਰੇ ਫਗਵਾੜਾ ਸ਼ਹਿਰ ਦੇ ਲੋਕਾਂ ਨੇ ਸੜਕਾਂ 'ਤੇ ਰੋਸ ਪ੍ਰਦਰਸ਼ਨ ਕੀਤਾ ਅਤੇ ਦੋਸ਼ੀਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ। ਲੋਕਾਂ ਨੇ ਫਗਵਾੜਾ ਪੁਲਸ ਤੋਂ ਮੰਗ ਕੀਤੀ ਹੈ ਕਿ ਉਹ ਗਊਸ਼ਾਲਾ ਵਿਚ ਗਊਆਂ ਦਾ ਕਤਲੇਆਮ ਕਰਨ ਵਾਲੇ ਕਾਤਲਾਂ ਨੂੰ ਤੁਰੰਤ ਗ੍ਰਿਫਤਾਰ ਕਰਕੇ ਲੋਕਾਂ ਦੇ ਸਾਹਮਣੇ ਬੇਨਕਾਬ ਕਰੇ। ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਫਗਵਾੜਾ ਪੁਲਸ ਨੇ ਮਾਮਲੇ ਸਬੰਧੀ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਮ੍ਰਿਤਕ ਗਾਂਵਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਰਕਾਰੀ ਸੰਸਥਾ ਵਿਖੇ ਭੇਜਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ- ਪੰਜਾਬ ਵਾਸੀਆਂ ਲਈ ਅਹਿਮ ਖ਼ਬਰ, ਸਾਰਿਆਂ ਲਈ ਫਰੀ ਹੋਈਆਂ ਇਹ ਬੱਸਾਂ, ਹੋ ਗਿਆ ਵੱਡਾ ਐਲਾਨ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News