ਲੁਧਿਆਣਾ 'ਚ 'ਗੋਹੇ' ਨੂੰ ਲੈ ਕੇ ਚੱਲੀਆਂ ਡਾਂਗਾਂ ਤੇ ਤਲਵਾਰਾਂ, ਵੀਡੀਓ 'ਚ ਦੇਖੋ ਕਿਵੇਂ ਭਿੜੇ ਲੋਕ

Sunday, Sep 11, 2022 - 02:22 PM (IST)

ਲੁਧਿਆਣਾ (ਰਿਸ਼ੀ) : ਥਾਣਾ ਟਿੱਬਾ ਦੇ ਇਲਾਕੇ ਸੁਰਜੀਤ ਕਾਲੋਨੀ, ਟਿੱਬਾ ਰੋਡ ’ਤੇ ਸ਼ਨੀਵਾਰ ਨੂੰ ਗੋਹੇ ਨੂੰ ਲੈ ਕੇ ਡੇਅਰੀ ਮਾਲਕਾਂ ਅਤੇ ਕਾਲੋਨੀ ਦੇ ਲੋਕਾਂ ’ਚ ਝਗੜਾ ਹੋ ਗਿਆ। ਇਸ ਦੌਰਾਨ ਦੋਹਾਂ ਧਿਰਾਂ ਵੱਲੋਂ ਇਕ-ਦੂਜੇ ’ਤੇ ਲਾਠੀਆਂ ਅਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਗਿਆ, ਜਿਸ ’ਚ ਦੋਵੇਂ ਧਿਰਾਂ ਦੇ 7 ਲੋਕ ਜ਼ਖਮੀ ਹੋ ਗਏ। ਝਗੜੇ ਦੀ ਵੀਡੀਓ ਪੂਰੇ ਸ਼ਹਿਰ ਵਿਚ ਵਾਇਰਲ ਹੋ ਗਈ। ਦੋਵੇਂ ਧਿਰਾਂ ਦੇ ਜ਼ਖਮੀਆਂ ਨੇ ਸਿਵਲ ਹਸਪਤਾਲ ਤੋਂ ਮੈਡੀਕਲ ਕਰਵਾ ਕੇ ਪੁਲਸ ਨੂੰ ਲਿਖਤੀ ਸ਼ਿਕਾਇਤ ਦਿੱਤੀ ਹੈ। ਜਾਣਕਾਰੀ ਦਿੰਦੇ ਮੋਹਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਗਲੀ ’ਚ 15 ਤੋਂ ਜ਼ਿਆਦਾ ਡੇਅਰੀਆਂ ਹਨ।

ਇਹ ਵੀ ਪੜ੍ਹੋ : ਮਾਮੇ ਸਹੁਰੇ ਦੇ ਪੁੱਤ ਨਾਲ ਝੂਟ ਰਹੀ ਸੀ ਪਿਆਰ ਦੀਆਂ ਪੀਂਘਾਂ, ਇਸ਼ਕ 'ਚ ਅੰਨ੍ਹੀ ਨੇ ਹੱਥੀਂ ਉਜਾੜਿਆ ਸੁਹਾਗ

ਉਨ੍ਹਾਂ ਦਾ ਦੋਸ਼ ਹੈ ਕਿ ਉਨ੍ਹਾਂ ਨੇ ਨਾਜਾਇਜ਼ ਰੂਪ ਵਿਚ ਸੀਵਰੇਜ ਕੁਨੈਕਸ਼ਨ ਜੋੜੇ ਹੋਏ ਹਨ, ਜਿਸ ਕਾਰਨ ਡੇਅਰੀ ਦਾ ਗੋਹਾ ਅਤੇ ਪਾਣੀ ਸੀਵਰੇਜ ਵਿਚ ਛੱਡਦੇ ਹਨ, ਜਿਸ ਕਾਰਨ ਅਕਸਰ ਸੀਵਰੇਜ ਓਵਰਫਲੋ ਹੁੰਦਾ ਰਹਿੰਦਾ ਹੈ ਅਤੇ ਗਲੀ ’ਚੋਂ ਨਿਕਲਣਾ ਮੁਸ਼ਕਲ ਹੋ ਜਾਂਦਾ ਹੈ। ਇਸ ਬਾਰੇ ’ਚ ਬੀ. ਡੀ. ਪੀ. ਓ., ਡੀ. ਸੀ. ਅਤੇ ਸੈਨੀਟੇਸ਼ਨ ਵਿਭਾਗ ਨੂੰ ਸ਼ਿਕਾਇਤ ਦੇ ਚੁੱਕੇ ਹਾਂ ਪਰ ਕੋਈ ਸੁਣਵਾਈ ਨਹੀਂ ਹੋ ਰਹੀ। ਸੀਵਰੇਜ ਦਾ ਪਾਣੀ ਗਲੀ ਵਿਚ ਰਹਿਣ ਵਾਲੇ ਲੋਕਾਂ ਦੇ ਘਰਾਂ ’ਚ ਨਾ ਜਾਵੇ, ਇਸ ਲਈ ਮਲਬਾ ਪੁਆ ਦਿੰਦੇ ਹਨ। ਸ਼ਨੀਵਾਰ ਨੂੰ ਮਲਬਾ ਪਵਾਉਣ ਦੇ ਕੁੱਝ ਸਮੇਂ ਬਾਅਦ ਡੇਅਰੀ ਮਾਲਕ ਆ ਕੇ ਮਲਬਾ ਚੁਕਵਾਉਣ ਲੱਗ ਪਏ।

