ਫਗਵਾੜਾ ਬੱਸ ਸਟੈਂਡ ਨੇੜੇ ਟਰੱਕ ਹੇਠਾਂ ਨਾਲ ਆਉਣ ਨਾਲ ਮਹਿਲਾ ਦੀ ਮੌਤ (ਵੀਡੀਓ)
Wednesday, Jun 14, 2017 - 07:28 PM (IST)
ਫਗਵਾੜਾ(ਸੋਨੂੰ ਮਹਾਜਾਨ)— ਫਗਵਾੜਾ ਬੱਸ ਸਟੈਂਡ ਦੇ ਨਜਦੀਕ ਟਰੱਕ ਨੇ ਇੱਕ ਮਹਿਲਾ ਨੂੰ ਕੁਚਲ ਦਿੱਤਾ। ਜਿਸ ਕਾਰਨ ਉਸ ਦੀ ਮੌਕੇ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਿਕ ਮਹਿਲਾ ਗਿਆਨ ਕੌਰ ਆਪਣੀ ਲੜਕੀ ਨੂੰ ਮਿਲਣ ਉਸਦੇ ਘਰ ਜਾ ਰਹੀ ਸੀ ਕਿ ਸੜਕ ਪਾਰ ਕਰਨ ਵੇਲੇ ਉਹ ਟਰੱਕ ਹੇਠਾਂ ਆ ਗਈ। ਪੁਲਸ ਨੇ ਟਰੱਕ ਨੂੰ ਕਬਜ਼ੇ 'ਚ ਲੈ ਲਿਆ ਹੈ ਤੇ ਡਰਾਈਵਰ ਦੀ ਭਾਲ 'ਚ ਜੁੱਟ ਗਈ ਹੈ। ਫਿਲਹਾਲ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ।
