ਇਕ ਹੋਰ PGI ਮੁਲਾਜ਼ਮ ਨੇ ਚੁੱਕਿਆ ਖ਼ੌਫ਼ਨਾਕ ਕਦਮ; ਮਾਂ, ਭੈਣ ਤੇ ਮੈਡਮ ਲਈ ਲਿਖੇ 3 ਸੁਸਾਈਡ ਨੋਟ

03/14/2024 11:35:20 AM

ਚੰਡੀਗੜ੍ਹ (ਪ੍ਰੀਕਸ਼ਿਤ): ਪੀ. ਜੀ. ਆਈ. ’ਚ ਦੋ ਦਿਨ ਪਹਿਲਾਂ ਰੇਡੀਓਗ੍ਰਾਫਰ ਸੁਪਰਵਾਈਜ਼ਰ ਨਰਿੰਦਰ ਕੌਰ ਵੱਲੋਂ ਖ਼ੁਦਕੁਸ਼ੀ ਦੀ ਜਾਂਚ ਹਾਲੇ ਚੱਲ ਹੀ ਰਹੀ ਸੀ ਕਿ ਪੀ. ਜੀ. ਆਈ. ’ਚ ਹੀ ਇਕ ਸਟੋਰ ਕੀਪਰ ਵੱਲੋਂ ਖ਼ੁਦਕੁਸ਼ੀ ਕਰਨ ਦੀ ਖ਼ਬਰ ਨੇ ਹਰ ਕਿਸੇ ਨੂੰ ਝੰਜੋੜ ਕੇ ਰੱਖ ਦਿੱਤਾ। ਘਟਨਾ ਦਾ ਪਤਾ ਬੁੱਧਵਾਰ ਸਵੇਰੇ ਉਸ ਸਮੇਂ ਲੱਗਾ, ਜਦੋਂ ਪੀ. ਜੀ. ਆਈ. ਦੇ ਅਨੈਸਥੀਸੀਆ ਵਿਭਾਗ ਦਾ ਸਟੋਰ ਕੀਪਰ ਵਿਵੇਕ ਠਾਕੁਰ ਡਿਊਟੀ ’ਤੇ ਨਹੀਂ ਆਇਆ ਅਤੇ ਨਾ ਹੀ ਫੋਨ ਚੁੱਕਿਆ ਤਾਂ ਉਸ ਦੀ ਸਾਥੀ ਮਹਿਲਾ ਮੁਲਾਜ਼ਮ ਉਸ ਦੇ ਘਰ ਪਹੁੰਚ ਗਈ। ਘਰ ਪਹੁੰਚ ਕੇ ਉਸ ਨੇ ਦੇਖਿਆ ਕਿ ਵਿਵੇਕ ਨੇ ਫਾਹਾ ਲਾਇਆ ਹੋਇਆ ਸੀ। ਉਸ ਨੇ ਤੁਰੰਤ ਇਸ ਦੀ ਸੂਚਨਾ ਪੀ. ਜੀ. ਆਈ. ਦੇ ਅਧਿਕਾਰੀਆਂ ਸਮੇਤ ਪੁਲਸ ਨੂੰ ਦਿੱਤੀ। ਮੌਕੇ ’ਤੇ ਪਹੁੰਚੀ ਪੁਲਸ ਨੇ ਘਟਨਾ ਵਾਲੀ ਥਾਂ ਦੀ ਫੋਰੈਂਸਿਕ ਜਾਂਚ ਕਰਵਾਉਣ ਤੋਂ ਬਾਅਦ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਸੈਕਟਰ-16 ਹਸਪਤਾਲ ਦੀ ਮੋਰਚਰੀ ’ਚ ਰਖਵਾਇਆ ਅਤੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕੀਤਾ।

