ਸਵ. ਡਾ. ਹਰਭਜਨ ਆਵਲਾ ਤੇ ਸ਼੍ਰੀਮਤੀ ਆਸ਼ਾ ਰਾਣੀ ਆਵਲਾ ਨੂੰ ਪਹਿਲੀ ਬਰਸੀ ''ਤੇ ਸ਼ਰਧਾਂਜਲੀ ਭੇਟ

Monday, Jan 22, 2018 - 06:47 AM (IST)

ਸਵ. ਡਾ. ਹਰਭਜਨ ਆਵਲਾ ਤੇ ਸ਼੍ਰੀਮਤੀ ਆਸ਼ਾ ਰਾਣੀ ਆਵਲਾ ਨੂੰ ਪਹਿਲੀ ਬਰਸੀ ''ਤੇ ਸ਼ਰਧਾਂਜਲੀ ਭੇਟ

ਫਿਰੋਜ਼ਪੁਰ/ਗੁਰੂਹਰਸਹਾਏ  (ਕੁਮਾਰ, ਆਵਲਾ) - ਸੈਂਟਰਲ ਵੇਅਰਹਾਊਸਿੰਗ ਕਾਰਪੋਰੇਸ਼ਨ ਦੇ ਸਾਬਕਾ ਡਾਇਰੈਕਟਰ, ਵੱਖ-ਵੱਖ ਸਮਾਜਿਕ, ਧਾਰਮਿਕ ਤੇ ਵਪਾਰਕ ਸੰਗਠਨਾਂ ਦੇ ਅਹੁਦੇਦਾਰ,  ਦੇਸ਼ ਦੇ ਪ੍ਰਸਿੱਧ ਉਦਯੋਗਪਤੀ ਤੇ ਸਿਆਸੀ ਆਗੂ ਸਵਰਗਵਾਸੀ ਡਾਕਟਰ ਹਰਭਜਨ ਆਵਲਾ ਤੇ ਉਨ੍ਹਾਂ ਦੀ ਧਰਮਪਤਨੀ ਸਵਰਗਵਾਸੀ ਸ਼੍ਰੀਮਤੀ ਆਸ਼ਾ ਰਾਣੀ ਆਵਲਾ ਦੀ ਪਹਿਲੀ ਬਰਸੀ 'ਤੇ ਗੁਰੂਹਰਸਹਾਏ 'ਚ ਸ਼ਰਧਾਂਜਲੀ ਸਮਾਰੋਹ ਦਾ ਆਯੋਜਨ ਕੀਤਾ ਗਿਆ, ਜਿਥੇ ਉਨ੍ਹਾਂ ਦੇ ਨਿਵਾਸ 'ਤੇ ਸ੍ਰੀ ਅਖੰਡ ਪਾਠ ਸਾਹਿਬ ਜੀ ਦਾ ਭੋਗ ਪਾਇਆ ਗਿਆ। ਹਿੰਦ ਸਮਾਚਾਰ ਸਮੂਹ ਵੱਲੋਂ ਸ਼੍ਰੀ ਅਰੂਸ਼ ਚੋਪੜਾ, ਸ਼੍ਰੀਮਤੀ ਆਭਾ ਚੋਪੜਾ ਤੇ ਸਾਕਸ਼ੀ ਚੋਪੜਾ ਨੇ ਸਵ. ਡਾ. ਹਰਭਜਨ ਸਿੰਘ ਆਵਲਾ ਤੇ ਸ਼੍ਰੀਮਤੀ ਆਸ਼ਾ ਰਾਣੀ ਆਵਲਾ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ।
ਵੱਖ-ਵੱਖ ਸਿਆਸੀ ਪਾਰਟੀਆਂ, ਸਮਾਜਿਕ, ਧਾਰਮਿਕ ਤੇ ਵਪਾਰਕ ਸੰਗਠਨਾਂ ਦੇ ਪ੍ਰਤੀਨਿਧਾਂ, ਵਕੀਲਾਂ, ਡਾਕਟਰਾਂ, ਮੋਹਤਬਰਾਂ ਤੇ ਬੁੱਧੀਜੀਵੀਆਂ ਨੇ ਸਵ. ਡਾ. ਹਰਭਜਨ ਆਵਲਾ ਤੇ ਸਵ. ਸ਼੍ਰ੍ਰੀਮਤੀ ਆਸ਼ਾ ਰਾਣੀ ਆਵਲਾ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਗਰੀਬਾਂ ਦੀ ਮਦਦ ਕਰਨ ਤੇ ਬੇਸਹਾਰਾ ਲੋਕਾਂ ਦਾ ਸਹਾਰਾ ਬਣਨ ਵਾਲੇ ਡਾਕਟਰ ਆਵਲਾ ਤੇ ਉਨ੍ਹਾਂ ਦੀ ਧਰਮ-ਪਤਨੀ ਨੂੰ ਲੋਕ ਦਿਲ ਤੋਂ ਪਿਆਰ ਕਰਦੇ ਹਨ। ਹਰ ਦੁਖੀ ਤੇ ਜ਼ਰੂਰਤਮੰਦ ਇਨਸਾਨ ਜਦ ਉਨ੍ਹਾਂ ਕੋਲ ਜਾਂਦਾ ਸੀ ਤਾਂ ਉਨ੍ਹਾਂ ਦੇ ਦੁੱਖ-ਦਰਦ ਦੂਰ ਕਰ ਕੇ ਹਰ ਤਰ੍ਹਾਂ ਦਾ ਸਹਿਯੋਗ ਦਿੰਦੇ ਸਨ। ਇਸ ਲਈ ਲੋਕ ਡਾ. ਆਵਲਾ ਨੂੰ 'ਬੱਬਰ ਸ਼ੇਰ' ਦਾ ਖਿਤਾਬ ਦਿੰਦੇ ਸਨ। ਸੈਂਕੜੇ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦੇ ਕੇ ਅਤੇ ਲੋਕਾਂ ਦੇ ਦੁੱਖ-ਦਰਦ ਵੰਡ ਕੇ ਉਨ੍ਹਾਂ ਲੋਕਾਂ ਦੇ ਦਿਲਾਂ 'ਚ ਵੱਖਰੀ ਜਿਹੀ ਜਗ੍ਹਾ ਬਣਾ ਲਈ ਹੈ ਤੇ ਅੱਜ ਵੀ ਉਹ ਹਰ ਵਿਅਕਤੀ ਦੇ ਦਿਲ ਤੇ ਦਿਮਾਗ 'ਚ ਹਨ। ਲੋਕਾਂ ਨੇ ਡਾ. ਆਵਲਾ ਤੇ ਉਨ੍ਹਾਂ ਦੀ ਧਰਮਪਤਨੀ ਵੱਲੋਂ ਆਵਲਾ ਪਰਿਵਾਰ ਨੂੰ ਦਿੱਤੇ ਗਏ ਚੰਗੇ ਸੰਸਕਾਰਾਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਅੱਜ ਉਨ੍ਹਾਂ ਦੇ ਪੁੱਤਰ ਜਸਬੀਰ ਸਿੰਘ ਆਵਲਾ, ਸੁਖਬੀਰ ਸਿੰਘ ਆਵਲਾ, ਰਮਿੰਦਰ ਸਿੰਘ ਆਵਲਾ ਤੇ ਉਨ੍ਹਾਂ ਦਾ ਪਰਿਵਾਰ ਆਪਣੇ ਮਾਪਿਆਂ ਵੱਲੋਂ ਦਿਖਾਏ ਰਸਤੇ 'ਤੇ ਚੱਲਦਿਆਂ ਗਰੀਬਾਂ ਤੇ ਜ਼ਰੂਰਤਮੰਦ ਲੋਕਾਂ ਦੀ ਮਦਦ ਕਰਦਾ ਹੈ ਤੇ ਮਨੁੱਖਤਾ ਦੇ ਭਲੇ ਲਈ ਕੰਮ ਕਰ ਕੇ ਆਵਲਾ ਪਰਿਵਾਰ ਦਾ ਨਾਂ ਸਮੁੱਚੀ ਦੁਨੀਆ 'ਚ ਰੌਸ਼ਨ ਕਰ ਰਿਹਾ ਹੈ।
ਇਸ ਮੌਕੇ ਰਾਜਾ ਗੁਰਪ੍ਰੀਤ ਸਿੰਘ ਸੁਲਤਾਨਪੁਰ, ਦੀਪਕ ਆਵਲਾ, ਗੁਰਚਰਨ ਸਿੰਘ ਆਵਲਾ, ਡਾਕਟਰ ਪਾਲ ਸਿੰਘ ਸਹਿਗਲ, ਰਵੀ ਸ਼ਰਮਾ, ਡਾਕਟਰ ਹਿਰਦੇ ਨਰਾਇਣ, ਪਿੰਟੂ ਸੋਢੀ, ਲਾਡੀ ਭੰਡਾਰੀ, ਲਾਡਾ ਮੋਂਗਾ, ਰਜਿੰਦਰ ਆਵਲਾ, ਐਡਵੋਕੇਟ ਮਲੋਹਰ ਲਾਲ ਚੁੱਘ, ਐਡਵੋਕੇਟ ਪ੍ਰਿਥਵੀ ਰਾਜ ਪੁੱਗਲ, ਸੀ. ਏ. ਵਰਿੰਦਰ ਸਿੰਘਾਲ, ਡਾਕਟਰ ਪ੍ਰਵੀਨ ਢੀਂਗਰਾ, ਕੁਲਦੀਪ ਮਹੰਤ, ਹਰਿੰਦਰ ਢੀਂਡਸਾ, ਅਮਰਿੰਦਰ ਸਿੰਘ ਟਿੱਕਾ, ਪ੍ਰਦੀਪ ਢੀਂਗਰਾ, ਲਿੰਕਨ ਮਲਹੋਤਰਾ, ਜਸਬੀਰ ਸਿੰਘ ਸੋਢੀ, ਡੇਵਿਡ ਕੱਦ, ਰਮੇਸ਼ ਆਵਲਾ, ਗੁਰਿੰਦਰ ਆਵਲਾ, ਰਾਜ ਵੋਹਰਾ, ਵਿਕਾਸ ਵੰਸਦ ਰਾਏ, ਰਾਜੇਸ਼ ਉਪ ਆਦਿ ਵੱਖ-ਵੱਖ ਸੂਬਿਆਂ ਤੋਂ ਆਏ ਲੋਕਾਂ ਨੇ ਡਾ. ਆਵਲਾ ਤੇ ਉਨ੍ਹਾਂ ਦੀ ਧਰਮ-ਪਤਨੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ।


Related News