ਪਾਲੀਥੀਨ ਦੀ ਵਰਤੋਂ ਕੀਤੀ ਤਾਂ ਨਿਗਮ ਕਰੇਗਾ 5000 ਜੁਰਮਾਨਾ

Thursday, Aug 02, 2018 - 04:18 AM (IST)

ਪਾਲੀਥੀਨ ਦੀ ਵਰਤੋਂ ਕੀਤੀ ਤਾਂ ਨਿਗਮ ਕਰੇਗਾ 5000 ਜੁਰਮਾਨਾ

ਚੰਡੀਗਡ਼੍ਹ, (ਰਾਏ)- ਸ਼ਹਿਰ ’ਚ ਹੁਣ ਤੋਂ ਜੇਕਰ ਕੋਈ ਸ਼ਹਿਰਵਾਸੀ ਪਾਲੀਥੀਨ ਦੀ ਵਰਤੋਂ ਕਰਦਾ ਮਿਲਿਆ ਤਾਂ ਨਿਗਮ ਉਸ ਨੂੰ  5000 ਰੁਪਏ ਦਾ ਜੁਰਮਾਨਾ ਕਰੇਗਾ। ਪਾਲੀਥੀਨ ਦੀ  ਵਰਤੋਂ  ਕਰਦੇ ਫਡ਼ੇ ਜਾਣ ’ਤੇ ਨਿਗਮ ਨਾ ਸਿਰਫ ਵਿਕਰੇਤਾ, ਸਗੋਂ ਸਾਮਾਨ ਲਿਜਾਣ ਵਾਲੇ ਖਰੀਦਦਾਰ ਦਾ ਵੀ ਚਲਾਨ ਕੱਟੇਗਾ। ਚਲਾਨ ਦੀ ਰਕਮ ਨਿਗਮ ਨੇ ਵਧਾਉਂਦੇ ਹੋਏ ਹੁਣ 5000 ਰੁਪਏ ਕਰ ਦਿੱਤੀ ਹੈ। 
ਇਸ ਸਬੰਧੀ ਨਿਗਮ ਕਮਿਸ਼ਨਰ ਕੇ. ਕੇ. ਯਾਦਵ ਨੇ ਬੁੱਧਵਾਰ ਨੂੰ ਹੁਕਮ  ਜਾਰੀ ਕਰ ਦਿੱਤੇ। ਨਿਗਮ ਵਲੋਂ ਪਾਲੀਥੀਨ ਦੀ ਵਰਤੋਂ ’ਤੇ 5000 ਰੁਪਏ ਦਾ ਚਲਾਨ ਤੈਅ ਕੀਤਾ ਗਿਆ ਹੈ। ਸ਼ਹਿਰ ਦੀਆਂ ਮੰਡੀਆਂ ’ਚ ਜਿਥੇ ਫਲ ਤੇ ਸਬਜ਼ੀ ਦਾ ਕਾਰੋਬਾਰ ਕਰਨ ਵਾਲੇ ਲੋਕਾਂ ਦਾ ਵੀ ਨਿਗਮ ਚਲਾਨ ਕਰ ਰਿਹਾ ਹੈ ਤਾਂ ਉਥੇ ਹੀ ਹੁਣ ਲੋਕਾਂ ਦਾ ਵੀ ਚਲਾਨ ਕੀਤਾ ਜਾਵੇਗਾ, ਜੋ ਪਾਲੀਥੀਨ ਦੀ ਵਰਤੋਂ  ਕਰਦੇ ਫੜੇ ਜਾਣਗੇ।  ਉਥੇ ਹੀ ਬੁੱਧਵਾਰ ਨੂੰ ਸੈਕਟਰ-40 ’ਚ ‘ਆਪਣੀ ਮੰਡੀ’ ’ਚ ਵੀ ਨਗਰ ਨਿਗਮ ਵਲੋਂ ਸਰਚ ਮੁਹਿੰਮ ਤਹਿਤ  7 ਰੇਹਡ਼ੀ ਵਾਲਿਆਂ ਦੇ ਚਲਾਨ ਕੀਤੇ ਗਏ ਹਨ ਤਾਂ ਉਥੇ ਹੀ 5000 ਰੁਪਏ ਦਾ ਚਲਾਨ ਸਬਜ਼ੀ ਖਰੀਦ ਰਹੇ ਵਿਅਕਤੀ ਦਾ ਕੀਤਾ ਗਿਆ ਹੈ। ਕੇ.  ਕੇ. ਯਾਦਵ ਅਨੁਸਾਰ ਪੂਰੇ ਸ਼ਹਿਰ  ’ਚ ਆਉਣ ਵਾਲੇ ਦਿਨਾਂ ’ਚ ਪਾਲੀਥੀਨ ਦੀ  ਵਰਤੋਂ  ਨੂੰ ਰੋਕਣ ਲਈ ਮੁਹਿੰਮ ਚਲਾਈ ਜਾਵੇਗੀ। ਉਥੇ ਹੀ ਲੋਕਾਂ ਨੂੰ ਵੀ ਇਸ ਸਬੰਧੀ ਜਾਗਰੂਕ ਕੀਤਾ ਜਾਵੇਗਾ।  ਇਸ ਲਈ ਨਿਗਮ ਸ਼ਹਿਰ ’ਚ ਵਰਕਸ਼ਾਪਾਂ ਵੀ ਲਾਏਗਾ।  
 


Related News