PCS ਅਧਿਕਾਰੀ ਲਤੀਫ਼ਾ ਅਹਿਮਦ ਥਿੰਦ ਤੀਜੀ ਵਾਰ ਬਣੇ ਪੰਜਾਬ ਵਕਫ਼ ਬੋਰਡ ਦੇ ਸੀ. ਈ. ਓ.
Thursday, Dec 05, 2024 - 05:55 PM (IST)
ਜਲੰਧਰ (ਮਜ਼ਹਰ)- ਪੰਜਾਬ ਸਰਕਾਰ ਨੇ ਇਕ ਅਹਿਮ ਫ਼ੈਸਲਾ ਲੈਂਦੇ ਪੰਜਾਬ ਵਕਫ਼ ਬੋਰਡ ਦੇ ਸੀ. ਈ. ਓ. ਲਤੀਫ਼ਾ ਅਹਿਮਦ ਥਿੰਦ (ਪੀ. ਸੀ. ਐੱਸ.) ਨੂੰ ਪੰਜਾਬ ਵਕਫ਼ ਬੋਰਡ ਦਾ ਦੁਬਾਰਾ ਤੋਂ ਸੀ. ਈ. ਓ. ਲਗਾਇਆ ਹੈ। ਜ਼ਿਕਰਯੋਗ ਹੈ ਕਿ ਲਤੀਫ਼ ਅਹਿਮਦ ਥਿੰਦ ਇਸ ਸਮੇਂ ਬਰਨਾਲਾ ਦੇ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਹਨ। ਇਹ ਵੀ ਦੱਸਣਯੋਗ ਹੈ ਕਿ ਲਤੀਫ਼ਾ ਅਹਿਮਦ ਥਿੰਦ ਤੀਜੀ ਵਾਰ ਪੰਜਾਬ ਕੱਪ ਬੋਰਡ ਦੇ ਸੀ. ਈ. ਓ. ਬਣੇ ਹਨ। ਲਤੀਫ਼ ਅਹਿਮਦ ਥਿੰਦ ਮਲੇਰਕੋਟਲਾ ਦੇ ਵਿਧਾਇਕ ਜਮੀਲ ਉਰ ਰਹਿਮਾਨ ਦੇ ਬਹੁਤ ਕਰੀਬੀ ਮੰਨੇ ਜਾਂਦੇ ਹਨ।
ਇਹ ਵੀ ਪੜ੍ਹੋ- NRIs ਨੂੰ ਲੈ ਕੇ ਅਹਿਮ ਖ਼ਬਰ, ਕੈਬਨਿਟ ਮੰਤਰੀ ਧਾਲੀਵਾਲ ਵੱਲੋਂ ਸਖ਼ਤ ਹਦਾਇਤਾਂ ਜਾਰੀ
ਉਨ੍ਹਾਂ ਨੇ ਪਿਛਲੇ ਸਮੇਂ ਵਿੱਚ ਬੋਰਡ ਦੀ ਤਰੱਕੀ ਲਈ ਬਹੁਤ ਵਧੀਆ ਕੰਮ ਕੀਤਾ ਸੀ। ਹੁਣ ਭਵਿੱਖ ਵਿੱਚ ਵੀ ਉਨ੍ਹਾਂ ਤੋਂ ਅਜਿਹੀਆਂ ਹੀ ਉਮੀਦਾਂ ਹਨ। ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਨੇ 7 ਮਹੀਨੇ ਪਹਿਲਾਂ ਵਕਫ਼ ਬੋਰਡ ਦਾ ਗਠਨ ਕੀਤਾ ਸੀ ਪਰ ਅਜੇ ਤੱਕ ਕੋਈ ਮੀਟਿੰਗ ਨਹੀਂ ਬੁਲਾਈ ਅਤੇ ਨਾ ਹੀ ਚੇਅਰਮੈਨ ਦਾ ਐਲਾਨ ਕੀਤਾ ਹੈ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਮਾਲੇਰਕੋਟਲਾ ਦੇ ਵਿਧਾਇਕ ਜਮੀਲ ਉਰ ਰਹਿਮਾਨ ਅਤੇ ਕਾਰੋਬਾਰੀ ਮੁਹੰਮਦ ਓਵੈਸ ਨੂੰ ਦੋਵਾਂ ਵਿੱਚੋਂ ਇਕ ਨੂੰ ਬਣਾਇਆ ਜਾਣਾ ਤੈਅ ਹੈ। ਇਸ ਸਸਪੈਂਸ ਕਾਰਨ ਸਰਕਾਰ ਫਿਲਹਾਲ ਕੋਈ ਨੋਟੀਫ਼ਿਕੇਸ਼ਨ ਜਾਰੀ ਨਹੀਂ ਕਰ ਪਾ ਰਹੀ ਹੈ।
ਇਹ ਵੀ ਪੜ੍ਹੋ- Telegram ਐਪ ਚਲਾਉਣ ਵਾਲੇ ਜ਼ਰਾ ਸਾਵਧਾਨ! ਤੁਹਾਡੇ ਨਾਲ ਵੀ ਵਾਪਰ ਸਕਦੈ ਅਜਿਹਾ ਭਾਣਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8