ਇਹ ਖ਼ਬਰ ਵੀ ਪੜ੍ਹੋ - ਲੁਧਿਆਣਾ 'ਚ ਘਰ ਅੰਦਰ ਹੋਇਆ ਬਲਾਸਟ, ਲੜਕੀ ਅਤੇ ਕੁੱਤੇ ਦੀ ਹੋਈ ਮੌਤ

ਪੁਲਸ ਅਨੁਸਾਰ ਵਿਵੇਕ ਠਾਕੁਰ (24) ਮੂਲ ਰੂਪ ’ਚ ਨਵੀਂ ਦਿੱਲੀ ਦੇ ਪਾਲਮ ਸਥਿਤ ਰਾਜ ਨਗਰ ਦਾ ਰਹਿਣ ਵਾਲਾ ਸੀ। ਉਹ ਪਹਿਲਾਂ ਕਲਰਕ ਵਜੋਂ ਤਾਇਨਾਤ ਸੀ ਪਰ ਪੀ.ਜੀ.ਆਈ. ’ਚ ਹੋਈ ਪ੍ਰੀਖਿਆ ਪਾਸ ਕਰਨ ਉਪਰੰਤ ਕਰੀਬ ਡੇਢ ਮਹੀਨਾ ਪਹਿਲਾਂ ਐਨਸਥੀਸੀਆ ਵਿਭਾਗ ’ਚ ਸਟੋਰ ਕੀਪਰ ਦੇ ਅਹੁਦੇ ’ਤੇ ਤਾਇਨਾਤ ਕਰ ਦਿੱਤਾ ਗਿਆ ਸੀ। ਸੂਤਰਾਂ ਦਾ ਕਹਿਣਾ ਹੈ ਕਿ ਪੁਲਸ ਨੂੰ ਘਟਨਾ ਵਾਲੀ ਥਾਂ ਤੋਂ ਖ਼ੁਦਕੁਸ਼ੀ ਨੋਟ ਮਿਲਿਆ ਹੈ, ਜਿਸ ’ਚ ਉਸ ਨੇ ਲਿਖਿਆ, ‘ਮੈਂ ਆਪਣੀ ਜ਼ਿੰਦਗੀ ਤੋਂ ਪਰੇਸ਼ਾਨ ਹਾਂ, ਮੌਤ ਲਈ ਨਹੀਂ ਕੋਈ ਜ਼ਿੰਮੇਵਾਰ।’ ਪੁਲਸ ਨੇ ਸੁਸਾਈਡ ਨੋਟ ਹੈਂਡਰਾਈਟਿੰਗ ਮਾਹਰਾਂ ਨੂੰ ਭੇਜ ਕੇ ਮਾਮਲੇ ਦੀ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਮਰਨ ਤੋਂ ਪਹਿਲਾਂ ਮਾਂ, ਭੈਣ ਅਤੇ ਬਬੀਤਾ ਮੈਡਮ ਦੇ ਨਾਂ ’ਤੇ ਲਿਖੇ ਪੱਤਰ

