ਐੱਮ. ਸੀ. ਚੋਣਾਂ ''ਚ ਧੱਕੇਸ਼ਾਹੀ ਬਾਰੇ ਹਾਈਕੋਰਟ ''ਚ ਪਟੀਸ਼ਨ ਦਾਇਰ ; ਸਰਕਾਰ ਨੂੰ ਨੋਟਿਸ ਜਾਰੀ

Wednesday, Dec 20, 2017 - 06:55 AM (IST)

ਐੱਮ. ਸੀ. ਚੋਣਾਂ ''ਚ ਧੱਕੇਸ਼ਾਹੀ ਬਾਰੇ ਹਾਈਕੋਰਟ ''ਚ ਪਟੀਸ਼ਨ ਦਾਇਰ ; ਸਰਕਾਰ ਨੂੰ ਨੋਟਿਸ ਜਾਰੀ

ਚੰਡੀਗੜ੍ਹ  (ਬਰਜਿੰਦਰ) - ਪੰਜਾਬ ਵਿਚ ਹਾਲ ਹੀ ਵਿਚ ਹੋਈਆਂ ਐੱਮ. ਸੀ. ਚੋਣਾਂ ਵਿਚ ਸਰਕਾਰ 'ਤੇ ਧੱਕੇਸ਼ਾਹੀ ਦਾ ਦੋਸ਼ ਲਾਉਂਦਿਆਂ ਮੁਲਜ਼ਮ ਅਫਸਰਾਂ ਦੀ ਜਾਂਚ ਕੀਤੇ ਜਾਣ ਸਮੇਤ ਹੋਰ ਮੰਗਾਂ ਨੂੰ ਲੈ ਕੇ ਹਾਈਕੋਰਟ ਵਿਚ ਇਕ ਪਟੀਸ਼ਨ ਦਾਇਰ ਕੀਤੀ ਗਈ ਹੈ। ਇਸ ਵਿਚ ਕਿਹਾ ਗਿਆ ਹੈ ਕਿ ਐੱਮ. ਸੀ. ਚੋਣਾਂ ਵਿਚ ਅਫਸਰਾਂ ਦੀ ਕਥਿਤ ਤੌਰ 'ਤੇ ਸਰਕਾਰ ਨਾਲ ਮਿਲੀਭੁਗਤ ਸੀ। ਅਜਿਹੇ ਵਿਚ ਅਫਸਰਾਂ ਦੀ ਭੂਮਿਕਾ ਦੀ ਜਾਂਚ ਜੁਡੀਸ਼ੀਅਲ ਕਮਿਸ਼ਨ ਜਾਂ ਕਿਸੇ ਸੁਤੰਤਰ ਏਜੰਸੀ ਤੋਂ ਕਰਵਾਉਣੀ ਚਾਹੀਦੀ ਹੈ। ਐੱਮ. ਸੀ. ਚੋਣਾਂ ਤੋਂ ਪਹਿਲਾਂ ਅਕਾਲੀਆਂ ਦੇ ਧਰਨੇ ਨਾਲ ਕਾਨੂੰਨ ਵਿਵਸਥਾ ਵਿਗੜਨ ਦਾ ਖਦਸ਼ਾ ਜਤਾਉਂਦਿਆਂ ਇਹ ਪਟੀਸ਼ਨ ਅਦਾਲਤ ਵਿਚ ਦਾਇਰ ਕੀਤੀ ਗਈ ਹੈ। ਅਰਜ਼ੀਕਰਤਾ ਵਲੋਂ ਐਡਵੋਕੇਟ ਦਮਨਬੀਰ ਸਿੰਘ ਸੋਬਤੀ ਨੇ ਦਲੀਲਾਂ ਪੇਸ਼ ਕੀਤੀਆਂ। ਹਾਈਕੋਰਟ ਨੇ ਇਸ 'ਤੇ ਸੁਣਵਾਈ ਕਰਦਿਆਂ ਬਚਾਅ ਧਿਰ ਦੇ ਰੂਪ ਵਿਚ ਸਰਕਾਰ ਤੇ ਹੋਰਨਾਂ ਨੂੰ ਨੋਟਿਸ ਜਾਰੀ ਕਰਕੇ ਜਵਾਬ ਤਲਬ ਕੀਤਾ ਗਿਆ ਹੈ। ਕੇਸ ਦੀ ਅਗਲੀ ਸੁਣਵਾਈ 11 ਜਨਵਰੀ ਨੂੰ ਹੋਵੇਗੀ।


Related News