ਫਗਵਾੜਾ ''ਚ ਵੱਡੀ ਵਾਰਦਾਤ, ਵਿਅਕਤੀ ਦੀ ਗਲ ਘੁੱਟ ਕੇ ਕੀਤੀ ਹੱਤਿਆ
Saturday, Feb 02, 2019 - 12:41 PM (IST)

ਫਗਵਾੜਾ (ਹਰਜੋਤ, ਸੋਨੂੰ) : ਬੀਤੀ ਦੇਰ ਰਾਤ ਫਗਵਾੜਾ-ਜਲੰਧਰ ਸੜਕ 'ਤੇ ਹਵੇਲੀ ਦੇ ਸਾਹਮਣੇ ਪੈਂਦੇ ਇਕ ਮਾਲ ਦੇ ਗਾਰਡ ਦਾ ਕੁਝ ਅਣਪਛਾਤੇ ਵਿਅਕਤੀਆਂ ਨੇ ਗਲਾ ਘੁੱਟ ਕੇ ਕਤਲ ਕਰ ਦਿੱਤਾ। ਮ੍ਰਿਤਕ ਦੀ ਪਛਾਣ ਅਵਤਾਰ ਸਿੰਘ (48) ਪੁੱਤਰ ਕੇਵਲ ਸਿੰਘ ਵਾਸੀ ਕੁੱਕੜ ਪਿੰਡ ਵਜੋਂ ਹੋਈ ਹੈ।
ਸੂਤਰਾਂ ਦੀ ਮੰਨੀਏ ਤਾਂ ਕੁਝ ਅਣਪਛਾਤੇ ਵਿਅਕਤੀਆਂ ਨੇ ਰਾਧੇ ਰਾਧੇ ਰੈਸਟੋਰੈਂਟ 'ਚ ਦਾਖਲ ਹੋ ਸਕਿਓਰਿਟੀ ਗਾਰਡ ਨੂੰ ਬੰਧਕ ਬਣਾ ਲਿਆ ਤੇ ਫਿਰ ਉਸਦੇ ਹੱਥਪੈਰ ਬੰਨ੍ਹ ਕੇ ਥਰਡ ਡਿਗਰੀ ਟਾਰਚਰ ਕੀਤਾ, ਜਿਸ ਕਾਰਣ ਉਸਦੀ ਮੌਤ ਹੋ ਗਈ। ਸਵੇਰੇ ਰੈਸਟੋਰੈਂਟ ਦੇ ਸਟਾਫ ਮੈਂਬਰ ਨੇ ਜਦੋਂ ਲਾਸ਼ ਵੇਖੀ ਤਾਂ ਪੁਲਸ ਨੂੰ ਸੂਚਿਤ ਕੀਤਾ। ਫਿਲਹਾਲ ਪੁਲਸ ਮਾਮਲੇ ਦੀ ਜਾਂਚ 'ਚ ਜੁਟ ਗਈ ਹੈ ਤੇ ਰੈਸਟੋਰੈਂਟ ਤੇ ਆਸ-ਪਾਸ ਦੇ ਸੀ.ਸੀ.ਟੀ.ਵੀ. ਖੰਗਾਲੇ ਜਾ ਰਹੇ ਹਨ ਤਾਂ ਜੋ ਹਮਲਾਵਰਾਂ ਦਾ ਕੋਈ ਸੁਰਾਗ ਲਗਾਇਆ ਜਾ ਸਕੇ। ਇਸ ਖੌਫਨਾਕ ਵਾਰਦਾਤ ਨੂੰ ਲੁੱਟ ਕਾਰਣ ਅੰਜਾਮ ਦਿੱਤਾ ਗਿਆ ਜਾਂ ਫਿਰ ਇਸਦੇ ਪਿੱਛੇ ਕੋਈ ਨਿੱਜੀ ਰੰਜਿਸ਼ ਹੈ। ਪੁਲਸ ਇਸ ਗੱਲ ਦਾ ਪਤਾ ਲਗਾਉਣ ਦੀ ਕੋਸ਼ਿਸ਼ ਵੀ ਕਰ ਰਹੀ ਹੈ।