‘ਪਟਵਾਰੀ’ ਚੋਰ, ਸਾਬਕਾ ਸਰਪੰਚ ਸਪਲਾਇਰ, ਗ੍ਰਿਫਤਾਰ

07/18/2018 5:20:06 AM

ਅੰਮ੍ਰਿਤਸਰ,   (ਅਰੁਣ)-  ਰਣਜੀਤ ਐਵੀਨਿਊ ਥਾਣੇ ਦੀ ਪੁਲਸ ਨੇ ਨਾਕਾਬੰਦੀ ਦੌਰਾਨ ਮੋਟਰ ਸਾਈਕਲ ’ਤੇ ਸਵਾਰ ਚੋਰ ਗਿਰੋਹ ਦੇ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ।  
ਪ੍ਰੈਸ ਮਿਲਣੀ ਦੌਰਾਨ ਏ. ਡੀ. ਸੀ. ਪੀ.-2 ਲਖਬੀਰ ਸਿੰਘ ਨੇ ਦੱਸਿਆ ਕਿ ਏ. ਸੀ. ਪੀ. ਨਾਰਥ ਸਰਬਜੀਤ ਸਿੰਘ ਦੀ ਅਗਵਾਈ ਵਿਚ ਥਾਣਾ ਰਣਜੀਤ ਐਵੀਨਿਊ ਮੁੱਖੀ ਇੰਸਪੈਕਟਸ ਸੁਖਇੰਦਰ ਸਿੰਘ ਦੀ ਟੀਮ ਨੇ ਨਾਕਾਬੰਦੀ ਦੌਰਾਨ ਮੋਟਰ ਸਾਈਕਲ ’ਤੇ ਸਵਾਰ ਹੋ ਕੇ ਆ ਰਹੇ ਦੋ ਸ਼ੱਕੀ ਵਿਅਕਤੀਆਂ ਨੂੰ ਰੋਕਿਆ। ਜਾਂਚ ਦੌਰਾਨ ਮੋਟਰ ਸਾਈਕਲ ਚੋਰੀ ਦਾ ਪਾਇਆ ਗਿਆ। ਗ੍ਰਿਫਤਾਰ ਕੀਤੇੇ ਗਏ ਮੁਲਜ਼ਮ ਤਰਸੇਮ ਸਿੰਘ ਉਰਫ ਪਟਵਾਰੀ ਪੁੱਤਰ ਚਰਨ ਸਿੰਘ ਵਾਸੀ ਸ਼ਹੀਦ ਊਧਮ ਸਿੰਘ ਚੌਕ ਜੰਡਿਆਲਾ ਗੁਰੂ ਅਤੇ ਦਿਲਬਾਗ ਸਿੰਘ ਪੁੱਤਰ ਬਚਨ ਸਿੰਘ ਵਾਸੀ ਪਿੰਡ ਉਡਰ ਥਾਣਾ ਲੋਪੋਕੇ ਦੀ ਨਿਸ਼ਾਨਦੇਹੀ ’ਤੇ 14 ਮੋਟਰ ਸਾਈਕਲ, 6 ਐਕਟਿਵਾ, 2 ਟਰੈਕਟਰ ਅਤੇ ਇਕ ਟਰਾਲੀ ਬਰਾਮਦ ਕੀਤੀ ਹੈ।

