ਵਾਲ-ਵਾਲ ਬਚੇ ਕੌਂਸਲਰ ਪੰਡਿਤ ਬਿਕਰਮ ਮਹਿਤਾ
Saturday, Oct 21, 2017 - 03:55 AM (IST)
ਹੁਸ਼ਿਆਰਪੁਰ, (ਅਸ਼ਵਨੀ)- ਅੱਜ ਬਾਅਦ ਦੁਪਹਿਰ ਕੌਂਸਲਰ ਤੇ ਯੁਵਾ ਬ੍ਰਾਹਮਣ ਸਭਾ ਦੇ ਪ੍ਰਧਾਨ ਪੰਡਿਤ ਬਿਕਰਮ ਮਹਿਤਾ ਦੀ ਕਾਰ ਉਸ ਸਮੇਂ ਪਲਟ ਗਈ, ਜਦੋਂ ਉਹ ਆਪਣੀ ਪਤਨੀ ਪੂਨਮ ਮਹਿਤਾ ਨਾਲ ਆਪਣੀ ਸਵਿਫਟ ਕਾਰ ਨੰ. ਪੀ ਬੀ 07 ਏ ਪੀ-0999 'ਚ ਜਲੰਧਰ ਤੋਂ ਵਾਪਸ ਹੁਸ਼ਿਆਰਪੁਰ ਆ ਰਹੇ ਸਨ। ਜਲੰਧਰ ਰੋਡ 'ਤੇ ਆਈ. ਟੀ. ਆਈ. ਨਜ਼ਦੀਕ ਪੈਟਰੋਲ ਪੰਪ ਨੇੜੇ ਕਾਰ ਟਾਇਰ ਫਟਣ ਨਾਲ ਸੜਕ 'ਚ ਪਲਟ ਕੇ ਬੁਰੀ ਤਰ੍ਹਾਂ ਹਾਦਸਾਗ੍ਰਸਤ ਹੋ ਗਈ। ਸੜਕ 'ਤੇ ਜਾ ਰਹੇ ਇਕ ਟੈਂਪੂ ਚਾਲਕ ਨੇ ਹੋਰ ਲੋਕਾਂ ਦੀ ਸਹਾਇਤਾ ਨਾਲ ਮਹਿਤਾ ਜੋੜੇ ਨੂੰ ਕਾਰ ਵਿਚੋਂ ਬਾਹਰ ਕੱਢਿਆ। ਦੋਨਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ।
