ਪੰਜਾਬ ਸਰਕਾਰ ਦੀ ਨੌਕਰੀ ਤੋਂ ਸੇਵਾਮੁਕਤ ਪੈਨਸ਼ਨਰਾਂ ਲਈ ਲੱਗੀ ਪੈਨਸ਼ਨ ਅਦਾਲਤ

Wednesday, Apr 20, 2022 - 04:23 PM (IST)

ਪੰਜਾਬ ਸਰਕਾਰ ਦੀ ਨੌਕਰੀ ਤੋਂ ਸੇਵਾਮੁਕਤ ਪੈਨਸ਼ਨਰਾਂ ਲਈ ਲੱਗੀ ਪੈਨਸ਼ਨ ਅਦਾਲਤ

ਬਰਨਾਲਾ (ਵਿਵੇਕ ਸਿੰਧਵਾਨੀ,ਰਵੀ) : ਪੰਜਾਬ ਸਰਕਾਰ ਦੀ ਨੌਕਰੀ ਤੋਂ ਸੇਵਾਮੁਕਤ ਪੈਨਸ਼ਨਰਾਂ ਦੀਆਂ ਸ਼ਿਕਾਇਤਾਂ ਦੇ ਨਿਬੇੜੇ ਲਈ ਦਫ਼ਤਰ ਜ਼ਿਲ੍ਹਾ ਰੈੱਡ ਕ੍ਰਾਸ ਸੋਸਾਇਟੀ ਬਰਨਾਲਾ ਦੇ ਮੀਟਿੰਗ ਹਾਲ ’ਚ ਡਿਪਟੀ ਕਮਿਸ਼ਨਰ ਹਰੀਸ਼ ਨਾਇਰ ਦੇ ਨਿਰਦੇਸ਼ਾਂ ਹੇਠ ਪੈਨਸ਼ਨ ਅਦਾਲਤ ਲਾਈ ਗਈ। ਇਸ ਮੌਕੇ ਐੱਸ. ਡੀ. ਐੱਮ. ਤਪਾ ਕਮ ਸਹਾਇਕ ਕਮਿਸ਼ਨਰ (ਸ਼ਿਕਾਇਤਾਂ) ਸਿਮਰਪ੍ਰੀਤ ਕੌਰ ਦੀ ਪ੍ਰਧਾਨਗੀ ’ਚ ਲਾਈ ਪੈਨਸ਼ਨ ਅਦਾਲਤ ’ਚ ਕਰੀਬ 28 ਸ਼ਿਕਾਇਤਾਂ ਵਿਚਾਰੀਆਂ ਗਈਆਂ।

ਸਿਮਰਪ੍ਰੀਤ ਕੌਰ ਨੇ ਦੱਸਿਆ ਕਿ ਇਹ ਪੈਨਸ਼ਨ ਅਦਾਲਤ ਹਰ ਸਾਲ ਵਿਸ਼ੇਸ਼ ਤੌਰ ’ਤੇ ਲਾਈ ਜਾਂਦੀ ਹੈ ਤਾਂ ਜੋ ਪੈਨਸ਼ਨਰਾਂ ਦੀਆਂ ਸਮੱਸਿਆਵਾਂ ਦਾ ਇਕੋ ਛੱਤ ਥੱਲੇ ਅਤੇ ਜਲਦ ਨਿਬੇੜਾ ਕੀਤਾ ਜਾ ਸਕੇ। ਉਨ੍ਹਾਂ ਦੱਸਿਆ ਕਿ ਇਸ ਅਦਾਲਤ ਵਿਚ ਪੈਨਸ਼ਨਰਾਂ ਦੀਆਂ ਕਰੀਬ 28 ਸ਼ਿਕਾਇਤਾਂ ਵਿਚਾਰੀਆਂ ਗਈਆਂ, ਜਿਨ੍ਹਾਂ ’ਚੋਂ 2 ਸ਼ਿਕਾਇਤਾਂ ਅਕਾਊਂਟੈਂਟ ਜਨਰਲ ਪੰਜਾਬ ਦਫ਼ਤਰ ਨੂੰ ਜਲਦ ਨਿਬੇੜੇ ਲਈ ਭੇਜ ਦਿੱਤੀਆਂ ਗਈਆਂ ਹਨ।

5 ਸ਼ਿਕਾਇਤਾਂ ਸਬੰਧਿਤ ਵਿਭਾਗਾਂ ਨੂੰ ਅਤੇ 21 ਦਰਖ਼ਾਸਤਾਂ ਬੈਂਕਾਂ ਨੂੰ ਭੇਜੀਆਂ ਜਾ ਰਹੀਆਂ ਹਨ ਤਾਂ ਜੋ ਇਨ੍ਹਾਂ ਦਾ ਸਮਾਂਬੱਧ ਨਿਬੇੜਾ ਕੀਤਾ ਜਾ ਸਕੇ। ਇਸ ਮੌਕੇ ਏ. ਜੀ. ਪੰਜਾਬ ਦਫ਼ਤਰ ਤੋਂ ਭੋਪਾਲ ਸਿੰਘ, ਕੁਲਦੀਪ ਸਿੰਘ, ਪੈਨਸ਼ਨਰਜ਼ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਮਾਸਟਰ ਬਖਸ਼ੀਸ਼ ਸਿੰਘ, ਜ਼ਿਲ੍ਹਾ ਖਜ਼ਾਨਾ ਅਫ਼ਸਰ ਜਗਤਾਰ ਸਿੰਘ, ਸਹਾਇਕ ਐੱਲ. ਡੀ. ਐੱਮ. ਪਿਊਸ਼ ਗੋਇਲ, ਸੁਪਰੀਡੈਂਟ ਬਲਵਿੰਦਰ ਕੌਰ ਤੇ ਬ੍ਰਾਂਚ ਇੰਚਾਰਜ ਸੀਤਾ ਰਾਮ ਹਾਜ਼ਰ ਸਨ।


author

Babita

Content Editor

Related News