Îਮੋਹਾਲੀ ’ਚ ਕਿਰਾਏ ਦਾ ਮਕਾਨ ਲੈ ਕੇ ਕੀਤਾ ਸੀ ਟਰੈਕਟਰ ਚੋਰੀ
ਏ. ਡੀ. ਸੀ. ਪੀ. ਲਖਬੀਰ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਨੇ ਮੰਨਿਆ ਕਿ ਮੋਹਾਲੀ ਵਿਖੇ ਇਕ ਕਮਰਾ ਕਿਰਾਏ ’ਤੇ ਲੈਣ ਮਗਰੋਂ ਉਨ੍ਹਾਂ ਉਸ ਘਰ ਵਿਚ ਖਡ਼੍ਹਾ ਟਰੈਕਟਰ ਚੋਰੀ ਕਰ ਲਿਆ ਸੀ ਅਤੇ ਬਾਅਦ ਵਿਚ ਇਹ ਟਰੈਕਟਰ ਦਿਲਬਾਗ ਸਿੰਘ ਦੇ ਪਿੰਡ ਵਾਹੀ  ਦੇ ਲਈ ਕਿਰਾਏ ਉਪਰ ਦੇ ਦਿੱਤਾ ਸੀ। ਇਸੇ ਤਰ੍ਹਾਂ ਇਕ ਹੋਰ ਟਰੈਕਟਰ ਅਤੇ ਛੋਟੀ ਟਰਾਲੀ ਜੋ ਸੁਭਾਨਪੁਰ ਨੇਡ਼ੇ ਨਵੇਂ ਬਣ ਰਹੇ ਫਲਾਈਓਵਰ ਨੇਡ਼ਿਓਂ ਚੋਰੀ ਕੀਤੇ ਜਾਣ ਦਾ ਹਵਾਲਾ ਦਿੰਦਿਆਂ ਮੁਲਜ਼ਮਾਂ ਮੰਨਿਆ ਚੋਰੀ ਕੀਤੇ ਗਏ ਦੋ ਪਹੀਆ ਵਾਹਨ ਉਨ੍ਹਾਂ ਨੇ ਰਣਜੀਤ ਐਵੀਨਿਊ ਇਲਾਕੇ ਵਿਚੋਂ ਚੋਰੀ ਕੀਤੇ ਸਨ, ਜਿਸ ਨੂੰ ਦਿਲਬਾਗ ਦੇ ਪਿੰਡ ਮਿੱਟੀ ਢੋਹਣ ਲਈ ਲਾਇਆ ਗਿਆ ਸੀ। ਉਨ੍ਹਾਂ ਦੱਸਿਆ ਕਿ ਗ੍ਰਿਫਤਾਰ ਕੀਤਾ ਗਿਆ ਮੁਲਜ਼ਮ ਦਿਲਬਾਗ ਸਿੰਘ ਜੋ ਕਿ ਸਾਬਕਾ ਸਰਪੰਚ ਹੈ।

ਤਰਸੇਮ ਸਿੰਘ ਕਰਦਾ ਸੀ ਚੋਰੀ ਤੇ ਸਾਬਕਾ ਸਰਪੰਚ ਸੀ ਵੇਚਦਾ
ਜਾਂਚ ਦਾ ਹਵਾਲਾ ਦਿੰਦਿਆਂ ਥਾਣਾ ਰਣਜੀਤ ਐਵੀਨਿਊ ਇੰਚਾਰਜ ਇੰਸਪੈਕਟਰ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਤਰਸੇਮ ਸਿੰਘ ਜੋ ਵੱਖ-ਵੱਖ ਇਲਾਕਿਅ ਵਿਚੋਂ ਵਾਹਨ ਚੋਰੀ ਕਰਦਾ ਸੀ ਅਤੇ ਸਾਬਕਾ ਸਰਪੰਚ ਜਾਅਲੀ ਦਸਤਾਵੇਜ਼ਾਂ ਰਾਹੀਂ ਉਨ੍ਹਾਂ ਨੂੰ ਵੇਚ ਦਿੰਦਾ ਸੀ।

ਜਗਰਾਓ ਸ਼ਹਿਰ ’ਚ ਵੀ ਦਰਜ ਚੋਰੀ ਦੇ ਦੋ ਮਾਮਲੇ
ਗ੍ਰਿਫਤਾਰ ਕੀਤੇ ਗਏ ਇਨ੍ਹਾਂ ਦੋਨਾਂ ਮੁਲਜ਼ਮਾਂ ਖਿਲਾਫ ਜਗਰਾਓ ਸ਼ਹਿਰ ਵਿਚ ਵੀ ਚੋਰੀ ਦੇ ਦੋ ਦਰਜ ਮਾਮਲਿਆਂ ਦਾ ਹਵਾਲਾ ਦਿੰਦਿਆਂ ਥਾਣਾ ਮੁੱਖੀ ਸੁਖਇੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਦੀ ਨਿਸ਼ਾਨਦੇਹੀ ’ਤੇ ਜਗਰਾਓ ਪੁਲਸ ਵੱਲੋਂ ਵੀ 60 ਦੇ ਕਰੀਬ ਚੋਰੀਸ਼ੁਦਾ ਮੋਟਰ ਸਾਈਕਲ ਬਰਾਮਦ ਕੀਤੇ ਗਏ ਸਨ। ਉਨ੍ਹਾਂ ਦੱਸਿਆ ਕਿ ਗਿਰੋਹ ਨਾਲ ਜੁਡ਼ੇ ਹੋਰ ਮੈਂਬਰਾਂ ਦੇ ਸਬੰਧੀ ਰਿਮਾਂਡ ਦੌਰਾਨ ਮੁਲਜ਼ਮਾਂ ਕੋਲੋਂ ਬਾਰੀਕੀ ਨਾਲ ਪੁੱਛਗਿੱਛ ਕੀਤੀ ਜਾਵੇਗੀ।


Related News