ਇਹ ਵੀ ਪੜ੍ਹੋ : ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ 'ਤੇ ਯਾਤਰੀਆਂ ਦੀ ਗਿਣਤੀ ਹੋਈ ਦੁੱਗਣੀ, ਜਾਣੋ ਕੀ ਬੋਲੇ CEO

ਇਸ ਗੱਲ ਦਾ ਵਿਰੋਧ ਕਰਨ ’ਤੇ ਉਨ੍ਹਾਂ ਨੇ ਹਮਲਾ ਕਰ ਦਿੱਤਾ ਅਤੇ ਬਚਾਅ ਕਰਨ ਆਏ ਮੁਹੱਲੇ ਦੇ ਲੋਕਾਂ ਨਾਲ ਕੁੱਟ-ਮਾਰ ਕੀਤੀ। ਹਮਲੇ ਵਿਚ ਮੁਹੱਲੇ ਦਾ ਜਰਨੈਲ ਸਿੰਘ, ਉਸ ਦੀ ਪਤਨੀ ਜਸਵੀਰ ਕੌਰ, ਬੇਟਾ ਸੰਦੀਪ, ਮੰਜੂ ਜ਼ਖਮੀ ਹੋ ਗਏ। ਉਥੇ ਦੂਜੇ ਪੱਖ ਦੇ ਅਸ਼ਵਨੀ ਅਤੇ ਮਿੰਦੋ ਵੀ ਜ਼ਖਮੀ ਹੋ ਗਏ। ਉਨ੍ਹਾਂ ਦਾ ਦੋਸ਼ ਹੈ ਕਿ ਪਹਿਲੇ ਪੱਖ ਦੇ ਲੋਕ ਸੜਕ ’ਤੇ ਮਲਬਾ ਬਿਖੇਰ ਦਿੰਦੇ ਹਨ, ਜਿਸ ਕਾਰਨ ਉਥੋਂ ਲੰਘਣਾ ਮੁਸ਼ਕਲ ਹੋ ਜਾਂਦਾ ਹੈ। ਸ਼ਨੀਵਾਰ ਸਵੇਰੇ ਨੂੰ ਪੰਚਾਇਤ ਮਲਬਾ ਚੁਕਵਾ ਰਹੀ ਸੀ ਤਾਂ ਪਹਿਲੇ ਪੱਖ ਨੇ ਉਨ੍ਹਾਂ ’ਤੇ ਹਮਲਾ ਕਰ ਕੇ ਗੰਭੀਰ ਰੂਪ ਵਿਚ ਜ਼ਖਮੀ ਕਰ ਦਿੱਤਾ। ਜਾਂਚ ਅਧਿਕਾਰੀ ਕੁਲਵਿੰਦਰ ਸਿੰਘ ਨੇ ਕਿਹਾ ਕਿ ਦੋਹਾਂ ਧਿਰਾਂ ਦੀ ਸ਼ਿਕਾਇਤ ਆਈ ਹੈ ਅਤੇ ਪੁਲਸ ਮਾਮਲੇ ਦੀ ਜਾਂਚ ਤੋਂ ਬਾਅਦ ਬਣਦੀ ਕਾਨੂੰਨੀ ਕਾਰਵਾਈ ਕਰੇਗੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News