ਪੁਲਸ ਵੱਲੋਂ ਦਰਜ ਪਰਚੇ ਨੇ ਵਿਦੇਸ਼ ਜਾਣ ''ਚ ਪਾਇਆ ਅੜਿੱਕਾ! ਮਗਰੋਂ ਨੌਜਵਾਨ ਨੇ ਜੋ ਕੀਤਾ ਕਿਸੇ ਨੇ ਸੋਚਿਆ ਨਾ ਸੀ

Monday, Jul 15, 2024 - 04:12 PM (IST)

ਸਾਹਨੇਵਾਲ/ਕੁਹਾੜਾ (ਜਗਰੂਪ)- ਵਿਦੇਸ਼ ਜਾਣ ਦੀ ਇੱਛਾ ਰੱਖਣ ਵਾਲੇ ਇਕ 24 ਸਾਲਾ ਨੌਜਵਾਨ ਵੱਲੋਂ ਉੱਤਰ ਪ੍ਰਦੇਸ਼ ’ਚ ਉਸ ਦੇ ਖ਼ਿਲਾਫ਼ ਪੁਲਸ ਕੇਸ ਦਰਜ ਹੋਣ ਕਾਰਨ ਮਾਨਸਿਕ ਪ੍ਰੇਸ਼ਾਨੀ ਕਾਰਨ ਆਪਣੇ ਘਰ ’ਚ ਹੀ ਕਥਿਤ ਤੌਰ ’ਤੇ ਫਾਹਾ ਲੈ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਜਮਾਲਪੁਰ ਅਧੀਨ ਆਉਂਦੀ ਚੌਕੀ ਮੂੰਡੀਆਂ ਕਲਾਂ ਦੀ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਮ੍ਰਿਤਕ ਨੌਜਵਾਨ ਦੀ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ।

ਇਹ ਖ਼ਬਰ ਵੀ ਪੜ੍ਹੋ - ਚਿੱਟੇ ਦੇ ਦੈਂਤ ਨੇ ਨਿਗਲਿਆ ਕਬੱਡੀ ਦਾ ਸਿਤਾਰਾ! 2 ਬੱਚਿਆਂ ਦੇ ਸਿਰੋਂ ਉੱਠਿਆ ਪਿਓ ਦਾ ਹੱਥ

ਚੌਕੀ ਇੰਚਾਰਜ ਸੁਰਜੀਤ ਸਿੰਘ ਸੈਣੀ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਗੁਰਦਿੱਤ ਸਿੰਘ ਪੁੱਤਰ ਮਨਜੀਤ ਸਿੰਘ ਵਾਸੀ ਗਲੀ ਨੰ. 3, ਹਰਜਾਪ ਨਗਰ, ਮੂੰਡੀਆਂ ਕਲਾਂ ਦੇ ਰੂਪ ’ਚ ਹੋਈ ਹੈ। ਮ੍ਰਿਤਕ ਦੇ ਪਿਤਾ ਨੇ ਦੱਸਿਆ ਕਿ ਉਸ ਦੇ 3 ਬੱਚੇ ਹਨ, 2 ਬੇਟੇ ਅਤੇ ਇਕ ਬੇਟੀ, ਗੁਰਦਿੱਤ ਦੀ ਭੈਣ ਕੈਨੇਡਾ ਅਤੇ ਭਰਾ ਆਸਟ੍ਰੇਲੀਆ ’ਚ ਪੜ੍ਹਾਈ ਕਰਦੇ ਹਨ। 

ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਸ਼ਰਮਨਾਕ ਘਟਨਾ! BSF ਇੰਸਪੈਕਟਰ ਨੇ ਰੋਲ਼ੀ 7 ਸਾਲਾ ਬੱਚੀ ਦੀ ਪੱਤ

ਮ੍ਰਿਤਕ ਜੋ ਪੇਸ਼ੇ ਵਜੋਂ ਡਰਾਈਵਰ ਸੀ ਅਤੇ ਕੁਝ ਮਹੀਨੇ ਪਹਿਲਾਂ ਯੂ. ਪੀ. ਗਿਆ ਸੀ, ਜਿਥੇ ਉਸ ਖਿਲਾਫ ਇਕ ਪੁਲਸ ਕੇਸ ਦਰਜ ਹੋ ਗਿਆ। ਇਸ ਕੇਸ ਕਾਰਨ ਹੀ ਉਹ ਪਿਛਲੇ 2 ਮਹੀਨੇ ਤੋਂ ਮਾਨਸਿਕ ਤੌਰ ’ਤੇ ਕਾਫੀ ਪ੍ਰੇਸ਼ਾਨ ਸੀ। ਅੱਜ ਜਦੋਂ ਉਹ ਆਪਣੇ ਕੰਮ ’ਤੇ ਚਲੇ ਗਏ ਅਤੇ ਉਸ ਦੀ ਪਤਨੀ ਰਿਸ਼ਤੇਦਾਰੀ ’ਚ ਕਿਸੇ ਭੋਗ ’ਤੇ ਗਈ ਤਾਂ ਪਿੱਛੋਂ ਗੁਰਦਿੱਤ ਨੇ ਪੱਖੇ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਚੌਕੀ ਇੰਚਾਰਜ ਸੈਣੀ ਨੇ ਦੱਸਿਆ ਕਿ ਮ੍ਰਿਤਕ ਦੇ ਪਿਤਾ ਦੇ ਬਿਆਨਾਂ ’ਤੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


Anmol Tagra

Content Editor

Related News