ਪਹਿਲਾ ਪੱਤਰ- ਕਿਰਪਾ ਕਰਕੇ ਇਹ ਮੇਰੀ ਮਾਂ ਨੂੰ ਸੌਂਪ ਦਿਓ

ਮੈਂ ਅੱਜ ਕਮਜ਼ੋਰ ਪੈ ਗਿਆ ਹਾਂ। ਜ਼ਿੰਦਗੀ ਦਾ ਪਿੱਛਾ ਕਰਦਿਆਂ ਮਾਨਸਿਕ ਤੌਰ ’ਤੇ ਤਣਾਅ ’ਚ ਰਹਿੰਦਾ ਸੀ। ਉਸ ਤਣਾਅ ਲਈ ਕਿਸੇ ਨੂੰ ਦੋਸ਼ ਨਾ ਦੇਣਾ। ਦੋਸ਼ੀ ਸਿਰਫ਼ ਮੈਂ ਹਾਂ, ਜੋ ਕਮਜ਼ੋਰ ਪੈ ਗਿਆ ਅਤੇ ਹਾਰ ਗਿਆ। ਮਾਂ ਇੱਥੇ ਭਾਰਤੀ ਮੈਡਮ ਮੇਰੀ ਸੱਚੀ ਸ਼ੁਭਚਿੰਤਕ ਹੈ। ਉਹ ਚੰਗੀ ਹੈ ਅਤੇ ਉਸ ਨੇ ਹੀ ਇੱਥੇ ਮੇਰਾ ਧਿਆਨ ਰੱਖਿਆ, ਜਿਸ ਦਾ ਧੰਨਵਾਦ ਮੈਂ ਕਦੇ ਪ੍ਰਗਟਾ ਨਹੀਂ ਸਕਦਾ। ਮੇਰੀ ਆਖ਼ਰੀ ਇੱਛਾ ਹੈ ਕਿ ਮਾਂ, ਭਾਵੇਂ ਮੈਂ ਕਮਜ਼ੋਰ ਪੈ ਗਿਆ ਅਤੇ ਤੁਹਾਨੂੰ ਛੱਡ ਕੇ ਚਲਾ ਗਿਆ ਪਰ ਮੇਰੀ ਆਖ਼ਰੀ ਇੱਛਾ ਦੇ ਤੌਰ ’ਤੇ, ਤੁਸੀਂ ਹਮੇਸ਼ਾ ਆਪਣਾ, ਪਾਪਾ, ਰੀਤੂ, ਸੋਨੂੰ ਦਾ ਧਿਆਨ ਰੱਖਣਾ। ਰਿਤੂ ਦੇ ਰੂਪ ’ਚ ਮੈਂ ਤੁਹਾਡੇ ਨਾਲ ਹਾਂ। ਇਸ ਲਈ ਉਸ ਨੂੰ ਹਮੇਸ਼ਾ ਪਿਆਰ ਨਾਲ ਰੱਖਣਾ।

ਇਹ ਖ਼ਬਰ ਵੀ ਪੜ੍ਹੋ - ਕਿਸਾਨ ਅੰਦੋਲਨ ਵਿਚਾਲੇ ਇਕ ਹੋਰ ਮੌਤ, ਅੱਥਰੂ ਗੈਸ ਦੇ ਗੋਲੇ ਦਾ ਸ਼ਿਕਾਰ ਹੋਇਆ ਸੀ ਜੀਰਾ ਸਿੰਘ

ਦੂਜਾ ਪੱਤਰ : ਭੈਣ ਨੂੰ ਲਿਖਿਆ ਪੱਤਰ

ਸੋਨੂੰ ਭੈਣ, ਸਭ ਦਾ ਖ਼ਿਆਲ ਰੱਖਣਾ, ਮੰਮੀ, ਪਾਪਾ ਅਤੇ ਆਪਣਾ ਵੀ ਭੈਣ

ਤੀਜਾ ਪੱਤਰ : ਸਭ ਤੋਂ ਪਹਿਲਾਂ ਲਾਸ਼ ਦੇਖਣ ਵਾਲੀ ਭਾਰਤੀ ਦੇ ਨਾਮ ਵੀ ਪੱਤਰ :

ਭਾਰਤੀ ਮੈਡਮ ਪਲੀਜ਼, ਤੁਸੀਂ ਮੇਰੇ ਪਰਿਵਾਰ ਦਾ ਧਿਆਨ ਰੱਖਣਾ ਹਰ ਤਰ੍ਹਾਂ ਨਾਲ।

ਤੁਹਾਨੂੰ ਇਹ ਵੀ ਦੱਸ ਦੇਈਏ ਕਿ ਘਟਨਾ ਤੋਂ ਬਾਅਦ ਭਾਰਤੀ ਹੀ ਪਹਿਲੀ ਸੀ ਜਿਸ ਨੇ ਸਭ ਤੋਂ ਪਹਿਲਾਂ ਘਰ ਪਹੁੰਚ ਕੇ ਸਟੋਰ ਕੀਪਰ ਵਿਵੇਕ ਠਾਕੁਰ ਦੀ ਲਾਸ਼ ਫਾਹੇ ਨਾਲ ਲਟਕਦੀ ਦੇਖੀ। ਉਸ ਨੇ ਪੁਲਸ ਨੂੰ ਦੱਸਿਆ ਕਿ ਜਦੋਂ ਉਹ ਘਰ ਪਹੁੰਚੀ ਤਾਂ ਵਿਵੇਕ ਦੀ ਲਾਸ਼ ਘਰ ’ਚ ਪੱਖੇ ਨਾਲ ਲਟਕ ਰਹੀ ਸੀ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News